ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੇਰੀ ਨੇ ਕਿਹਾ ਹੈ ਕਿ ਅਮਰੀਕਾ ਨੂੰ ਇਹ ਸੱਭ ਜਾਣਕਾਰੀ ਹੈ ਕਿ ਯਮਨ ਵਿੱਚ ਰਾਸ਼ਟਰਪਤੀ ਅਬਦ ਰਬੂ ਮੰਸੂਰ ਹਾਦੀ ਵੱਲੋਂ ਚਲਾਏ ਜਾ ਰਹੇ ਅੰਦੋਲਨ ਦੇ ਖਿਲਾਫ਼ ਈਰਾਨ, ਹਾਊਤੀ ਦੀ ਸੈਨਾ ਨੂੰ ਦੇਸ਼ ਦੇ ਬਾਹਰ ਤੋਂ ਸਮਰਥਨ ਮੁਹਈਆ ਕਰਵਾ ਰਿਹਾ ਹੈ।
ਜਾਨ ਕੇਰੀ ਅਨੁਸਾਰ ਅਮਰੀਕਾ ਮੱਧ-ਪੂਰਬ ਦੇ ਉਨ੍ਹਾਂ ਸਾਰੇ ਦੇਸ਼ਾਂ ਦੀ ਮੱਦਦ ਕਰੇਗਾ ਜੋ ਈਰਨ ਤੋਂ ਖਤਰਾ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਟਕਰਾਅ ਵੱਲ ਨਹੀਂ ਵੇਖ ਰਹੇ ਪਰ ਅਸੀਂ ਆਪਣੇ ਗਠਬੰਧਨ ਅਤੇ ਆਪਣੀ ਦੋਸਤੀ ਤੋਂ ਵੀ ਦੂਰ ਨਹੀਂ ਜਾ ਸਕਦੇ। ਸਾਨੂੰ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਦੀ ਜਰੂਰਤ ਹੈ ਜੋ ਈਰਾਨ ਵੱਲੋਂ ਡਰ ਦਾ ਮਹੌਲ ਬਣਾਏ ਜਾਣ ਕਰਕੇ ਡਰੇ ਹੋਏ ਹਨ। ਇਸ ਲਈ ਅਮਰੀਕਾ ਉਨ੍ਹਾਂ ਦੇਸ਼ਾਂ ਨੂੰ ਵੀ ਧਿਆਨ ਵਿੱਚ ਰੱਖੇਗਾ।