ਨਵੀਂ ਦਿੱਲੀ : ਇਥੇ ਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਸਾਹਿਬ ਨੂੰ ਦਰਬਾਰ ਹਾਲ ਦੇ ਨਾਲ ਜੋੜਨ ਵਾਲੇ ਰਸਤੇ ਦੇ ਨਵੀਨੀਕਰਣ ਅਤੇ ਸੁੰਦਰੀਕਰਣ ਦੇ ਕਾਰਜਾਂ ਦੀ ਕਾਰਸੇਵਾ ਦੀ ਆਰੰਭਤਾ ਅੱਜ ਅਰਦਾਸ ਉਪਰੰਤ ਹੋਈ। ਹੈਡ ਗ੍ਰੰਥੀ ਭਾਈ ਰਣਜੀਤ ਸਿੰਘ ਵੱਲੋਂ ਕੀਤੀ ਗਈ ਅਰਦਾਸ ‘ਚ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਜੀ, ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਬਾਬਤ ਹੋਰ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਸਰੋਵਰ ਦੀ ਇਕ ਸਾਰਤਾ ਦਰਬਾਰ ਹਾਲ ਦੇ ਵੇੜ੍ਹੇ ਨਾਲ ਕਰਨ ਲਈ ਕਾਰਸੇਵਾ ਦੀ ਆਰੰਭਤਾ ਕੀਤੀ ਗਈ ਹੈ ਤਾਂਕਿ ਮੱਥਾ ਟੇਕ ਕੇ ਬਾਹਰ ਨਿਕਲਨ ਵਾਲੀ ਸੰਗਤ ਨੂੰ ਸਰੋਵਰ ਸਾਹਿਬ ਦੇ ਸਿੱਧੇ ਦਰਸ਼ਨ ਹੋ ਸਕਣ।ਕਾਰਸੇਵਾ ਦੌਰਾਨ ਸਰੋਵਰ ਸਾਹਿਬ ਦੀ ਪ੍ਰਕ੍ਰਿਮਾ ਦਾ ਸੁੰਦਰੀਕਰਣ ਕਰਨ ਦਾ ਵੀ ਦਾਅਵਾ ਸਿਰਸਾ ਨੇ ਕਰਦੇ ਹੋਏ ਬਜ਼ੁਰਗਾਂ ਨੂੰ ਸਰੋਵਰ ਸਾਹਿਬ ਤੱਕ ਲਿਜਾਉਣ ਲਈ ਰੈਂਪ ਬਨਾਉਣ ਦੀ ਵੀ ਬਾਬਾ ਬਚਨ ਸਿੰਘ ਨੂੰ ਬੇਨਤੀ ਕੀਤੀ ਹੈ। ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਮੈਂਬਰ ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਢੋਕ, ਗੁਰਬਚਨ ਸਿੰਘ ਚੀਮਾ, ਬੀਬੀ ਧੀਰਜ ਕੌਰ ਆਦਿਕ ਮੌਜੂਦ ਸਨ।
ਬੰਗਲਾ ਸਾਹਿਬ ਦੇ ਸਰੋਵਰ ਸਾਹਿਬ ਦੇ ਸੁੰਦਰੀਕਰਣ ਦੀ ਕਾਰ ਸੇਵਾ ਦੀ ਦਿੱਲੀ ਕਮੇਟੀ ਨੇ ਕੀਤੀ ਆਰੰਭਤਾ
This entry was posted in ਭਾਰਤ.