ਰੋਣ ਜਾਂ ਹੱਸਣ ਸਮੇਂ ਅੱਖਾਂ ਵਿੱਚ ਪਾਣੀ ਕਿਵੇਂ ਆ ਜਾਂਦਾ ਹੈ?
ਅਸੀਂ ਜਾਣਦੇ ਹਾਂ ਕਿ ਸਾਡੀਆਂ ਅੱਖਾਂ ਨੂੰ ਗਿੱਲਾ ਰੱਖਣਾ ਸਾਡੇ ਸਰੀਰ ਲਈ ਇੱਕ ਵੱਡੀ ਲੋੜ ਹੈ। ਜੇ ਸਾਡੀਆਂ ਅੱਖਾਂ ਵਿੱਚ ਪਾਣੀ ਨਹੀਂ ਹੋਵੇਗਾ ਤਾਂ ਅਸੀਂ ਘੁੰਮਾ ਕੇ ਅਗਲੀਆ ਪਿੱਛਲੀਆ ਵਸਤੂਆਂ ਨਹੀਂ ਵੇਖ ਸਕਾਂਗੇ। ਸਾਡੀ ਉਪਰਲੀ ਪਲਕ ਵਿੱਚ ਇਹ ਖੂਬੀ ਹੁੰਦੀ ਹੈ ਕਿ ਹਰ ਛੇ ਸੈਕਿੰਡ ਬਾਅਦ ਆਪਣੇ ਆਪ ਬੰਦ ਹੁੰਦੀ ਹੈ। ਹਰੇਕ ਅੱਖ ਦੇ ਬਾਹਰੀ ਕੋਨੇ ਦੇ ਅੰਦਰ ਹੰਝੂਆਂ ਦੀ ਇੱਕ ਗ੍ਰੰਥੀ ਹੁੰਦੀ ਹੈ। ਇਸ ਗ੍ਰੰਥੀ ਵਿੱਚੋਂ ਪਤਲੀਆਂ ਨਾਲੀਆਂ ਹੰਝੂਆਂ ਨੂੰ ਉਪੱਰ ਲੈ ਜਾਂਦੀਆਂ ਹਨ। ਉਪਰਲੀ ਪਲਕ ਦੇ ਬੰਦ ਹੋਣ ਸਮੇਂ ਇਹ ਪਾਣੀ ਬਾਹਰ ਆ ਜਾਂਦਾ ਹੈ ਜੋ ਸਾਡੀਆਂ ਅੱਖਾਂ ਨੂੰ ਨਮ ਰੱਖਦਾ ਹੈ। ਜਦੋਂ ਅਸੀਂ ਰੋਂਦੇ ਹਾਂ ਜਾਂ ਹੱਸਦੇ ਹਾਂ ਤਾਂ ਸਾਡੀ ਉਪਰਲੀ ਪਲਕ ਇਹਨਾਂ ਗ੍ਰੰਥੀਆਂ ਉੱਪਰ ਦਬਾਉ ਪਾ ਕੇ ਵੱਧ ਹੰਝੂ ਬਾਹਰ ਕੱਢਦੀ ਹੈ।
ਚੰਦ ਤੇ ਮਨੁੱਖ ਕਿਉਂ ਨਹੀਂ ਰਹਿ ਸਕਦਾ?
