ਨਵੀਂ ਦਿੱਲੀ – ਦੇਸ਼ਭਰ ਦੀਆਂ ਅਦਾਲਤਾਂ ਵਿੱਚ ਇਸ ਸਮੇਂ ਤਿੰਨ ਕਰੋੜ ਦੇ ਕਰੀਬ ਲਟਕ ਰਹੇ ਕੇਸਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਮੁੱਖ ਜੱਜ ਐਚ.ਐਲ. ਦਤੂ ਨੇ ਕਿਹਾ ਕਿ ਹੁਣ ਕਿਸੇ ਵੀ ਕੇਸ ਦੀ ਸੁਣਵਾਈ ਤੇ ਪੰਜ ਸਾਲ ਤੋਂ ਵੱਧ ਸਮਾਂ ਨਹੀਂ ਲਗੇਗਾ। ਇਸ ਸਬੰਧੀ ਸਮੇਂ ਦੀ ਸੀਮਾ ਤੈਅ ਕਰ ਦਿੱਤੀ ਗਈ ਹੈ। ਮੁੱਖਮੰਤਰੀਆਂ ਅਤੇ ਅਦਾਲਤਾਂ ਦੇ ਮੁੱਖ ਜੱਜਾਂ ਦੇ ਇੱਕ ਸੰਮੇਲਨ ਤੋਂ ਬਾਅਦ ਮੁੱਖ ਜਸਟਿਸ ਦਤੂ ਨੇ ਕਿਹਾ, ‘ ਅਸਾਂ ਫੈਂਸਲਾ ਕੀਤਾ ਹੈ ਕਿ ਅਸੀਂ ਇਹ ਤੈਅ ਕਰਾਂਗੇ ਕਿ ਪੰਜ ਸਾਲ ਦੇ ਬਾਅਦ ਕੋਈ ਵੀ ਕੇਸ ਲਟਕਦਾ ਨਾਂ ਰਹੇ। ਪੁਰਦਣੇ ਮੁਕੱਦਮਿਆਂ ਦੇ ਲਈ ਵੱਧ ਤੋਂ ਵੱਧ ਪੰਜ ਸਾਲ ਦਾ ਸਮਾਂ ਹੋਵੇਗਾ, ਉਸ ਤੋਂ ਬਾਅਦ ਨਹੀਂ। ਅਸੀਂ ਆਪਣੇ ਵੱਲੋਂ ਸਰਵਉਤਮ ਯਤਨ ਕਰ ਰਹੇ ਹਾਂ।’
ਜਸਟਿਸ ਦਤੂ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਬਹੁਤ ਲੰਬੇ ਸਮੇਂ ਤੋਂ ਲਟਕ ਰਹੇ ਮੁਕੱਦਮਿਆਂ ਦੇ ਸਬੰਧ ਵਿੱਚ ਕੀ ਕਦਮ ਉਠਾਏ ਜਾ ਰਹੇ ਹਨ, ਕਿਉਂਕਿ ਕਈ ਕੇਸ ਤਾਂ 20 ਸਾਲਾਂ ਤੋਂ ਵੀ ਉਪਰ ਦੇ ਹਨ ਤੇ ਕਈਆਂ ਪੀੜ੍ਹੀਆਂ ਤੋਂ ਲਟਕਦੇ ਆ ਰਹੇ ਹਨ। ਇਸ ਤੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੰਜ ਸਾਲ ਦੇ ਸਮੇਂ ਦੀ ਸੀਮਾ ਦਾ ਅਰਥ ਹੈ ਕਿ ਇਸ ਦੌਰਾਨ ਸੁਣਵਾਈ ਸਮਾਪਤ ਹੋ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਚ ਅਦਾਲਤਾਂ ਵਿੱਚ ਅਪੀਲ ਤੇ ਕੁਝ ਸਮਾਂ ਵੱਧ ਲਗ ਸਕਦਾ ਹੈ। ਪਰ ਸਾਡੇ ਜੱਜ ਇਹ ਯਤਨ ਕਰ ਰਹੇ ਹਨ ਕਿ ਸਰਵਉਚ ਅਦਾਲਤ ਵਿੱਚ ਵੀ ਕੋਈ ਮਾਮਲਾ ਦੋ ਸਾਲ ਤੋਂ ਵੱਧ ਨਾਂ ਰੁਕੇ। ਉਨ੍ਹਾਂ ਅਨੁਸਾਰ ਦੇਸ਼ ਦੀ ਜਨਸੰਖਿਆ ਦੇ ਮੁਕਾਬਲੇ ਜੱਜਾਂ ਦੀ ਸੰਖਿਆ ਬਹੁਤ ਘੱਟ ਹੈ, ਜਿਸ ਕਰਕੇ ਮੁਕੱਦਮੇ ਲੰਬੇ ਸਮੇਂ ਤੱਕ ਅਦਾਲਤਾਂ ਵਿੱਚ ਲਟਕਦੇ ਰਹਿੰਦੇ ਹਨ।
ਪਿੰਡ ਭੈਣੀ ਜੱਸਾ ਜਿਲਾ +ਤਹਿ ਬਰਨਾਲਾ ਪੰਜਾਬ## ਸਾਨੁੰ ਕੇਸ ਜਿਤੇਆ ਨੁੰ 3 ਸਾਲ ਹੋ ਗਏ । ਜਿਹੜੀ ਜਮੀਨ ਕੋਲ ਸੀ ਉਹ ਕੇਸਾ ਤੇ ਲਗ ਗਈ । ਪੁਰੇ 3 ਸਾਲ ਹੋ ਗੲ ਏ ਪਟਵਾਰੀ ਕੋਲ ਚੱਕਰ ਲਾਉਦੇਆ ਨੁੰ ਹੁਣ ਤਕ ਇੰਤਕਾਲ ਨਹੀ ਹੋਇਆ । ਕੳਕਿ ਅਸੀ ਗਰੀਬ ਹਾ । ਨਵਾ ਪਟਵਾਰੀ ਆਉਣ ਤੋ ਪਹਿਲਾ ਹੀ ਵਿਕ ਜਾਦਾ ਹੈ । ਕੀ ਕੋਈ ਸਾਡੇ ਵਰਗੇ ਗਰੀਬਾ ਲਈ ਇਨਸਾਫ ਹੈਗਾ?? ਕਿਥੇ ਸੁਤੀ ਪਈ ਹੈ ਸਤਿਕਾਰ ਯੋਗ ਪੰਜਾਬ ਸਰਕਾਰ? ਜੇ ਕੋਈ ਜਾਗਦਾ ਹੋਵੇ ਕਿਰਪਾ ਕਰਕੇ ਸਾਡੀ ਪੁਕਾਰ ਸੁਣੇ ਮੋਬ: +919592410547 ਧੰਨਵਾਦ!