ਨਵੀਂ ਦਿੱਲੀ :- ਸ੍ਰੀ ਗੁਰੂੁ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ‘ਚ ਸੇਵਕ ਜਥਾ ਗੁਰੁੂ ਤੇਗ ਬਹਾਦਰ ਨਗਰ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੈਪਟਨ ਇੰਦਟਪ੍ਰੀਤ ਸਿੰਘ ਨੇ ਨਗਰ ਕੀਰਤਨ ਨੂੰ ਜੀ ਆਇਆਂ ਕਹਿੰਦੇ ਹੋਏ ਗੁਰੁੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਨ ਦਾ ਸੰਗਤਾਂ ਨੂੰ ਸੱਦਾ ਦਿੱਤਾ। ਨਗਰ ਕੀਰਤਨ ਦੇ ਰੁੂਟ ਦੀ ਜਾਣਕਾਰੀ ਦਿੰਦੇ ਹੋਏ ਕੈਪਟਨ ਨੇ ਦੱਸਿਆ ਕਿ ਗੁਰਰਦੁਆਰਾ ਗੁਰੁੂ ਸਿੰਘ ਸਭਾ ਹਡਸਨ ਲਾਈਨਜ਼ ਤੋਂ ਸ਼ੁਰੂ ਹੋ ਕੇ ਡੀ.ਡੀ.ਏ. ਮਾਰਕਿਟ, ਗੁਰੁੂ ਤੇਗ ਬਹਾਦਰ ਪਾਰਕ, ਗੁਰਦੁਆਰਾ ਵਿਜੈ ਨਗਰ, ਚੌਂਕ ਗੁਰੂ ਤੇਗ ਬਹਾਦਰ ਨਗਰ ਅਤੇ ਮੇਨ ਬਜ਼ਾਰ ਓਟਰਮ ਲਾਈਨਜ਼ ਤੋਂ ਹੁੰਦਾ ਹੋਇਆ ਵਾਪਿਸ ਹਡਸਨ ਲਾਈਨਜ਼ ਪੁੱਜਿਆ।
ਨਗਰ ਕੀਰਤਨ ਰੁਟ ਤੇ ਸੰਗਤਾਂ ਵੱਲੋਂ ਸਵਾਗਤੀ ਗੇਟ ਬਨਾਉਣ ਅਤੇ ਲੰਗਰ ਸਟਾਲਾਂ ਦੀ ਸੇਵਾ ਕਰਨ ਲਈ ਵੀ ਕੈਪਟਨ ਨੇ ਦਿੱਲੀ ਕਮੇਟੀ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂੁ ਤੇਗ ਬਹਾਦਰ ਨਗਰ ਦੇ ਨਾਂ ਨੂੰ ਸਦੀਵੀ ਕਾਲ ਲਈ ਗੁਰੂ ਸਾਹਿਬ ਨਾਲ ਯਾਦਗਾਰੀ ਤੌਰ ਤੇ ਜੋੜਨ ਵਾਸਤੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਉਕਤ ਨਗਰ ਕੀਰਤਨ ਸਜਾਉਣ ਦਾ ਵੀ ਕੈਪਟਨ ਨੇ ਦਾਅਵਾ ਕੀਤਾ। ਨਗਰ ਕੀਰਤਨ ‘ਚ ਨਗਾੜਾ, ਬੈਂਡ ਪਾਰਟੀਆਂ, ਸਕੂਲੀ ਬੱਚਿਆਂ, ਗਤਕਾ ਪਾਰਟੀਆਂ ਝਾੜੂ ਸੇਵਕ ਜਥਿਆਂ ਆਦਿਕ ਨੇ ਵੀ ਹਿੱਸਾ ਲਿਆ।