ਸੀਨੀਅਰ ਐਡਵੋਕੇਟ ਸ. ਐੱਚ.ਐੱਸ. ਫੂਲਕਾ, ਆਪ ਆਗੂ ਵੱਲੋਂ ਵੀ.ਆਈ.ਪੀ. ਕਲਚਰ ਦੇ ਵਿਰੁੱਧ, ਆਪ ਵਲੰਟੀਅਰਜ਼ ਨਾਲ ਮਿਲਕੇ ਲੁਧਿਆਣੇ ਤੋਂ ਚੰਡੀਗੜ੍ਹ ਤੱਕ ਸਾਈਕਲ ਰੈਲੀ ਕੱਢੀ ਜਾ ਰਹੀ ਹੈ। ਇਹ ਰੈਲੀ 29 ਮਾਰਚ ਨੂੰ ਲੁਧਿਆਣਾ ਤੋਂ ਸ਼ੁਰੂ ਹੋਵੇਗੀ ਅਤੇ 30 ਮਾਰਚ ਬਾਅਦ ਦੁਪਹਿਰ ਤੱਕ ਚੰਡੀਗੜ੍ਹ ਪਹੁੰਚੇਗੀ। ਇਸ ਰੈਲੀ ਦਾ ਮਨੋਰਥ ਵੀ.ਆਈ.ਪੀ ਕਲਚਰ ਅਤੇ ਇਸ ਉੱਤੇ ਹੋ ਰਹੇ ਫਜ਼ੂਲ ਖਰਚੇ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਾ ਹੈ। ਪੰਜਾਬ ਸਰਕਾਰ ਕੋਲ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਫੰਡ ਨਹੀਂ ਹਨ, ਪਰ ਆਪਣੀ ਸਕਿਓਰਟੀ ਅਤੇ ਆਵਾਜਾਈ ਦੇ ਕਰੋੜਾਂ ਰੁਪਏ ਫਜ਼ੂਲ ਖਰਚ ਕਰ ਰਹੀ ਹੈ। ਜਿੱਥੇ ਐੱਮ.ਐੱਲ.ਏ ਦੀਆਂ ਤਨਖਾਹਾਂ ਦੁੱਗਣੀਆਂ ਕਰ ਦਿੱਤੀਆਂ ਗਈਆਂ ਹਨ, ਉੱਥੇ ਹੀ ਬਜ਼ੁਰਗ ਅਤੇ ਲੋੜਵੰਦ ਲੋਕ ਆਪਣੀਆਂ ਬਕਾਇਆ ਪੈਨਸ਼ਨਾਂ ਦੀ ਕਈ ਮਹੀਨਿਆਂ ਤੋਂ ਉਡੀਕ ਕਰ ਰਹੇ ਹਨ।
ਅਸੀਂ ਇਹ ਮੰਗ ਕਰਦੇ ਹਾਂ ਕਿ ਅਜਿਹਾ ਕਾਨੂੰਨ ਬਣਾਇਆ ਜਾਵੇ ਜਿਸ ਵਿੱਚ ਸਭ ਤੋਂ ਪਹਿਲਾਂ ਹੇਠਲੇ ਪੱਧਰ ਦੇ ਕਰਮਚਾਰੀਆਂ ਨੂੰ ਪਹਿਲਾਂ ਤਨਖਾਹਾਂ ਦਾ ਭੁਗਤਾਨ ਕੀਤਾ ਜਾਵੇ। ਮੰਤਰੀਆਂ ਅਤੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਹਰੇਕ ਨੂੰ ਬਣਦੀਆਂ ਤਨਖਾਹਾਂ ਦੇ ਕੇ ਬਾਅਦ ਵਿੱਚ ਭੁਗਤਾਨ ਕੀਤਾ ਜਾਵੇ। ਇਸ ਰੈਲੀ ਦਾ ਇੱਕ ਮਨੋਰਥ ਪੰਜਾਬ ਵਿੱਚ ਵਧ ਰਿਹਾ ਨਸ਼ਾ ਹੈ ਤੇ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਨਸ਼ਾ ਛੁਡਾਊ ਕੇਂਦਰਾਂ ਲਈ ਨਹੀਂ ਕੀਤਾ ਗਿਆ।
ਇਹ ਸਾਈਕਲ ਰੈਲੀ 29 ਮਾਰਚ ਨੂੰ ਸਵੇਰੇ 7 ਵਜੇ, ਸੈਕਟਰ 32 ਚੰਡੀਗੜ੍ਹ ਰੋਡ, ਲੁਧਿਆਣਾ ਤੋਂ ਚੱਲੇਗੀ ਅਤੇ ਹੇਠ ਲਿਖੇ ਸਥਾਨਾਂ ਤੇ ਕੁਝ ਦੇਰ ਲਈ ਰੁਕੇਗੀ।
ਘੁਲਾਲ 9 ਵਜੇ, ਸਮਰਾਲਾ 11 ਵਜੇ, ਬੋਂਦਲੀ (ਲੰਚ) 3.45, ਖਮਾਣੋਂ 5 ਵਜੇ, ਖੰਟ ਮਾਨਪੁਰ 6 ਵਜੇ ਅਤੇ ਮੋਰਿੰਡੇ ਰਾਤ ਨੂੰ ਰੁਕਣ ਦਾ ਪ੍ਰਬੰਧ। ਅਗਲੇ ਦਿਨ 30 ਮਾਰਚ ਨੂੰ ਸਵੇਰੇ 8 ਵਜੇ, ਖਰੜ 9 ਵਜੇ, ਮੋਹਾਲੀ 10.30 ਵਜੇ ਅਤੇ ਬਾਅਦ ਦੁਪਹਿਰ 12.30 ਵਜੇ ਪੰਜਾਬ ਸਕੱਤਰ ਦਫਤਰ ਪਹੁੰਚੇਗੀ।