ਸਧਾਰਨ ਮਨੁੱਖ
ਕਦੇ ਵੀ
ਆਪਣੇ ਆਦਰਸ਼-ਪੁਰਖ ਦਾ
ਆਮ ਜਿਹੀਆਂ
ਮਾਨਵੀ-ਕਮਜ਼ੋਰੀਆਂ ਵਾਲਾ
ਇਨਸਾਨ ਹੋਣਾ
ਬਰਦਾਸ਼ਤ
ਜਾਂ ਪਸੰਦ
ਨਹੀਂ ਕਰ ਸਕਦੇ;
ਨਾਸ਼ਮਾਨ ਸਰੀਰ ਨੂੰ
ਉਸਦੇ ਪੂਰੇ ਪਰਿਪੇਖ ਵਿੱਚ,
ਬਿਨਾ ਲਾਗ-ਲਪੇਟ,
ਸਮੁੱਚੇ ਗੁਣ-ਦੋਸ਼ ਸਹਿਤ
ਅਪਣਾਉਣ ਦਾ
ਕਦੇ
ਮਾਦਾ ਹੀ ਨਹੀਂ
ਰੱਖ ਸਕਦੇ;
ਕਿਉਂਕਿ
ਉਹਨਾਂ ਨੂੰ ਤਾਂ
ਆਪਣੀਆਂ ਖ਼ੁਦ ਦੀਆਂ
ਅੰਦਰੂਨੀ ਕਮਜ਼ੋਰੀਆਂ ਦੇ
ਮਾਨਸਿਕ ਭਾਰ ਨੂੰ
ਹੌਲਾ ਕਰਨ ਵਾਸਤੇ
ਹਮੇਸ਼ਾ ਹੀ
ਅਜਿਹਾ ਨਾਇਕ
ਚਾਹੀਦਾ ਹੁੰਦਾ ਹੈ
ਜਿਸਦੀ ਜ਼ਿੰਦਗੀ ਦਾ
ਹਰ ਪੱਖ
ਆਮ-ਮਨੁੱਖ ਦੀਆਂ
ਜੀਵਨ-ਮਜਬੂਰੀਆਂ
ਅਤੇ
ਵਿਵਹਾਰਿਕ-ਸੀਮਾਂਵਾਂ ਦੇ
ਬੰਧਨਾਂ ਤੋਂ
ਹਰ ਪੱਖੋਂ ਬਾਹਰਾ
ਅਤੇ
ਮਿਥਿਹਾਸਿਕ ਪੱਧਰ ਤੱਕ
ਅਸੀਮ-ਅਪਾਰ ਹੋਵੇ …