ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ,ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਲਿਥਾਕੁਮਾਰਾਮੰਗਲਮ, ਪੰਜਾਬ ਮਨੁਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਜਗਦੀਸ਼ ਭਲਾ ਅਤੇ ਪੰਜਾਬ ਮਹਿਲਾ ਕਮਿਸ਼ਨ ਦੇ ਮੈਂਬਰ ਸੈਕਟਰੀ ਹਿੰਮਤ ਸਿੰਘ ਨੂੰ ਈ-ਮੇਲ ਰਾਹੀਂ ਨਿੱਜੀ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਬੀਤੇ 4 ਮਾਰਚ ਨੂੰ ਕਸਬਾ ਕਾਹਨੂੰਵਾਨ ਵਿਚ 12ਵੀਂ ਦਾ ਪੇਪਰ ਦੇ ਕੇ ਘਰ ਵਾਪਸ ਆ ਰਹੀ ਲੜਕੀ ਰਾਜਵਿੰਦਰ ਕੌਰ ਉਪਰ ਹੋਏ ਤੇਜਾਬੀ ਹਮਲੇ ਵਲ ਦੁਆਇਆ ਹੈ,ਜੋ ਇਸ ਸਮੇਂ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਅਮਨਦੀਪ ਹਸਪਤਾਲ ਵਿਚ ਜੇਰੇ ਇਲਾਜ ਹੈ ਤੇ ਮੰਗ ਕੀਤੀ ਹੈ ਉਸ ਦੇ ਇਲਾਜ ਦਾ ਖ਼ਰਚਾ ਪੰਜਾਬ ਸਰਕਾਰ ਨੂੰ ਚੁੱਕੇ । ਮੰਚ ਆਗੂ ਅਨੁਸਾਰ ਮੀਡਿਆ ਵਿਚ ਜੋ ਰਿਪੋਰਟ ਆਈ ਹੈ ,ਅਨੁਸਾਰ ਉਸ ਦੀ ਕਿਸੇ ਵੀ ਅਧਿਕਾਰੀ ਨੇ ਸਾਰ ਨਹੀਂ ਲਈ । ਪੀੜਿਤ ਪ੍ਰਵਾਰ ਦਾ 3 ਲਖ ਦੇ ਕ੍ਰੀਬ ਖਰਚਾ ਆ ਚੁਕਾ ਹੈ। ਉਸ ਦੀ ਸਰਜਰੀ ‘ਤੇ ਵਡੀ ਰਕਮ ਦੀ ਲੋੜ ਹੈ। ਉਸ ਦੇ ਪਿਤਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ 2 ਵਾਰ ਮਿਲ ਚੁੱਕੇ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ।
ਕਾਹਨੂੰਵਾਨ ਵਿਚ ਤੇਜਾਬੀ ਹਮਲੇ ਦੀ ਸ਼ਿਕਾਰ ਰਾਜਵਿੰਦਰ ਕੌਰ ਦੇ ਇਲਾਜ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇ:ਗੁਮਟਾਲਾ
This entry was posted in ਪੰਜਾਬ.