ਪਟਿਆਲਾ : ਉੱਘੇ ਫਿਲਮਕਾਰ ਰਵਿੰਦਰ ਰਵੀ ਸਮਾਣਾ ਵਲੋਂ ਤਿਆਰ ਕੀਤੀ ਗਈ ਨਵੀਂ ਕਮੇਡੀ ਫਿਲਮ ‘ਫਸ ਗਈ ਜੁਗਨੀ’ ਅੱਜ ਪਟਿਆਲਾ ਦੇ ਫਲਾਈ ਓਵਰ ਹੋਟਲ ਵਿਖੇ ਰਿਲੀਜ ਕੀਤੀ ਗਈ। ਫਿਲਮ ਦੇ ਆਰੰਭ ਵਿੱਚ ਦਿੱਲੀ ਤੋਂ ਪਹੁੰਚੇ ਡਾ. ਜਗਮੇਲ ਸਿੰਘ ਭਾਠੂਆਂ ਨੇ ਫਿਲਮਕਾਰ ਰਵਿੰਦਰ ਰਵੀ ਦੇ ਫਿਲਮੀ ਕਾਰਜਾਂ ਦੀ ਸਲਾਘਾ ਕਰਦਿਆਂ ਦੱਸਿਆ ਕਿ ਸ੍ਰੀ ਰਵੀ ਫਿਲਮ ਰਾਹੀਂ ਜਿੱਥੇ ਨੌਜਵਾਨਾਂ ਨੂੰ ਕਲਾ ਜਗਤ ਨਾਲ ਜੋੜਦੇ ਹਨ, ਉ¤ਥੇ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਵੀ ਉਹ ਆਹਿਮ ਯੋਗਦਾਨ ਪਾ ਰਹੇ ਹਨ। ਡਾ. ਭਾਠੂਆਂ ਨੇ ਕਿਹਾ ਕਿ ਸ੍ਰੀ ਰਵੀ ਹਾਸ ਰਸ ਦੀਆਂ ਫਿਲਮਾਂ ਰਾਹੀਂ ਸਮਾਜਿਕ ਬੁਰਾਈਆਂ ਵੱਲ ਲੋਕਾਂ ਦਾ ਧਿਆਨ ਦਿਵਾਉਣ ਲਈ ਯਤਨਸ਼ੀਲ ਹਨ।
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਫਿਲਮਕਾਰ ਰਵਿੰਦਰ ਰਵੀ ਅਤੇ ਇਸ ਫਿਲਮ ਦੀ ਹੀਰੋਇਨ ਨੈਣਾਂ ਸਹਿਜਾਦੀ ਨੇ ਦੱਸਿਆ ਕਿ ਨਵੀਂ ਫਿਲਮ ‘ਫਸ ਗਈ ਜੁਗਨੀ’ ਫਿਲਮ ਪਰਿਵਾਰਕ ਤੇ ਸਮਾਜਿਕ ਤੱਥਾਂ ਤੇ ਆਧਾਰਿਤ ਹੈ। ਜਿਸ ਵਿੱਚ ਵਿਅੰਗ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਛੋਟੀਆਂ-ਛੋਟੀਆਂ ਗਲਤ ਫਹਿਮੀਆਂ ਨਾਲ ਚੰਗੇ ਭਲੇ ਹਸਦੇ ਪਰਿਵਾਰ ਟੁੱਟ ਜਾਂਦੇ ਹਨ। ਇਸ ਮੌਕੇ ਫਿਲਮ ਦੇ ਮੁੱਖ ਕਲਾਕਾਰ ਜੋਨੀ ਵਰਮਾ, ਰਾਮ ਅਹਿਲਵਾਤ, ਨੈਣਾ ਸਹਿਜਾਦੀ, ਗੀਤ ਗੋਤਮ, ਮਨਵੀਰ ਮਨੀ, ਅਰਵਿੰਦਰ ਮੋਦਗਿੱਲ, ਮਿੱਟੂ ਜੱਟ (ਭਾਨਾ ਭਗੋੜਾ) ਗੁਰਮੀਤ ਸਮਾਣਾ, ਮਾਲਕ ਸਿੰਘ, ਅਮਨਦੀਪ ਸ਼ਰਮਾ, ਇੰਦਰਪਾਲ ਹਾਬੜੀ, ਸਚਿਨ ਸ਼ਾਹ, ਪ੍ਰਮਿੰਦਰ ਮੈਡਮ, ਐਰੀ ਝਿੰਜਰ, ਸੁਰਜੀਤ ਬੋਦਾ, ਅਵਤਾਰ ਘੁੱਗੀ, ਪੰਡਿਤ ਰਾਮਪਾਲ ਅਤੇ ਮੱਖਣ ਰੱਖੜਾ ਹਾਜ਼ਰ ਸਨ। ਇਸ ਮੌਕੇ ਇਸ ਫਿਲਮ ਦੇ ਪਰਿਡਿਊਸਰ ਬੱਲੇ ਬੱਲੇ ਟਿਊਨ ਦੇ ਇੰਚਾਰਜ ਪਰੀਤ ਮੁਹਾਦੀਪੁਰ ਨੇ ਦੱਸਿਆ ਕਿ ਇਸ ਫਿਲਮ ਦੀ ਕਹਾਣੀ, ਡਾਇਲੋਗ, ਅਡਿੰਟਿੰਗ ਤੇ ਸਕਰੀਨ ਪਲੇਟ ਰਵਿੰਦਰ ਰਵੀ ਸਮਾਣਾ, ਕੈਮਰਾਮੈਨ ਮਲਕੀਤ ਪ੍ਰਿੰਸ ਅਤੇ ਡਬਿੰਗ ਸੁਖਪਾਲ ਜੀ ਨੇ ਕੀਤੀ। ਉਨ੍ਹਾਂ ਕਿਹਾ ਕਿ ਫਿਲਮ ’ਚ ਮਸ਼ਹੂਰ ਸ਼ਾਇਰ ਜਰਨੈਲ ਘੁਮਾਣ ਦੇ ਲਿਖੇ ਗੀਤ, ਗਾਇਕਾ ਸੁਦੇਸ਼ ਕੁਮਾਰੀ ਅਤੇ ਮਨਦੀਪ ਮਾਹੀ ਨੇ ਗਾਏ ਹਨ ਜਿਨ੍ਹਾਂ ਨੂੰ ਪ੍ਰਗਟ ਘੁਮਾਣ ਨੇ ਸੰਗੀਤਬਧ ਕੀਤਾ ਹੈ। ਉਨ੍ਹਾਂ ਕਿਹਾ ਕਿ ਫਿਲਮ ਦੇ ਪ੍ਰੋਡਿਊਸਰ ਅਮਨਦੀਪ ਸ਼ਰਮਾ ਅਤੇ ਰਾਜੂ ਕਨੇਡਾ ਜੀ ਹਨ। ਜਿਕਰਯੋਗ ਹੈ ਕਿ ਰਵਿੰਦਰ ਰਵੀ ਇਸ ਤੋਂ ਪਹਿਲਾਂ ਵੀ ਦਰਜਨਾਂ ਕਮੇਡੀ ਫਿਲਮਾਂ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਇਸ ਮੌਕੇ ਪੰਜਾਬੀ ਕਲਾ ਜਗਤ ਦੀਆਂ ਉ¤ਘੀਆਂ ਸ਼ਖਸ਼ੀਅਤਾਂ ਹਾਜਰ ਸਨ।