ਧਰਤੀ ਤੇ ਰਹਿਣ ਵਾਲਾ ਕੋਈ ਜੀਵ ਜੰਤੂ ਆਕਸੀਜਨ ਤੋਂ ਬਿਨਾਂ ਨਹੀਂ ਰਹਿ ਸਕਦਾ। ਚੰਦ ਤੇ ਆਕਸੀਜਨ ਦੀ ਹੋਂਦ ਹੀ ਨਹੀਂ ਹੈ। ਇਸ ਲਈ ਕੋਈ ਜੀਵ ਜੰਤੂ ਚੰਦ ਤੇ ਜੀਵਤ ਨਹੀਂ ਰਹਿ ਸਕਦਾ ਹੈ। ਵਿਗਿਆਨੀ ਇਸ ਗੱਲ ਦਾ ਯਤਨ ਕਰ ਰਹੇ ਹਨ ਕਿ ਚੰਦਰਮਾ ਤੇ ਕਿਸੇ ਨਾ ਕਿਸੇ ਢੰਗ ਨਾਲ ਆਕਸੀਜਨ ਪੈਦਾ ਕੀਤੀ ਜਾ ਸਕੇ। ਚੰਦਰਮਾ ਦਾ ਵਾਯੂ- ਮੰਡਲ ਨਾ ਹੋਣ ਕਰਕੇ ਉੱਥੇ ਉਲਕਾਵਾਂ ਦੀ ਬਰਸਾਤ ਹੁੰਦੀ ਰਹਿੰਦੀ ਹੈ ਕਿਉਂਕਿ ਧਰਤੀ ਦਾ ਵਾਯੂਮੰਡਲ ਤਾਂ ਪੁਲਾੜ ਵਿੱਚ ਆ ਰਹੇ ਪੱਥਰ ਦੇ ਟੁਕੜਿਆਂ ਨੂੰ ਰਸਤੇ ਵਿੱਚ ਹੀ ਰਾਖ ਬਣਾ ਦਿੰਦਾ ਹੈ। ਪਰ ਚੰਦਰਮਾ ਤੇ ਵਾਯੂਮੰਡਲ ਹੀ ਨਹੀਂ। ਇਸ ਲਈ ੲਿਹ ਸਿੱਧੇ ਹੀ ਚੰਦਰਮਾ ਤੇ ਆ ਟਕਰਾਉਂਦੇ ਹਨ । ਇਸ ਤਰ੍ਹਾਂ ਹੀ ਚੰਦਰਮਾ ਤੇ ਪਾਣੀ ਦੀ ਹੋਂਦ ਨਹੀਂ ਹੈ। ਕਿਉਂਕਿ ਜੀਵਨ ਲਈ ਲੋੜੀਂਦੀਆਂ ਜਰੂਰਤਾਂ ਚੰਦਰਮਾ ਤੇ ਉਪਲੱਬਧ ਨਹੀਂ ਹਨ ਸੋ ਮਨੁੱਖ ਜਾਂ ਕਿਸੇ ਹੋਰ ਜੀਵ ਦਾ ਚੰਦਰਮਾ ਤੇ ਰਹਿਣਾ ਅਸੰਭਵ ਹੇੈ।
ਮੁਰਦਾ ਸਰੀਰ ਪਾਣੀ ਤੇ ਕਿਉਂ ਤੈਰਦਾ ਹੈ?
ਮਨੁੱਖ ਦੇ ਸਰੀਰ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਘੱਟ ਹੁੰਦੀ ਹੈ। ਇਸ ਲਈ ਪਾਣੀ ਵਿੱਚ ਵੜਣ ਦੇ ਕੁਝ ਸਮੇਂ ਤੱਕ ਮਨੁੱਖ ਪਾਣੀ ਵਿੱਚ ਤੈਰਦਾ ਰਹਿੰਦਾ ਹੈ। ਪਰ ਕੁਝ ਸਮੇਂ ਤੋਂ ਬਾਅਦ ਉਸਦੇ ਸਰੀਰ ਵਿੱਚ ਪਾਣੀ ਦਾਖਲ ਹੋ ਜਾਂਦਾ ਹੈ ਤੇ ਸਰੀਰ ਅੰਦਰਲੀਆਂ ਗੈਸਾਂ ਬਾਹਰ ਨਿਕਲ ਜਾਂਦੀਆਂ ਹਨ। ਇਸ ਲਈ ਸਰੀਰ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਵਧ ਜਾਂਦੀ ਹੈ ਤਾਂ ਆਦਮੀ ਡੁੱਬ ਜਾਂਦਾ ਹੈ। ਪਾਣੀ ਵਿੱਚ ਪਈ ਰਹਿਣ ਦੇ 48 ਘੰਟੇ ਤੱਕ ਲਾਸ਼ ਪਾਣੀ ਵਿੱਚ ਡੁੱਬੀ ਰਹਿੰਦੀ ਹੈ ਤੇ ਇਸਤੋਂ ਬਾਅਦ ਸਰੀਰ ਦੇ ਸੜਨ ਦੀ ਪ੍ਰਤੀ ਕ੍ਰਿਆ ਸ਼ੁਰੂ ਹੋ ਜਾਂਦੀ ਹੈ। ਹਰ ਸੈੱਲ ਵਿੱਚ ਗੈਸਾਂ ਦੀ ਪੈਦਾਇਸ਼ ਸੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਸਰੀਰ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਘਟ ਜਾਂਦੀ ਹੈੇ। ਇਸ ਕਰਕੇ ਲਾਸ਼ ਕੁਝ ਘੰਟਿਆਂ ਬਾਅਦ ਪਾਣੀ ਦੇ ਉਪੱਰ ਤੈਰਨ ਲੱਗ ਜਾਂਦੀ ਹੈ।
ਕੁਝ ਲੋਕ ਖੱਬੇ ਹੱਥ ਨਾਲ ਕੰਮ ਕਿਉਂ ਕਰਦੇ ਹਨ?
ਸਾਡੇ ਦਿਮਾਗ ਦੇ ਦੋ ਭਾਗ ਹੁੰਦੇ ਹਨ। ਜਿਸਨੂੰ ਅਸੀਂ ਖੱਬਾ ਦਿਮਾਗ ਅਤੇ ਸੱਜਾ ਦਿਮਾਗ ਆਖ ਸਕਦੇ ਹਾਂ। ਖੱਬੇ ਦਿਮਾਗ ਤੋਂ ਸਰੀਰ ਨੂੰ ਜਾਣ ਵਾਲੀਆਂ ਨਾੜੀਆਂ ਗਰਦਨ ਵਿੱਚ ਆ ਕੇ ਵਲੇਟਾ ਖਾ ਜਾਂਦੀਆਂ ਹਨ ਤੇ ਇਸ ਲਈ ਇਹ ਸੱਜੇ ਪਾਸੇ ਦੇ ਅੰਗਾਂ ਤੇ ਕੰਟਰੋਲ ਰਖਦੀਆਂ ਹਨ ਤੇ ਹਨ ਤੇ ਸੱਜੇ ਪਾਸੇ ਦਾ ਦਿਮਾਗ ਖੱਬੇ ਪਾਸੇ ਦੇ ਅੰਗਾਂ ਤੇ ਕੰਟਰੋਲ ਕਰਦਾ ਹੇ। ਆਮ ਲੋਕਾਂ ਵਿੱਚ ਖੱਬਾ ਦਿਮਾਗ ਵੱਧ ਕਾਰਜਸ਼ੀਲ ਹੁੰਦਾ ਹੇੈ। ਇਸ ਲਈ ਸੰਸਾਰ ਵਿੱਚ ਬਹੁਤ ਲੋਕ ਸੱਜੇ ਅੰਗਾਂ ਨਾਲ ਵੱਧ ਕੰਮ ਕਰਦੇ ਹਨ ਪਰ ਕੁਝ ਲੋਕਾਂ ਵਿੱਚ ਸੱਜਾ ਦਿਮਾਗ ਵੀ ਵੱਧ ਕਾਰਜਸ਼ੀਲ ਹੁੰਦਾ ਹੈ। ਇਸ ਲਈ ਅਜਿਹੇ ਲੋਕ ਖੱਬੇ ਹੱਥ ਨਾਲ ਕੰਮ ਕਰਦੇ ਹਨ। ਪਰ ਸੰਸਾਰ ਦੇ ਕਾਰਖਾਨੇ ਤੇ ਮਕੈਨਿਕ ਕਾਰਾਂ ਦੇ ਕਰਵਾਜੇ ਤੇ ਹੋਰ ਸਮਾਨ ਸੱਜੇ ਹੱਥ ਵਾਲਿਆਂ ਦੀ ਗਿਣਤੀ ਸਹੂਲਤਾਂ ਨੂੰ ਮੁੱਖ ਰੱਖਕੇ ਬਣਾਉਂਦੇ ਹਨ। ਇਸ ਨਾਲ ਖੱਬੇ ਹੱਥ ਵਾਲਿਆਂ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ।
ਆਦਮੀ ਕਿੱਥੋਂ ਆਉਂਦਾ ਹੈ ਤੇ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ।
ਸੰਸਾਰ ਵਿੱਚ ਸਵਰਗ – ਨਰਕ ਸੱਭ ਕਾਲਪਨਿਕ ਗੱਲਾਂ ਹਨ। ਬੱਚਿਆਂ ਦੇ ਜਨਮ ਸਮੇਂ ਉਹਨਾਂ ਦੇ ਵੱਡੇ ਭੈਣਾਂ ਤੇ ਵੀਰਾਂ ਨੂੰ ਬੱਚਿਆਂ ਦੇ ਹਸਪਤਾਲ ਵਿੱਚੋਂ ਲਿਆਉਣ ਬਾਰੇ ਵੀ ਦੱਸਿਆ ਜਾਂਦਾ ਹੈ ਇਸ ਨਾਲ ਬੱਚਿਆਂ ਦੇ ਮਨ ਵਿੱਚ ਹੋਰ ਉਲਝਣਾਂ ਖੜੀਆਂ ਹੁੰਦੀਆਂ ਹਨ। ਅਸੀਂ ਜਾਣਦੇ ਹਾਂ ਕਿ ਅਸੀਂ ਸਾਰੇ ਆਪਣੇ ਮਾਤਾ-ਪਿਤਾ ਦੇ ਇੱਕ ਸੈੱਲ ਦੇ ਜੁੜਨ ਨਾਲ ਆਪਣੀ ਹੋਂਦ ਸ਼ੁਰੂ ਕਰਦੇ ਹਾਂ। ਇਹਨਾਂ ਸੈੱਲਾਂ ਵਿੱਚ ਕੁਝ ਗੁਣਾਂ ਵਾਲੇ ਮਣਕੇ ਹੁੰਦੇ ਹਨ। ਜਿਹੜੇ ਸਾਡੇ ਭਵਿੱਖ ਦੇ ਗੁਣਾਂ ਵਾਲੇ ਮਣਕੇ ਹਬੰਦੇ ਹਨ। ਜਿਹੜੇ ਸਾਡੇ ਭਵਿੱਖ ਦੇ ਗੁਣਾਂ ਨੂੰ ਨਿਰਧਾਰਿਤ ਕਰਦੇ ਹਨ। ਧਰਤੀ ਵਿੱਚ ਪੇੈਦਾ ਹੋਏ ਪਦਾਰਥ ਪਹਿਲੇ 280 ਦਿਨ ਸਾਡੀ ਮਾਤਾ ਦੇ ਪੇਟ ਵਿੱਚੋਂ ਦੀ ਹੁੰਦੇ ਹੋਏ ਸਾਡੇ ਸਰੀਰ ਵਿੱਚ ਪਹੁੰਚਦੇ ਹਨ ਜਿਸ ਨਾਲ ਸਾਡੇ ਸਰੀਰ ਵਿਚਲੇ ਸੈੱਲਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਪੇਟ ਤੋਂ ਬਾਹਰ ਆ ਕੇ ਅਸੀਂ ਧਰਤੀ ਤੋਂ ਪੈਦਾ ਹੋਈਆਂ ਵਸਤੂਆਂ ਤੋਂ ਸਿੱਧੇ ਰੂਪ ਵਿੱਚ ਪਦਾਰਥ ਲੈ ਕੇ ਆਪਣੇ ਸਰੀਰ ਦੇ ਸੈੱਲਾਂ ਦੀ ਗਿਣਤੀ ਵਧਾਉਂਦੇ ਰਹਿੰਦੇ ਹਾਂ। ਲਗਭਗ 40 ਸਾਲ ਦੀ ਉਮਰ ਤੱਕ ਸਾਡੇ ਸਰੀਰ ਵਿੱਚ ਸੈੱਲਾਂ ਦੀ ਗਿਣਤੀ ਨੂੰ ਲਗਤਾਰ ਵਧਾਉਂਦਾ ਰਹਿੰਦਾ ਹੈ। 40 ਤੋਂ 50 ਸਾਲ ਤੱਕ ਸਾਡੇ ਦੇ ਸੈਲਾਂ ਦੀ ਗਿਣਤੀ ਲਗਭਗ ਸਾਂਵੀ ਰਹਿੰਦੀ ਹੈ। ੲਿਸ ਤੋਂ ਬਾਅਦ ਸਾਡੇ ਸਰੀਰ ਦੇ ਸੈੱਲਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਜਾਂਦੀ ਹੈ। ਅੰਤ ਸਮੇਂ ਅਸੀਂ ਧਰਤੀ ਤੋਂ ਪ੍ਰਾਪਤ ਸਾਰੇ ਸੈੱਲਾਂ ਨੂੰ ਧਰਤੀ ਦੇ ਸਪੁਰਦ ਕਰਦੇ ਹੋਏ ਧਰਤੀ ਵਿੱਚ ਸਮਾ ਜਾਂਦੇ ਹਾਂ। ਮੁਸਲਮਾਨਾਂ ਤੇ ਇਸਾਈਆਂ ਵਿੱਚ ਮੁਰਦਿਆਂ ਨੂੰ ਕਬਰਾਂ ਵਿੱਚ ਦਫਨਾ ਦਿੱਤਾ ਜਾਂਦਾ ਹੇੈ ਜਿੱਥੇ ਬੈਕਟੀਰੀਆ ਸਰੀਰ ਦੇ ਸਾਰੇ ਸੈੱਲਾਂ ਦਾ ਵਿਘਟਨ ਕਰਕੇ ਧਰਤੀ ਤੋਂ ਪ੍ਰਾਪਤ ਸਾਰੇ ਤੱਤ ਧਰਤੀ ਨੂੰ ਦੇ ਦਿੰਦਾ ਹੇੈ। ਹਿੰਦੂ ਮੁਰਦਿਆਂ ਨੂੰ ਜਲਾ ਦਿੰਦੇ ਹਨ। ਸਿੱਟੇ ਵਜੋਂ ਪੈਦਾ ਹੋਈ ਕਾਰਬਨਡਾਇਆਕਸਾਈਡ ਪੌਦਿਆਂ ਦੀ ਖੁਰਾਕ ਬਚ ਜਾਂਦੀ ਹੈ। ਸਾਡੇ ਸਰੀਰ ਦੇ ਸਾਰੇ ਸੈੱਲ ਕਿਸੇ ਨਾ ਕਿਸੇ ਰੂਪ ਵਿੱਚ ਧਰਤੀ ਨੂੰ ਵਾਪਸ ਮੁੜ ਜਾਂਦੇ ਹਨ।
ਉੱਲੂਆਂ ਨੂੰ ਦਿਨ ਵਾਲੇ ਦਿਖਾਈ ਕਿਉਂ ਨਹੀਂ ਦਿੰਦਾ
ਜਦੋਂ ਤੁਸੀਂ ਸਿਨਮਾ ਘਰ ਵਿੱਚੋ ਫਿਲਮ ਵੇਖਕੇ ਬਾਹਰ ਨਿਕਲਦੇ ਹੋ ਤਾਂ ਕੁਝ ਸਮੇਂ ਨਿਕਲਦੇ ਹੋ ਤਾਂ ਕੁਝ ਸਮੇਂ ਲਈ ਤੁਹਾਨੂੰ ਘੱਟ ਵਿਖਾਈ ਦੇਣ ਲੱਗ ਜਾਂਦਾ ਹੈ। ਪੰਜ ਸੱਤ ਮਿੰਟ ਦੇ ਸਮੇਂ ਦੌਰਾਨ ਹੀ ਤੁਹਾਡੀਆ ਅੱਖਾਂ ਦੀ ਰੌਸ਼ਨੀ ਮੁੜ ਪਹਿਲੀ ਹਾਲਤ ਵਿੱਚ ਆ ਜਾਂਦੀ ਹੇੈ। ਉੱਲੂਆਂ ਦੇ ਵੱਡੇ ਵਡੇਰੇ ਲੱਖਾਂ ਸਾਲਾਂ ਤੋਂ ਗੁਫਾਵਾਂ ਵਿੱਚ ਰਹਿੰਦੇ ਰਹੇ। ਇਸ ਲਈ ਇਹ ਹਨੇਰੇ ਵਿੱਚ ਵੇਖਣ ਦੇ ਆਦੀ ਹੋ ਗਏ ਹਨ। ਤੇਜ ਰੌਸ਼ਨੀ ਵਿੱਚ ਇਹਨਾਂ ਦੀਆਂ ਅੱਖਾਂ ਚੁੰਧਿਆ ਜਾਂਦੀਆ ਹਨ। ਜਿਸ ਕਾਰਨ ਉਹਨਾਂ ਨੂੰ ਦਿਨ ਵੇਲੇ ਦਿਖਾਈ ਨਹੀਂ ਦਿੰਦਾ ਹੈ।
ਚਾਮ ਚੜਿੱਕਾਂ ਆਪਣਾ ਰਸਤਾ ਕਿਵੇਂ ਪਤਾ ਕਰਦੀਆਂ ਹਨ?
