ਮਨਜਿੰਦਰ ਸਿੰਘ ਸਿਰਸਾ ਵੱਲੋਂ ਫਤਿਹ ਦਿਵਸ ਤੇ ਗੁਰੂ ਗਰੰਥ ਸਾਹਿਬ ਮਹਾਰਾਜ ਦੀ ਘੋਰ ਬੇਅਦਬੀ ਦਾ ਰੋਸ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਕਾਰਕੂਨਾਂ ਵੱਲੋਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਆਪਣਾ ਰੋਸ ਪੱਤਰ ਦਿੱਤਾ ਜਿਸ ਵਿੱਚ ਮੰਗ ਕੀਤੀ ਗਈ ਕੀ ਜਿਨ੍ਹਾਂ ਟੀ.ਵੀ. ਚੈਨਲ ਤੇ ਸਿਰਸਾ ਨੇ ਗੁਰੂ ਸਾਹਿਬ ਦੀ ਘੋਰ ਬੇਅਦਬੀ ਕੀਤੀ, ਉਨ੍ਹਾਂ ਹੀ ਟੀ.ਵੀ. ਚੈਨਲ ਤੇ ਲਗਾਤਾਰ ਇੱਕ ਹਫਤੇ ਮਾਫ਼ੀ ਦੀ ਕਲਿਪਿੰਗ ਚਲਾਈ ਜਾਵੇ. ਇਸ ਦੇ ਨਾਲ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਇੱਕ ਪੱਤਰ ਲਿਖਿਆ ਜਾਵੇਗਾ ਜਿਸ ਵਿੱਚ ਪੂਰੀ ਦਿੱਲੀ ਕਮੇਟੀ ਤੋਂ ਅਸਤੀਫਾ ਲੈਣ ਦੀ ਮੰਗ ਕੀਤੀ ਜਾਵੇਗੀ ! ਜੇਕਰ ਇਸ ਬਾਬਤ ਸੋਮਵਾਰ ਤਕ ਕੋਈ ਢੁਕਵਾਂ ਫੈਸਲਾ ਨਹੀਂ ਆਇਆ ਤਾਂ ਮੰਗਲਵਾਰ ਤੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਲੋੜੀਂਦੀ ਕਾਰਵਾਈ ਕਰੇਗਾ !
ਰੋਸ ਪੱਤਰ ਦੇਣ ਲਈ ਸਤਨਾਮ ਸਿੰਘ (ਪ੍ਰਧਾਨ, ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ (ਆਲ ਇੰਡੀਆ), ਦਮਨਦੀਪ ਸਿੰਘ (ਪ੍ਰਧਾਨ, ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ), ਇੰਦਰਜੀਤ ਸਿੰਘ ਸੰਤਗੜ (ਚੇਅਰਮੈਨ ਧਰਮ ਪ੍ਰਚਾਰ ਯੂਥ ਵਿੰਗ) ਅੱਤੇ ਸੀਨੀਅਰ ਆਗੂ ਅਵਤਾਰ ਸਿੰਘ ਤਾਰੀ, ਕੁਲਵਿੰਦਰ ਸਿੰਘ ਕਾਕਾ, ਹਰਮੀਤ ਸਿੰਘ ਪਿੰਕਾ, ਭੁਪਿੰਦਰ ਸਿੰਘ ਗਿੰਨੀ, ਮਾਨਕ ਸਿੰਘ ਬੇਦੀ, ਗੁਰਮੀਤ ਸਿੰਘ ਟਿੰਕੂ ਅਤੇ ਸੁਰਜੀਤ ਸਿੰਘ ਅਤੇ ਗਗਨਦੀਪ ਸਿੰਘ ਆਦਿ ਸ਼ਾਮਿਲ ਸਨ !