ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦਾ ਆਈਫਲ ਟਾਵਰ ਜਿਹੜਾ ਕਿਸੇ ਵੇਲੇ ਦੁਨੀਆਂ ਦਾ ਸੱਭ ਤੋਂ ਉਚਾ ਅਯੂਬਾ ਸੀ,ਹੁਣ ਇਹ 31 ਮਾਰਚ 2015 ਨੂੰ 126 ਸਾਲਾਂ ਦਾ ਹੋ ਗਿਆ ਹੈ।ਇਸ ਦੇ 18 ਹਜ਼ਾਰ ਗਾਡਰਾਂ ਦੇ ਪੀਸਾਂ ਨੂੰ 2 ਕਰੋੜ 50 ਲੱਖ ਰਿੰਬਟਾਂ ਨਾਲ ਜੋੜ ਕੇ 10 ਹਜ਼ਾਰ ਟਨ ਦੇ ਭਾਰ ਵਾਲੇ 300 ਮੀਟਰ ਉਚੇ ਟਾਵਰ ਨੂੰ 2 ਸਾਲ 2 ਮਹੀਨੇ ਪੰਜ਼ ਦਿੱਨਾਂ ਵਿੱਚ ਭਾਵ 31 ਮਾਰਚ 1889 ਨੂੰ ਇੰਜ਼ੀਨੀਅਰ ਗੁਸਟੇਵ ਆਈਫਲ ਨੇ ਬਣਾ ਕੇ ਤਿਆਰ ਕੀਤਾ ਸੀ।ਉਸ ਦਿੱਨ ਗੁਸਟੇਵ ਆਈਫਲ ਨੇ ਆਪਣੇ ਸਾਰੇ ਵਰਕਰਾਂ ,ਸਹਿਯੋਗੀਆਂ ਅਤੇ ਸਰਕਾਰੀ ਦਰਬਾਰੀ ਲੋਕਾਂ ਨੂੰ ਬੁਲਾ ਕੇ ਇੱਕ ਬਹੁਤ ਵੱਡਾ ਫੰਕਸ਼ਨ ਅਯੋਯਿਤ ਕੀਤਾ ਅਤੇ ਉਹਨਾਂ ਦੀ ਹਾਜ਼ਰੀ ਵਿੱਚ ਇਸ ਦੇ ਸੱਭ ਤੋਂ ਉਪਰੇ ਸਿਰੇ ਤੇ ਫਰਾਂਸ ਦਾ ਤਿਰੰਗਾ ਝੰਡਾ ਲਹਿਰਾ ਦਿੱਤਾ।