ਨਵੀਂ ਕਲਾਸ ਵਿੱਚ ਐਡਮਿਸ਼ਨ ਬੱਚਿਆਂ ਲਈ ਤਾਂ ਸੁਖਾਵਾਂ ਹੁੰਦਾ ਹੋਵੇਗਾ ਪਰ ਮਾਪਿਆਂ ਲਈ ਨਹੀਂ। ਐਡਮਿਸ਼ਨ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਸਮਾਰਟ ਵੰਡਰ ਸਕੂਲ ਦੇ ਵਿਦਿਆਰਥੀਆਂ ਦੇ ਮਾਪੇ ਸਕੂਲ ਦੀ ਫੀਸ ਨੂੰ ਬੇਹਤਾਸ਼ਾ ਵਧਾਏ ਜਾਣ ਕਰਕੇ ਆਹਮਣੇ ਸਾਹਮਣੇ ਹਨ।
ਕੁਝ ਮਾਪੇ ਸਕੂਲ ਦੀ ਸਮਾਰਟ ਵੰਡਰ ਸਕੂਲ ਦੀ ਮੇਨੇਜਮੈਂਟ ਖਿਆਫ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੁਝ ਇਸ ਵਿਸ਼ੇ ਤੇ ਕੈਂਡਲ ਪ੍ਰਦਰਸ਼ਨ ਕੱਢ ਰਹੇ ਹਨ। ਕੁਝ ਮਾਪੇ ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਤੱਕ ਪਹੁੰਚ ਕਰਨ ਦੀ ਤਿਆਰੀ ਵਿੱਚ ਹਨ। ਮਾਪਿਆਂ ਦਾ ਦੋਸ਼ ਹੈ ਕਿ ਸਕੂਲ ਪ੍ਰਸ਼ਾਸ਼ਨ ਵੱਲੋਂ ਫੀਸਾਂ ਵਿੱਚ 10-15 % ਦਾ ਬੇਤੁਕਾ ਵਾਧਾ ਕੀਤਾ ਗਿਆ ਹੈ ਜੋ ਕਿ ਪਹਿਲਾਂ ਰੁ. 1400 ਸੀ ਤੇ ਕੁਝ ਸਾਲਾਂ ਵਿੱਚ ਵਧਾ ਕੇ ਜਿਸਨੂੰ 4300 ਰੁਪਏ ਕਰ ਦਿੱਤਾ ਹੈ ਜੋ ਕਿ ਨਿਯਮਾਂ ਦੇ ਵਿਰੁੱਧ ਹੈ। ਸਕੂਲ ਦੀ ਸਾਲਾਨਾ ਫੀਸ ਜੋ ਕਿ 9600 ਤੋਂ ਵੱਧਾ ਕੇ ਹੁਣ ਰੁ. 17000 ਕਰ ਦਿੱਤੀ ਗਈ ਹੈ। ਪਰ ਕਾਨੂੰਨ ਦੇ ਮੁਤਾਬਿਕ ਸਕੂਲ ਪ੍ਰਸ਼ਾਸ਼ਨ ਸਬੰਧਤ ਬੋਰਡ ਦੀ ਸਹਿਮਤੀ ਨਾਲ ਅਤੇ ਪੇਰੈਂਟਸ ਐਸੋਸੀਏਸ਼ਨ ਦੀ ਸਹਿਮਤੀ ਦੇ ਨਾਲ ਹੀ ਫੀਸ ਵਿੱਚ ਕੋਈ ਵਾਧਾ ਕਰ ਸਕਦਾ ਹੈ। ਮਾਪਿਆਂ ਨੇ ਦੋਸ਼ ਲਗਾਇਆ ਕਿ ਇਸ ਬਾਰੇ ਸਕੂਲ ਪ੍ਰਸ਼ਾਸ਼ਨ ਨਾਲ ਕਈ ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਕੂਲ ਦਾ ਕੋਈ ਅਧਿਕਾਰੀ ਗੱਲਬਾਤ ਲਈ ਸਾਹਮਣੇ ਨਹੀਂ ਆਇਆ। ਇਸ ਕਰਕੇ ਵੀ ਮਾਪਿਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਗੱਲਬਾਤ ਕਰਨ ਦੀਆਂ ਕੋਸ਼ਿਸ਼ ਕਰਦੇ ਉਨ੍ਹਾਂ ਨੁੰ 2 ਹਫਤੇ ਤੋਂ ਵੀ ਜਿਆਦਾ ਦਾ ਸਮਾਂ ਬੀਤ ਗਿਆ ਹੈ ਅਤੇ ਇਸ ਕਰਕੇ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਅੱਜ ਇਹ ਕੈਂਡਲ ਪ੍ਰਦਰਸ਼ਨ ਕੱਢਣਾ ਪਿਆ। ਜਿਸ ਲਈ ਸਾਰੀ ਸਕੂਲ ਦੀ ਮੈਨੇਜਮੈਂਟ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇਹ ਸਕੂਲ ਇਕ ਸਕੂਲ ਨਾ ਹੋ ਕੇ ਦੁਕਾਨ ਵਜੋਂ ਚਲਇਆ ਜਾ ਰਿਹਾ ਹੈ ਜਿਸ ਵਿੱਚ ਮਨਮਾਨੀ ਤਰ੍ਹਾਂ ਨਾਲ ਫੀਸਾਂ ਵਿੱਚ ਵਾਧਾ ਕੀਤਾ ਜਾਂਦਾ ਹੈ। ਇਸ ਬਾਰੇ ਪ੍ਰੈਸ ਕਾਨਫਰੰਸ ਦੌਰਾਨ ਗੱਲ ਬਾਤ ਕਰਦਿਆਂ ਮਾਪਿਆਂ ਨੇ ਕਿਹਾ ਕਿ ਅੱਗੇ ਵੀ ਸੰਘਰਸ਼ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਕਿ ਸਕੂਲ ਮੈਨੇਜਮੈਂਟ ਮਾਪਿਆਂ ਦੀਆਂ ਜਾਇਜ ਮੰਗਾਂ ਉੱਤੇ ਇਕ ਠੋਸ ਹੁੰਗਾਰਾ ਨਹੀਂ ਭਰਦਾ।