ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੰਗਰੂਰ ਜਿਲ੍ਹੇ ਦੀ ਭਦੌੜ ਵਿਧਾਨ ਸਭਾ ਦੀ ਰੀਜ਼ਰਵ ਸੀਟ ਤੇ ਕਾਂਗਰਸ ਵਿਧਾਇਕ ਮੁਹੰਮਦ ਸਦੀਕ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ।
ਮੁਹੰਮਦ ਸਦੀਕ ਦੀ ਚੋਣਾਂ ਵਿੱਚ ਹੋਈ ਜਿੱਤ ਨੂੰ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਦਰਬਾਰਾ ਸਿੰਘ ਨੇ ਆਰੋਪ ਲਗਾਇਆ ਸੀ ਕਿ ਮੁਹੰਮਦ ਸਦੀਕ ਮੁਸਲਮਾਨ ਹੈ ਅਤੇ ਮੁਸਲਮਾਨਾਂ ਵਿੱਚ ਜਾਤ-ਪਾਤ ਨਹੀਂ ਹੁੰਦੀ।
ਭਦੌੜ ਸੀਟ ਅਨੁਸੂਚਿਤ ਜਾਤਾਂ ਦੇ ਲਈ ਸਰਿੱਖਿਅਤ ਸੀ। ਇਸ ਲਈ ਮੁਹੰਮਦ ਸਦੀਕ ਇਸ ਸੀਟ ਤੋਂ ਚੋਣ ਨਹੀਂ ਸਨ ਲੜ ਸਕਦੇ। ਹਾਈਕੋਰਟ ਨੇ ਵੀ ਮੰਨਿਆ ਹੈ ਕਿ ਮੁਸਲਮਾਨ ਵਿਅਕਤੀ ਜਾਤ-ਪਾਤ ਦੇ ਦਾਇਰੇ ਵਿੱਚ ਨਹੀਂ ਆਉਂਦਾ। ਇਸ ਲਈ ਸਦੀਕ ਇਸ ਸੀਟ ਤੋਂ ਚੋਣ ਲੜਨ ਲਈ ਯੋਗ ਨਹੀਂ ਹਨ।
ਸਦੀਕ ਨੇ ਆਪਣੇ ਜਵਾਬ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਚੋਣ ਲੜਨ ਤੋਂ ਪਹਿਲਾਂ ਸਿੱਖ ਧਰਮ ਅਪਨਾ ਲਿਆ ਸੀ ਅਤੇ ਇਸ ਕਰਕੇ ਉਹ ਅਨੁਸੂਚਿਤ ਜਾਤੀ ਨਾਲ ਸਬੰਧਿਤ ਹਨ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ ਸਾਰੀਆਂ ਰਸਮਾਂ ਸਿੱਖ ਧਰਮ ਅਨੁਸਾਰ ਹੀ ਨਿਭਾਈਆਂ ਜਾਂਦੀਆਂ ਹਨ, ਪਰ ਉਹ ਅਦਾਲਤ ਵਿੱਚ ਇਹ ਸਾਬਿਤ ਨਹੀਂ ਕਰ ਸਕੇ ਕਿ ਉਹ ਸਿੱਖ ਹਨ।