ਵਾਸ਼ਿੰਗਟਨ – ਅਮਰੀਕਾ ਅਤੇ ਕਿਊਬਾ ਦੇ ਦਰਮਿਆਨ 50 ਸਾਲ ਬਾਅਦ ਉਚ ਪੱਧਰੀ ਵਾਰਤਾ ਹੋਈ ਹੈ। ਅਮਰੀਕੀ ਰਾਸ਼ਟਰਪਤੀ ਜਾਨ ਕੇਰੀ ਅਤੇ ਕਿਊਬਾ ਦੇ ਵਿਦੇਸ਼ਮੰਤਰੀ ਬਰੂਨੋ ਰੋਦਰਿਗਜ਼ ਦੇ ਵਿੱਚਕਾਰ ਗੱਲਬਾਤ ਹੋਈ ਹੈ। ਦੋਵਾਂ ਨੇਤਾਵਾਂ ਨੇ ਪਨਾਮਾ ਸ਼ਹਿਰ ਵਿੱਚ ਬੰਦ ਕਮਰਾ ਮੀਟਿੰਗ ਕੀਤੀ।
ਅਮਰੀਕਾ ਦੇ ਗ੍ਰਹਿ ਵਿਭਾਗ ਨੇ ਕਿਊਬਾ ਨੂੰ ਅੱਤਵਾਦੀਆਂ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ ਹੈ। ਜੇ ਅਜਿਹਾ ਹੋ ਜਾਂਦਾ ਹੈ ਤਾਂ ਦੋਵੇਂ ਦੇਸ਼ ਹੁਣ ਇੱਕ-ਦੂਸਰੇ ਮੁਲਕ ਵਿੱਚ ਆਪਣੇ ਦੂਤਾਵਾਸ ਖੋਲ੍ਹ ਸਕਣਗੇ।ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਕਿਊਬਾ ਦੇ ਰਾਸ਼ਟਰਪਤੀ ਰਾਓਲ ਕਾਸਤਰੋ ਵੀ ‘ਸਮਿਟ ਆਫ਼ ਦੀ ਅਮੇਰਿਕਾਜ’ ਵਿੱਚ ਆਪਣੀ ਪਹਿਲੀ ਰਸਮੀ ਮੁਲਾਕਾਤ ਕਰ ਸਕਦੇ ਹਨ। ਇਸ ਤੋਂ ਪਹਿਲਾਂ ਫਿ਼ਦੇਲ ਕਾਸਤਰੋ ਅਤੇ ਅਮਰੀਕੀ ਰਾਸ਼ਟਰਪਤੀ ਨਿਕਸਨ ਵਿਚਕਾਰ 1959 ਵਿੱਚ ਗੱਲਬਾਤ ਹੋਈ ਸੀ। ਪਰ ਜਲਦੀ ਹੀ ਦੋਵਾਂ ਦੇਸ਼ਾਂ ਵਿੱਚ ਰਾਜਨੀਤਕ ਸਬੰਧ ਸਮਾਪਤ ਹੋ ਗਏ ਸਨ। ਰਾਸ਼ਟਰਪਤੀ ਓਬਾਮਾ ਨੇ ਪਿੱਛਲੇ ਸਾਲ ਹੀ ਕਹਿ ਦਿੱਤਾ ਸੀ ਕਿ ਦੋਵਾਂ ਦੇਸ਼ਾਂ ਵਿੱਚ ਆਪਸੀ ਸਬੰਧਾਂ ਦਾ ਨਵਾਂ ਚੈਪਟਰ ਸ਼ੁਰੂ ਹੋਵੇਗਾ।