ਓਸਲੋ,(ਰੁਪਿੰਦਰ ਢਿੱਲੋ ਮੋਗਾ) – ਪਿੱਛਲੇ ਦਿਨੀ ਸਿੱਖ ਯੂਥ ਨਾਰਵੇ ਤੇ ਗੁਰੁ ਘਰ ਓਸਲੋ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਓਸਲੋ ਗੁਰੁ ਘਰ ਵਿੱਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ।ਸੱਤਵੇ ਸਿੱਖ ਗੁਰੁ ਸ੍ਰੀ ਗੁਰੁ ਹਰ ਰਾਏ ਜੀ ਵੀ ਲੋਕਾਂ ਨੂੰ ਜਿੱਥੇ ਗੁਰੁ ਬਾਣੀ ਨਾਲ ਜੋੜਦੇ ਸੀ ਉਥੇ ਹੀ ਸ਼ੁਧ ਵਾਤਾਵਰਣ ਪ੍ਰਤੀ ਲੋਕਾਂ ਨੂੰ ਹਮੇਸ਼ਾ ਜਾਗਰੂਕ ਕਰਦੇ ਸਨ।ਇਸ ਦਾ ਮੁੱਖ ਉਦੇਸ਼ ਗਲੋਬਲ ਚੇਂਜ ਕਾਰਨ ਦਿਨ ਬ ਦਿਨ ਵਾਤਾਵਰਣ ‘ਚ ਆ ਰਹੀ ਤਬਦੀਲੀ ਤੇ ਕੁਦਰਤੀ ਆਫਤਾਂ ਦੇ ਖਤਰੇ ਤੋਂ ਜਾਣੂੰ ਕਰਵਾਉਣਾ ਸੀ, ਕਿ ਅਸੀਂ ਇੱਕ ਚੰਗੇ ਸਿੱਖ ਦੇਸ਼ ਦੇ ਚੰਗੇ ਨਾਗਰਿਕ ਹੋਣ ਕਰਕੇ ਕੁਦਰਤੀ ਵਾਤਾਵਰਣ ਦੇ ਸੰਭਾਲ ਚ ਆਪਣੇ ਵੱਲੋਂ ਕਿੰਨਾ ਵੱਡਮੁੱਲਾ ਯੋਗਦਾਨ ਪਾ ਸਕਦੇ ਹਾਂ।ਪ੍ਰੋਗਰਾਮ ਦੀ ਸੁਰੂਆਤ ਸ਼ਬਦ ਗਾ ਕੀਤੀ ਗਈ। ਡਾ. ਰੁਪਿੰਦਰ ਕੌਰ ਸੇਠੀ ਤੇ ਹਰਵੀਨ ਕੌਰ ਵੱਲੋਂ ਕੁਦਰਤ ਤੇ ਵਾਤਵਰਣ ਨੂੰ ਹਰਾ ਭਰਾ ਸ਼ੁਧ ਰੱਖਣ ‘ਚ ਕਿੰਨਾ ਕੁ ਯੋਗਦਾਨ ਪਾ ਸਕਦੇ ਹਾਂ ਦੀ ਜਾਣਕਾਰੀ ਹਰ ਆਮ ਨਾਲ ਸਾਂਝੀ ਕੀਤੀ । ਸ਼ੁਧ ਵਾਤਾਵਰਣ ਜਿੱਥੇ ਗਲੋਬਲ ਚੇਂਜ ਦੀ ਸਥਿਤੀ ਨੂੰ ਰੋਕ ਸਕਦਾ ਹੈ ਉਥੇ ਹੀ ਇੱਕ ਚੰਗੇ ਤੰਦਰੁਸਤ ਜੀਵਨ ਜੀਉਣ ‘ਚ ਵੀ ਸਹਾਈ ਹੁੰਦਾ ਹੈ। ਅਸ਼ੁੱਧ ਵਾਤਾਵਰਣ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ।ਸਿੱਖ ਯੂਥ ਨਾਰਵੇ ਦੇ ਹੋਰ ਕਈ ਬੁਲਾਰਿਆਂ ਨੇ ਵੀ ਵਾਤਾਵਰਣ ਸਬੰਧੀ ਵਿਚਾਰ ਸੰਗਤ ਨਾਲ ਸਾਂਝੇ ਕੀਤੇ।ਨਾਰਵੇ ਦੀਆਂ ਵਾਤਾਵਰਣ ਪ੍ਰਤੀ ਕੰਮ ਕਰਨ ਵਾਲੀਆਂ ਕੁੱਝ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਵੀ ਇਸ ਸਮਾਗਮ ਚ ਸ਼ਿਰਕਤ ਕਰ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ। ਇਸ ਮੌਕੇ ਗੁਰੂ ਘਰ ਦੀ ਨਵੀਂ ਪ੍ਰਬੰਧਕੀ ਕਮੇਟੀ ਪ੍ਰਧਾਨ ਲਹਿੰਬਰ ਸਿੰਘ,ਉੱਪ ਪ੍ਰਧਾਨ ਆਤਮਾ ਸਿੰਘ,ਕਸ਼ਮੀਰ ਸਿੰਘ ਸੈਕਟਰੀ,ਸਕੱਤਰ ਅਮਨਦੀਪ ਕੌਰ,ਖਜਾਨਚੀ ਕਮਲਜੀਤ ਸਿੰਘ,ਮੈਂਬਰ ਪਰਮਜੀਤ ਸਿੰਘ,ਸਵਿੰਦਰ ਸਿੰਘ,ਮਲਕੀਤ ਸਿੰਘ,ਅਮਰਜੀਤ ਕੌਰ,ਨਛੱਤਰ ਕੌਰ,ਜਸਵਿੰਦਰ ਕੌਰ, ਆਦਿ ਹਾਜਿਰ ਸਨ।