ਫ਼ਤਹਿਗੜ੍ਹ ਸਾਹਿਬ – “ਸਭ ਤੋ ਪਹਿਲੇ ਅਸੀਂ ਉਸ ਅਕਾਲ ਪੁਰਖ ਦਾ ਸੁਕਰਾਨਾ ਕਰਦੇ ਹਾਂ, ਕਿ ਸ੍ਰੀ ਹਰਵਿੰਦਰ ਸੋਨੀ ਜਿਸ ਉਤੇ ਕਸ਼ਮੀਰ ਸਿੰਘ ਗਲਵੱਡੀ ਨਾਮ ਦੇ ਨੌਜਵਾਨ ਨੇ ਆਪਣੀਆਂ ਕੌਮੀ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਣ ਦੇ ਕਾਰਨ ਮਨ ਵਿਚ ਉੱਠੇ ਰੋਹ ਦੀ ਬਦੌਲਤ ਜਾਨਲੇਵਾ ਹਮਲਾ ਕੀਤਾ ਸੀ, ਉਸ ਵਿਚ ਸ੍ਰੀ ਸੋਨੀ ਬਚ ਗਏ ਹਨ ਅਤੇ ਤੰਦਰੁਸਤ ਹੋ ਰਹੇ ਹਨ । ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੇ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਅਮਲਾਂ ਨੂੰ ਕਤਈ ਵੀ ਪ੍ਰਵਾਨਗੀ ਨਹੀਂ ਦਿੰਦਾ । ਪਰ ਹਿੰਦ ਅਤੇ ਪੰਜਾਬ ਦੇ ਮੌਜੂਦਾ ਹੁਕਮਰਾਨਾਂ ਨੂੰ ਇਸ ਗੱਲ ਦੀ ਤਹਿ ਤੱਕ ਜ਼ਰੂਰ ਜਾਣਾ ਪਵੇਗਾ ਕਿ ਸਿੱਖ ਨੌਜਵਾਨਾਂ ਨੂੰ ਅਜਿਹੇ ਰਸਤੇ ਅਖਤਿਆਰ ਕਰਨ ਲਈ ਮਜ਼ਬੂਰ ਕਰਨ ਪਿੱਛੇ ਕਿਹੜੇ ਕਾਰਨ ਹਨ ਅਤੇ ਨੌਜਵਾਨਾਂ ਦੇ ਨਿਸ਼ਾਨੇ ਉਤੇ ਫਿਰਕੂ ਜਮਾਤਾਂ ਦੇ ਆਗੂ ਕਿਉਂ ਆ ਰਹੇ ਹਨ ? ਜੇਕਰ ਬੀਤੇ ਦਿਨੀ ਗੁਰਦਾਸਪੁਰ ਵਿਖੇ ਸ੍ਰੀ ਸੋਨੀ ਉਤੇ ਹੋਏ ਹਮਲੇ ਦੀ ਵਾਰਦਾਤ ਜਾਂ ਇਸ ਤੋ ਪਹਿਲੇ ਹੋਏ ਦੁਖਦਾਇਕ ਅਮਲ ਵਾਰ-ਵਾਰ ਹੋ ਰਹੇ ਹਨ, ਇਸ ਪਿੱਛੇ ਪ੍ਰਤੱਖ ਅਤੇ ਸਪੱਸਟ ਵਜਹ ਇਹ ਹੈ ਕਿ 1984 ਵਿਚ ਸਿੱਖ ਕੌਮ ਦੇ ਹੋਏ ਸਾਜ਼ਸੀ ਕਤਲੇਆਮ, ਬਲਿਊ ਸਟਾਰ ਦੇ ਦੌਰਾਨ 25 ਹਜ਼ਾਰ ਨਿਰਦੋਸ਼ ਸਿੱਖ ਸਰਧਾਲੂਆਂ ਨੂੰ ਫ਼ੌਜ ਅਤੇ ਹਕੂਮਤ ਵੱਲੋ ਖ਼ਤਮ ਕਰਨ ਅਤੇ ਤਰਨਤਾਰਨ ਤੇ ਅੰਮ੍ਰਿਤਸਰ ਦੇ ਇਲਾਕਿਆ ਵਿਚ ਅਣਪਛਾਤੀਆਂ ਲਾਸਾਂ ਗਰਦਾਨਕੇ 25 ਹਜ਼ਾਰ ਦੇ ਕਰੀਬ ਸਿੱਖ ਨੌਜਵਾਨਾਂ ਨੂੰ ਤਸੱਦਦ-ਜੁਲਮ ਕਰਕੇ ਮੌਤ ਦੀ ਘਾਟ ਉਤਾਰਨ ਦੀਆਂ ਕਾਰਵਾਈਆਂ ਦੇ ਦੋਸ਼ੀ ਹੁਕਮਰਾਨ ਅਤੇ ਅਫ਼ਸਰਾਨ ਨੂੰ ਕੋਈ 31 ਸਾਲ ਦਾ ਲੰਮਾ ਸਮਾਂ ਬੀਤ ਜਾਣ ਉਪਰੰਤ ਵੀ ਕਾਨੂੰਨ ਅਨੁਸਾਰ ਬਣਦੀਆਂ ਸਜ਼ਾਵਾ ਨਾ ਦੇਣ ਦੇ ਅਮਲ ਅਜਿਹੀਆ ਸਮਾਜ ਵਿਰੋਧੀ ਕਾਰਵਾਈਆਂ ਨੂੰ ਉਤਸਾਹਿਤ ਕਰਦੀਆਂ ਹਨ । ਜੇਕਰ ਸਿੱਖਾਂ ਦੇ ਕਾਤਲਾਂ ਨੂੰ ਹਿੰਦ ਦਾ ਕਾਨੂੰਨ ਅਤੇ ਹੁਕਮਰਾਨ ਕਾਨੂੰਨ ਅਨੁਸਾਰ ਸਜ਼ਾਵਾਂ ਦੇ ਦਿੰਦੇ ਤਾਂ ਹਰਵਿੰਦਰ ਸੋਨੀ ਵਰਗੇ ਆਗੂਆਂ ਉਤੇ ਹੋ ਰਹੇ ਹਮਲੇ ਇਥੇ ਕਤਈ ਨਹੀਂ ਸਨ ਹੋ ਸਕੇ । ਇਹ ਹੋਰ ਵੀ ਗਹਿਰੇ ਦੁੱਖ ਅਤੇ ਅਫਸੋਸ ਵਾਲੇ ਅਮਲ ਹਨ ਕਿ ਮੌਜੂਦਾ ਬੀਜੇਪੀ ਦੀ ਸੈਟਰ ਹਕੂਮਤ ਅਤੇ ਇਸ ਤੋ ਪਹਿਲੇ ਰਹਿ ਚੁੱਕੀ ਕਾਂਗਰਸ ਹਕੂਮਤਾਂ ਵੱਲੋ ਸਿੱਖ ਕੌਮ ਨੂੰ ਕੋਈ ਇਨਸਾਫ਼ ਨਹੀਂ ਦਿੱਤਾ ਗਿਆ । ਬਲਕਿ ਘੱਟ ਗਿਣਤੀ ਕੌਮਾਂ ਦੇ ਜ਼ਬਰੀ ਧਰਮ ਪਰੀਵਰਤਨ ਕਰਨ ਦੇ ਅਮਲ ਹੋ ਰਹੇ ਹਨ । ਮੁਸਲਮਾਨਾਂ ਨੂੰ ਵੋਟ ਦੇ ਹੱਕ ਤੋ ਵਾਝਿਆ ਕਰਨ ਲਈ ਹਿੰਦੂਤਵ ਤਾਕਤਾਂ ਅਮਲ ਕਰ ਰਹੀਆਂ ਹਨ । ਜੋ ਇਥੋ ਦੇ ਹਾਲਾਤਾਂ ਨੂੰ ਹੋਰ ਵੀ ਵਿਸਫੋਟਕ ਬਣਾ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਗੁਰਦਾਸਪੁਰ ਵਿਖੇ ਹਰਵਿੰਦਰ ਸੋਨੀ ਉਤੇ ਹੋਏ ਜਾਨਲੇਵਾ ਹਮਲੇ ਦੀ ਘਟਨਾ ਉਤੇ, ਬੀਤੇ ਸਮੇ ਦੀਆਂ ਵਿਤਕਰੇ ਭਰੀਆਂ ਕਾਰਵਾਈਆਂ ਅਤੇ ਸਿੱਖ ਕੌਮ ਨੂੰ ਇਨਸਾਫ਼ ਨਾ ਮਿਲਣ ਨੂੰ ਜਿ਼ੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਕ ਪਾਸੇ ਤਾਂ ਹਿੰਦੂਤਵ ਹੁਕਮਰਾਨ, ਸਮੁੱਚੀਆਂ ਫਿਰਕੂ ਜਮਾਤਾਂ, ਸਿਆਸਤਦਾਨ ਪਾਕਿਸਤਾਨ ਵਿਚ ਸ੍ਰੀ ਲਖਵੀ ਜੋ 2008 ਵਿਚ ਬੰਬੇ ਵਿਖੇ ਹੋਏ ਬੰਬ ਵਿਸਫੋਟਾਂ ਲਈ ਜਿ਼ੰਮੇਵਾਰ ਠਹਿਰਾਇਆ ਜਾ ਰਿਹਾ ਹੈ, ਨੂੰ ਰਿਹਾਅ ਕਰਨ ਉਤੇ ਸਮੁੱਚੇ ਹਿੰਦ ਵਿਚ ਕੋਹਰਾਮ ਮਚਾ ਰਹੀਆਂ ਹਨ । ਦੂਸਰੇ ਪਾਸੇ 1984 ਵਿਚ ਨਿਰਦੋਸ਼ ਸਿੱਖਾਂ ਨੂੰ ਕਤਲੇਆਮ ਕਰਨ ਵਾਲੇ ਅਤੇ ਬਲਿਊ ਸਟਾਰ ਦੇ ਦੌਰਾਨ ਸਰਧਾਲੂਆਂ ਨੂੰ ਸ਼ਹੀਦ ਕਰਨ ਵਾਲੀ ਅਫ਼ਸਰਸ਼ਾਹੀ ਅਤੇ ਸਿਆਸਤਦਾਨਾਂ ਨੂੰ ਕਾਨੂੰਨ ਦੀ ਨਜ਼ਰ ਤੋ ਬਚਾਉਣ ਦੀਆਂ ਸਾਜਿ਼ਸਾ ਉਤੇ ਕੰਮ ਕਰ ਰਹੀਆਂ ਹਨ । ਇਸੇ ਤਰ੍ਹਾਂ ਸਿੱਖ ਕੌਮ ਦੇ ਕਾਤਲ ਅਮਿਤਾਬ ਬਚਨ ਨੂੰ ਹਿੰਦ ਦੇ ਪ੍ਰੈਜੀਡੈਟ ਵੱਲੋ “ਪਦਮ ਵਿਭੂਸ਼ਨ” ਦੇ ਅਵਾਰਡ ਦੇ ਕੇ ਸਿੱਖਾਂ ਦੇ ਕਾਤਲਾਂ ਨੂੰ ਸਨਮਾਨਿਆ ਜਾ ਰਿਹਾ ਹੈ । ਇਸੇ ਤਰ੍ਹਾਂ ਜਥੇਦਾਰ ਗੁਰਦੇਵ ਸਿੰਘ ਕਾਊਕੇ ਦੀ ਸਹੀਦੀ ਦੀ ਤਿਵਾੜੀ ਕਮਿਸ਼ਨ ਵੱਲੋ ਜੋ ਆਜ਼ਾਦਆਨਾ ਢੰਗ ਨਾਲ ਤਫਤੀਸ਼ ਹੋਈ ਸੀ, ਉਸ ਤਿਵਾੜੀ ਰਿਪੋਰਟ ਵਿਚ ਤਿਵਾੜੀ ਕਮਿਸ਼ਨ ਨੇ ਕਈ ਜਿ਼ੰਮੇਵਾਰ ਪੁਲਿਸ ਅਫ਼ਸਰਾਂ ਨੂੰ ਉਹਨਾਂ ਦੀ ਸ਼ਹਾਦਤ ਲਈ ਦੋਸ਼ੀ ਠਹਿਰਾਇਆ ਹੈ । ਇਸ ਦੇ ਬਾਵਜੂਦ ਵੀ ਉਹਨਾਂ ਕਾਤਲ ਪੁਲਿਸ ਅਫ਼ਸਰਾਂ ਨੂੰ ਬਣਦੀਆਂ ਸਜ਼ਾਵਾਂ ਨਾ ਦੇਣ ਦੇ ਅਮਲ ਵੀ ਸਿੱਖ ਕੌਮ ਦੇ ਆਤਮਾਵਾਂ ਅਤੇ ਮਨਾਂ ਨੂੰ ਡੂੰਘਾਂ ਦੁੱਖ ਪਹੁੰਚਾ ਰਹੇ ਹਨ । ਜੋ ਕਿ ਵੱਡੇ ਵਿਤਕਰੇ ਵਾਲੀਆਂ ਕਾਰਵਾਈਆਂ ਹਨ। ਇਸ ਤੋ ਵੀ ਅਗੇਰੇ ਹਿੰਦੂਤਵ ਹੁਕਮਰਾਨ ਸਿੱਖ ਕੌਮ ਨੂੰ ਕਾਨੂੰਨ ਅਨੁਸਾਰ ਇਨਸਾਫ਼ ਦੇਣ ਦੀ ਬਜਾਇ ਇਥੇ ਹਿੰਦੂ ਰਾਸ਼ਟਰ ਕਾਇਮ ਕਰਨ ਲਈ ਸਰਗਰਮ ਹਨ । 