ਵਾਸ਼ਿੰਗਟਨ – ਅਮਰੀਕੀ ਸੈਨਿਟ ਨੇ ਸ਼ੁਕਰਵਾਰ ਨੂੰ ਰੀਪਬਲੀਕਨ ਪਾਰਟੀ ਦੁਆਰਾ ਪੇਸ਼ ਕੀਤਾ ਗਿਆ ਬੱਜਟ ਪਾਸ ਕਰ ਦਿੱਤਾ ਹੈ। ਇਸ ਬੱਜਟ ਵਿੱਚ ਘਰੇਲੂ ਖਰਚ ਵਿੱਚ ਅਗਲੇ ਦਸ ਸਾਲਾਂ ਦੌਰਾਨ 58 ਖਰਬ ਡਾਲਰ ਦੀ ਕਟੌਤੀ ਦਾ ਪ੍ਰਸਤਾਵ ਹੈ।
ਬੱਜਟ ਵਿੱਚ ਰੱਖਿਆ ਸਬੰਧੀ ਖਰਚਿਆਂ ਵਿੱਚ ਵਾਧਾ ਕੀਤਾ ਗਿਆ ਹੈ। ਰੀਪਬਲੀਕਨ ਪਾਰਟੀ ਨੇ ਜੋ ਪ੍ਰਕਿਰਿਆ ਸ਼ੁਰੂ ਕੀਤੀ ਹੈ, ਉਸ ਨਾਲ ਪੂਰਾ ਬੱਜਟ 6 ਸਾਲਾਂ ਵਿੱਚ ਪੂਰਾ ਹੋ ਜਾਵੇਗਾ। ਸੈਨਿਟ ਵਿੱਚ ਇਹ ਬੱਜਟ ਪ੍ਰਸਤਾਵ 18 ਘੰਟੇ ਤੱਕ ਚੱਲੀ ਬਹਿਸ ਤੋਂ ਬਾਅਦ 46 ਦੇ ਵਿਰੁੱਧ 52 ਵੋਟਾਂ ਦੇ ਬਹੁਮੱਤ ਨਾਲ ਪਾਸ ਕੀਤਾ ਗਿਆ। ਇਸ ਪ੍ਰਸਤਾਵ ਵਿੱਚ ਵੱਡੀ ਮਾਤਰਾ ਵਿੱਚ ਪੇਸ਼ ਕੀਤੇ ਗਏ ਸੁਧਾਰਾਂ ਨੂੰ ਸਵੀਕਾਰ ਕੀਤਾ ਗਿਆ।