ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ. ਐੱਚ.ਐੱਸ. ਫੂਲਕਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਬਜਟ 2015-16 ਬਿਲਕੁਲ ਉਦੇਸ਼ਹੀਣ ਤੇ ਨਿਰਾਸ਼ਾਜਨਕ ਹੈ। ਇਹ ਕਿਸੇ ਵੀ ਠੋਸ ਯੋਜਨਾ ਤੋਂ ਬਿਨ੍ਹਾਂ ਅਤੇ ਰਾਜ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਾਬਿਤ ਨਹੀਂ ਹੁੰਦਾ ਸਗੋਂ ਸਰਕਾਰ ਦੀਆਂ ਜੇਬਾਂ ਭਰਨ ਤੇ ਆਮ ਆਦਮੀ ਤੇ ਹੋਰ ਵਾਧੂ ਬੋਝ ਪਾਉਣ ਦੀ ਤਿਆਰੀ ਲੱਗਦੀ ਹੈ।
ਵਿਧਾਨ ਸਭਾ ਵਿੱਚ ਵਿੱਤ ਮੰਤਰੀ ਦੇ ਭਾਸ਼ਣ ਤੇ ਟਿੱਪਣੀ ਕਰਦਿਆਂ ਸ. ਫੂਲਕਾ ਨੇ ਕਿਹਾ ਕਿ ਬਜਟ ਵਿੱਚ ਪੇਸ਼ 14356 ਕਰੋੜ ਰੁਪਏ ਦੀ ਪੂੰਜੀ ਪੰਜਾਬ ਸਰਕਾਰ ਦੀ ਯੋਜਨਾ ਤਹਿਤ ਬਣਾਈ ਰਸੀਦ, ਕੇਵਲ ਜਾਇਦਾਦ ਦੀ ਵਿਕਰੀ ਦੁਆਰਾ ਤਿਆਰ ਕੀਤੀ ਜਾਵੇਗੀ। ਜੋ ਕਿ ਪਿਛਲੇ ਸਾਲ 11353 ਕਰੋੜ ਸੀ, ਇਹ ਸਰਕਾਰ ਆਕ੍ਰਾਮਿਕ ਤੌਰ ਤੇ ਇਸ ਗੱਲ ਦਾ ਪਿੱਛਾ ਕਰ ਰਹੀ ਹੈ ਕਿ ਕੀਮਤੀ ਸਰਕਾਰੀ ਜ਼ਮੀਨ ਨੂੰ ਕਿਸ ਤਰ੍ਹਾਂ ਵੇਚਿਆ ਜਾਵੇ। ਸਰਕਾਰ ਇਸ ਗੱਲ ਤੇ ਬਿਲਕੁਲ ਚੁੱਪੀ ਸਾਧੀ ਬੈਠੀ ਹੈ ਕਿ ਰਾਜ ਵਿੱਚ ਕੀਤਾ ਜਾ ਰਿਹਾ ਫਾਲਤੂ ਖਰਚਾ, ਜੋ ਕਿ ਵੀ.ਆਈ.ਪੀ ਦੀ ਸੁਰੱਖਿਆ ਦੀ ਆੜ ਹੇਠ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਤੇ ਕੀਤਾ ਜਾ ਰਿਹਾ ਹੈ, ਨੂੰ ਕਾਬੂ ਕਿਵੇਂ ਕੀਤਾ ਜਾਵੇ।
ਸ. ਫੂਲਕਾ ਨੇ ਕਿਹਾ ਕਿ ਸਰਕਾਰ ਵੱਲੋਂ ਕੋਈ ਵੀ ਅਜਿਹੀ ਠੋਸ ਯੋਜਨਾ ਨਹੀਂ ਬਣਾਈ ਗਈ, ਜਿਸ ਰਾਹੀਂ ਕਿਸਾਨਾਂ ਦੀ ਲਗਾਤਾਰ ਆਮਦਨ ਨੂੰ ਯਕੀਨੀ ਬਣਾਇਆ ਜਾਵੇ।