ਵਿਗਿਆਨੀਆਂ ਨੇ ਜਾਨਵਰਾਂ ਤੋਂ ਬਹੁਤ ਕੁਝ ਸਿੱਖਿਆ ਹੈ। ਦੁਸ਼ਮਨ ਦੇ ਹਵਾਈ ਜਹਾਜ਼ਾਂ ਦਾ ਪਤਾ ਲਗਾਉਣ ਲਈ ਵਰਤੀ ਜਾਣ ਵਾਲੀਂ ਰਾਡਾਰ ਪ੍ਰਣਾਲੀ ਵੀ ਚਮਗਿੱਦੜਾਂ ਵਲੋਂ ਵਰਤੋਂ ਵਿੱਚ ਲਿਆਂਦੀ ਜਾਣ ਵਾਲੀ ਪ੍ਰਣਾਲੀ ਵਾਂਗ ਹੀ ਹੇੈ। ਚੱਮਗਿੱਦੜ ਆਪਣੇ ਗਲੇ ਵਿੱਚੋਂ ਆਵਾਜ਼ ਨਾਲੋਂ ਵੱਧ ਤਰੰਗ ਲੰਬਾਈ ਦੀਆਂ ਲਹਿਰਾਂ ਛੱਡਦੇ ਹਨ। ਜਿਹੜੀਆਂ ਕੰਧਾ ਵਰਗੀਆਂ ਰੁਕਾਵਟ ਦੀ ਜਾਣਕਾਰੀ ਹੋ ਜਾਂਦੀ ਹੈ।
ਕੁੱਤਿਆ ਨੂੰ ਭੂਚਾਲ ਦਾ ਪਤਾ ਕਿਵੇਂ ਲੱਗ ਜਾਂਦਾ ਹੇੈ?
ਮਨੁੱਖ ਨੂੰ ਆਪਣੇ ਕੰਨਾਂ ਦੀ ਸਹਾਇਤਾ ਨਾਲ 20 ਹਰਟਜ ਤੋਂ 20,000 ਹਰਟਜ ਪ੍ਰਤੀ ਸੈਕਿੰਡ ਤੱਕ ਦੀ ਆਵ੍ਰਿਤੀ ਦੀਆਂ ਤਰੰਗਾਂ ਸੁਣ ਸਕਦਾ ਹੈ। 20 ਹਰਟਜ ਤੋਂ ਘੱਟ ਆਵ੍ਰਿਤੀ ਦੀਆਂ ਤਰੰਗਾਂ ਸੁਣਨਾ ਮਨੁੱਖ ਦੇ ਕੰਨਾਂ ਦੀ ਸਮਰੱਥਾਂ ਤੋਂ ਬਾਹਰ ਦੀ ਗੱਲ ਹੇੈ। ਪਰ ਕੁੱਤੇ ਦੇ ਕੰਨ 10 ਹਰਟਜ ਤੱਕ ਵੀ ਤਰੰਗਾਂ ਦੀ ਸੁਣ ਸਕਦੇ ਹਨ। ਭੁਚਾਲਾਂ ਦੀਆਂ ਤਰੰਗਾਂ 15 ਹਰਟਜ ਦੇ ਨਜ਼ਦੀਕ ਆਵ੍ਰਿਤੀ ਦੀਆਂ ਹੁੰਦੀਆਂ ਹਨ। ਇਸ ਲਈ ਇਹ ਕੁੱਤਿਆਂ ਨੂੰ ਸੁਣਾਈ ਦੇ ਜਾਂਦੀਆਂ ਹਨ।
ਜੁਗਨੂੰ ਕਿਵੇਂ ਤੇ ਕਿਉਂ ਜਗਦੇ ਹਨ?
ਧਰਤੀ ਤੇ ਰਹਿ ਰਹੀਆਂ ਜਾਨਵਰਾਂ ਦੀਆਂ ਲੱਖਾਂ ਕਿਸਮਾਂ ਵਿੱਚੋਂ ਸਿਰਫ ਜੁਗਨੂੰ ਹੀ ਅਜਿਹੇ ਨਹੀਂ ਹਨ ਜਿਹੜੇ ਰੌਸ਼ਨੀ ਪੇੈਦਾ ਕਰਦੇ ਹਨ। ਮੱਛੀਆਂ ਤੇ ਹੋਰ ਜਾਨਵਰਾਂ ਦੀਆਂ ਅਜਿਹੀਆਂ ਸੈਂਕੜੇ ਕਿਸਮਾਂ ਹਨ ਜਿਹੜੀਆਂ ਰੌਸ਼ਨੀ ਪੈਦਾ ਕਰਦੀਆਂ ਹਨ। ਜੁਗਨੂੰ ਅਜਿਹੀਆਂ ਸੇੈਂਕੜੇ ਕਿਸਮਾਂ ਹਨ ਜਿਹੜੀਆਂ ਰੌਸ਼ਨੀ ਪੈਦਾ ਕਰਦੀਆਂ ਹਨ। ਜੁਗਨੂੰ ਅਜਿਹਾ ਆਪਣੇ ਸਾਥੀਆਂ ਨੂੰ ਆਪਣੇ ਨੇੜੇ ਸੱਦਣ ਲਈ ਕਰਦਾ ਹੈ। ਲੁਸੀਫਰੀਨ ਤੇ ਲੁਸੀਫਰੇਜ ਨਾਂ ਦੇ ਦੋ ਰਸਾਇਣਕ ਕ੍ਰਿਆ ਪੇੈਦਾ ਹੁੰਦੀ ਹੈ। ਜਿਸ ਕਾਰਣ ਰੌੋਸ਼ਨੀ ਹੁੰਦੀ ਹੈ। ਜੁਗਨੂੰ ਵਿੱਚ ਵੀ ੲਿਹ ਦੋਵੇਂ ਰਸਾਇਣਕ ਪਦਾਰਥ ਹੁੰਦੇ ਹਨ ਜਿੰਨ੍ਹਾਂ ਦੀ ਰਸਾਇਣਕ ਕ੍ਰਿਆ ਕਰਕੇ ਹੀ ਰੌਸ਼ਨੀ ਪੈਦਾ ਹੁੰਦੀ ਹੈ। ਵਿਦਿਆਰਥੀਆਂ ਉਹ ਦਿਨ ਦੂਰ ਨਹੀਂ ਜਦੋਂ ਜੁਗਨੂੰ ਤੋਂ ਜਾਣਕਾਰੀ ਪ੍ਰਾਪਤ ਕਰਕੇ ਤੁਸੀਂ ਆਪਣੇ ਘਰਾਂ ਦੇ ਗਮਲਿਆਂ ਵਿੱਚ ਇਹ ਦੋਵੇਂ ਰਸਾਇਣਕ ਪਦਾਰਥ ਮਿਲਾਕੇ ਪੌਦਿਆਂ ਨੂੰ ਜਗਣ ਬੁਝਣ ਲਾ ਦਿਆ ਕਰੋਗੇ।