2013 ਵਿਚ ਗੁਜਰਾਤ ਦੇ ਮੁੱਖ ਮੰਤਰੀ ਅਹੁਦੇ ਉਤੇ ਬੈਠੇ ਹੋਏ ਮੌਜੂਦਾ ਵਜ਼ੀਰ-ਏ-ਆਜ਼ਮ ਮੋਦੀ ਨੇ 60 ਹਜ਼ਾਰ ਸਿੱਖ ਜਿ਼ੰਮੀਦਾਰਾਂ ਨੂੰ ਜ਼ਬਰੀ ਬੇਦਖਲ ਕਰ ਦਿੱਤਾ । ਮੌਜੂਦਾ ਰਵਾਇਤੀ ਲੀਡਰਸਿ਼ਪ ਇਹਨਾਂ ਮੁਤੱਸਵੀਆਂ ਦੀ ਗੁਲਾਮ ਬਣਕੇ ਵਿਚਰ ਰਹੀ ਹੈ । ਇਹੀ ਵਜਹ ਹੈ ਕਿ ਸਜ਼ਾਵਾ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿਚ ਬੰਦੀ ਨੌਜ਼ਵਾਨ ਅਤੇ ਹੋਰਨਾਂ ਨੂੰ ਬਾਦਲ ਹਕੂਮਤ ਵੱਲੋ ਇਨਸਾਫ਼ ਦੇ ਆਧਾਰ ਤੇ ਅਜੇ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ । 85 ਸਾਲਾਂ ਦੇ ਬਿਰਧ ਬਜ਼ੁਰਗ ਮਾਸਟਰ ਸੂਰਤ ਸਿੰਘ ਜਿਨ੍ਹਾਂ ਨੇ ਨੌਜਵਾਨਾਂ ਦੀ ਰਿਹਾਈ ਲਈ ਬੀਤੇ 95 ਦਿਨਾਂ ਤੋ ਭੁੱਖ ਹੜਤਾਲ ਤੇ ਹਨ, ਉਹਨਾਂ ਨਾਲ ਅਤੇ ਉਹਨਾਂ ਦੇ ਪਰਿਵਾਰ ਦੇ ਮੈਬਰਾਂ ਨਾਲ ਇਹ ਬਾਦਲ ਹਕੂਮਤ ਹਰ ਤਰਫੋ ਜ਼ਬਰ-ਜੁਲਮ ਵੀ ਕਰ ਰਹੀ ਹੈ ਅਤੇ ਉਹਨਾਂ ਦੇ ਨੌਜਵਾਨ ਪੁੱਤਰ ਨੂੰ ਗੈਰ-ਕਾਨੂੰਨੀ ਤਰੀਕੇ ਗ੍ਰਿਫ਼ਤਾਰ ਕੀਤਾ ਹੋਇਆ ਹੈ । ਅਜਿਹੇ ਅਮਲ ਵੇਖਕੇ ਅਸੀ ਸ. ਕਸ਼ਮੀਰ ਸਿੰਘ ਗਲਵੱਡੀ ਵੱਲੋ ਕੀਤੀ ਕਾਰਵਾਈ ਨੂੰ ਜਾਇਜ ਤਾਂ ਨਹੀਂ ਠਹਿਰਾਉਦੇ, ਲੇਕਿਨ ਅਜਿਹੀਆ ਕਾਰਵਾਈਆਂ ਉਸ ਸਮੇ ਤੱਕ ਕਦੋ ਰੁੱਕ ਸਕਦੀਆਂ ਹਨ, ਜਦੋ ਤੱਕ ਹਿੰਦੂਤਵ ਹੁਕਮਰਾਨ ਇਮਾਨਦਾਰੀ ਨਾਲ ਸਿੱਖ ਕੌਮ ਦੇ ਕਾਤਲਾਂ ਨੂੰ ਬਣਦੀਆਂ ਸਜ਼ਾਵਾਂ ਨਹੀ ਦੇ ਦਿੰਦੇ ਅਤੇ ਸਿੱਖ ਕੌਮ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਤੋ ਤੋਬਾ ਨਹੀਂ ਕਰ ਲੈਦੇ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋ ਬਰਤਾਨੀਆ ਦੀ ਸਰਕਾਰ ਨੇ ਪੰਜਾਬੀਆਂ ਅਤੇ ਸਿੱਖ ਕੌਮ ਉਤੇ ਜ਼ਬਰ-ਜੁਲਮ ਕੀਤਾ ਤਾਂ ਸ. ਉਧਮ ਸਿੰਘ ਨੇ ਬਰਤਾਨੀਆ ਜਾ ਕੇ ਪੰਜਾਬੀਆਂ ਤੇ ਸਿੱਖਾਂ ਦੇ ਕਾਤਲ ਮਾਇਕਲ ਓਡਵਾਇਰ ਨੂੰ ਮਾਰ ਦਿੱਤਾ । ਇਸ ਇਤਿਹਾਸ ਦੇ ਬਾਵਜੂਦ ਵੀ ਹਿੰਦੂਤਵ ਹਕੂਮਤ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਸਿੱਖ ਕੌਮ ਨੂੰ ਇਨਸਾਫ਼ ਦੇਣ ਵੱਲ ਕੁਝ ਨਹੀਂ ਕਰਦੇ । ਇਸ ਲਈ ਇਥੇ ਸਦੀਵੀ ਤੌਰ ਤੇ ਅਮਨ-ਚੈਨ ਉਸ ਸਮੇਂ ਕਾਇਮ ਹੋ ਸਕੇਗਾ ਜਦੋ ਰੂਲ ਆਫ਼ ਲਾਅ ਅਤੇ ਪ੍ਰਿੰਸੀਪਲ ਆਫ਼ ਨੈਚੂਰਲ ਜਸਟਿਸ ਜੋ ਜਮਹੂਰੀਅਤ ਦੇ ਦੋ ਪ੍ਰਮੁੱਖ ਅੰਗ ਹਨ, ਇਹਨਾਂ ਨੂੰ ਭਾਰਤ ਦੀ ਸਰਕਾਰ ਅਤੇ ਅਦਾਲਤਾਂ ਜਦੋ ਅਮਲੀ ਰੂਪ ਵਿਚ ਲਾਗੂ ਕਰਨਗੀਆਂ । ਜੇਕਰ ਹਿੰਦੂਤਵ ਹੁਕਮਰਾਨ ਅਤੇ ਸਿਆਸਤਦਾਨ ਸ੍ਰੀ ਲਖਵੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦੇ ਹਨ ਤਾਂ ਇਨਸਾਫ਼ ਦਾ ਤਕਜਾ ਇਹ ਵੀ ਮੰਗ ਕਰਦਾ ਹੈ ਕਿ ਉਹ ਸਿੱਖ ਕੌਮ ਦੇ ਨਿਮਨ ਦਿੱਤੇ ਜਾ ਰਹੇ ਕਾਤਲਾਂ ਅਤੇ ਦੋਸ਼ੀਆਂ ਵਿਰੁੱਧ ਵੀ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਕਰਨ । ਤਦ ਜਾ ਕੇ ਉਹ ਕੌਮਾਂਤਰੀ ਪੱਧਰ ਉਤੇ ਇਸ ਤਰ੍ਹਾਂ ਦੇ ਇਨਸਾਫ਼ ਪ੍ਰਾਪਤ ਕਰਨ ਦੀਆਂ ਗੱਲ ਕਰ ਸਕਦੀਆਂ ਹਨ ।