ਪੈਰਿਸ – ਫਰਾਂਸ ਸਰਕਾਰ ਨੇ ਇੱਕ ਕਾਨੂੰਨ ਪਾਸ ਕਰਕੇ ਅਲਟਰਾ ਥਿਨ (ਬਹੁਤ ਪਤਲੀ) ਮਾਡਲਜ਼ ਤੇ ਰੋਕ ਲਗਾ ਦਿੱਤੀ ਹੈ। ਦੁਨੀਆਂਭਰ ਦਾ ਫੈਸ਼ਨ ਕੈਪੀਟਲ ਮੰਨੇ ਜਾਣ ਵਾਲੇ ਫਰਾਂਸ ਦੇ ਇਸ ਫੈਂਸਲੇ ਦਾ ਵਿਸ਼ਵ ਦੀਆਂ ਮਾਡਲਿੰਗ ਏਜੰਸੀਆਂ ਨੇ ਵਿਰੋਧ ਕੀਤਾ ਹੈ। ਕੁਝ ਦੇਸ਼ਾਂ ਨੇ ਇਸ ਬੈਨ ਦਾ ਸਮਰਥਣ ਵੀ ਕੀਤਾ ਹੈ।
ਨੈਸ਼ਨਲ ਅਸੈਂਬਲੀ ਵਿੱਚ ਪੇਸ਼ ਕੀਤੇ ਗਏ ਕਾਨੂੰਨ ਵਿੱਚ ਕਿਹਾ ਗਿਆ ਸੀ ਕਿ ਜਿਸ ਵੀ ਮਹਿਲਾ ਦਾ ਬਾਡੀ ਮਾਸ ਇੰਡੈਕਸ (ਬੀਐਮਆਈ) ਨਿਰਧਾਰਿਤ ਲੈਵਲ ਤੋਂ ਘੱਟ ਹੋਵੇਗਾ ਤਾਂ ਉਸ ਉਪਰ 75,000 ਯੂਰੋ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਉਸ ਨੂੰ 6 ਮਹੀਨੇ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਬੀਐਮਆਈ ਦੁਆਰਾ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਸੇ ਵਿਅਕਤੀ ਦੇ ਸਰੀਰ ਦਾ ਭਾਰ ਉਸ ਦੀ ਲੰਬਾਈ ਦੇ ਅਨੁਪਾਤ ਵਿੱਚ ਸਹੀ ਹੈ ਜਾਂ ਨਹੀਂ। ਇਸ ਅਨੁਪਾਤ ਦੇ ਆਧਾਰ ਤੇ ਹੀ ਲੋਕਾਂ ਨੂੰ ਅੰਡਰਵੇਟ, ਨਾਰਮਲ, ਓਵਰਵੇਟ ਅਤੇ ਓਬੀਜ਼ ਸ਼ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਸਿਹਤ ਮੰਤਰੀ ਮਰਿਸੋਲ ਨੇ ਕਿਹਾ ਹੈ ਕਿ ਯੰਗ ਮਾਡਲਜ਼ ਨੂੰ ਸੰਪੂਰਨ ਭੋਜਨ ਕਰਨਾ ਚਾਹੀਦਾ ਹੈ ਅਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।