ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਦੇ ਖਿਲਾਫ਼ ਰਾਜਧਾਨੀ ਇਸਲਾਮਾਬਾਦ ਦੀ ਇੱਕ ਅਦਾਲਤ ਨੇ ਲਾਲ ਮਸਜਿਦ ਮੌਲਵੀ ਹੱਤਿਆਕਾਂਡ ਦੇ ਸਬੰਧ ਵਿੱਚ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਹਨ।
ਸੈਸ਼ਨ ਅਦਾਲਤ ਦੇ ਜੱਜ ਵਾਜਿਦ ਅਲੀ ਖਾਨ ਨੇ ਅਦਾਲਤ ਵਿੱਚ ਹਾਜ਼ਰੀ ਤੋਂ ਛੂਟ ਦੀ ਜਨਰਲ ਮੁਸ਼ਰੱਫ਼ ਦੇ ਵਕੀਲ ਦੀ ਦਰਖਾਸਤ ਨੂੰ ਖਾਰਿਜ ਕਰ ਦਿੱਤਾ ਅਤੇ ਉਨ੍ਹਾਂ ਨੂੰ 27 ਅਪਰੈਲ ਦੀ ਸੁਣਵਾਈ ਦੇ ਦੌਰਾਨ ਪੇਸ਼ ਹੋਣ ਦਾ ਆਦੇਸ਼ ਜਾਰੀ ਕੀਤਾ। ਜੁਲਾਈ 2007 ਵਿੱਚ ਪਾਕਿਸਤਾਨੀ ਸੈਨਾ ਨੇ ਲਾਲ ਮਸਜਿਦ ਤੇ ਹਮਲਾ ਕੀਤਾ ਸੀ, ਜਿਸ ਦੌਰਾਨ ਹੋਰ ਲੋਕਾਂ ਦੇ ਨਾਲ ਮਸਜਿਦ ਦੇ ਮੌਲਵੀ ਗਾਜ਼ੀ ਅਬਦੁਲ ਰਸ਼ੀਦ ਦੀ ਵੀ ਮੌਤ ਹੋ ਗਈ ਸੀ। ਮੁਸ਼ਰੱਫ਼ ਦੇ ਵਕੀਲ ਨੇ ਸਿਹਤ ਠੀਕ ਨਾਂ ਹੋਣ ਕਾਰਨ ਸਾਬਕਾ ਰਾਸ਼ਟਰਪਤੀ ਦੀ ਅਦਾਲਤ ਵਿੱਚ ਪੇਸ਼ੀ ਤੋਂ ਛੂਟ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ।