ਲੁਧਿਆਣਾ : ਅੱਜ ਸਥਾਨਕ ਲੁਧਿਆਣਾ ਸ਼ਹਿਰ ਵਿਖੇ ਲੁਧਿਆਣਾ ਯੂਥ ਕਾਂਗਰਸ ਵਲੋਂ ਬਾਬਾ ਸਾਹਿਬ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ 124ਵੇਂ ਜਨਮ ਦਿਹਾੜੇ ਸੰਬੰਧੀ ਮਿੱਠੂ ਚੱਢਾ ਅਤੇ ਰਾਹੁਲ ਡੁਲਗਚ ਦੀ ਅਗਵਾਈ ਵਿਚ ਇਕ ਵਿਸ਼ਾਲ ਰੋਡ ਸ਼ੋਅ ਪੰਜਾਬ ਸਰਕਾਰ ਦੀਆਂ ਗਲਤ ਨੀਤੀਆ ਖਿਲਾਫ਼, ਸਮਾਜਿਕ ਜਾਗਰੂਕਤਾ ਲਈ ਕੱਢਿਆ ਗਿਆ। ਇਹ ਵਿਸ਼ਾਲ ਰੋਡ ਸਥਾਨਕ ਸਰਕਟ ਹਾਊਸ ਤੋਂ ਸ਼ੁਰੂ ਹੋ ਕੇ ਆਰਤੀ ਚੌਂਕ, ਘੁਮਾਰ ਮੰਡੀ, ਫੁਆਰਾ ਚੌਂਕ, ਪੈਵੀਲੀਅਨ ਮਾਲ ਤੋਂ ਡੰਡੀ ਸਵਾਮੀ ਚੌਂਕ ਤੋਂ ਹੁੰਦੀ ਹੋਈ ਛੋਟੀ ਹੈਬੋਵਾਲ ਵਿਖੇ ਸਮਾਪਤ ਹੋਈ। ਇਸ ਮੌਕੇ ਸਮਾਪਤੀ ਸਮਾਗਮ ਮੋਨਾ ਦੀਦੀ, ਬੀਰਾ ਹੈਬੋਵਾਲ ਅਤੇ ਰਵੀ ਪੁਰੀ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਉਕਤ ਆਗੂਆਂ ਵਲੋਂ ਸਮੂਹ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਿੱਠੂ ਚੱਢਾ ਨੇ ਦੱਸਿਆ ਕਿ ਅੱਜ ਇਹ ਵਿਸ਼ਾਲ ਰੋਡ ਲੁਧਿਆਣਾ ਸ਼ਹਿਰ ਵਿਚ ਗੁੱਟਬਾਜ਼ੀ ਕਾਰਨ ਮਰੀ ਹੋਈ ਕਾਂਗਰਸ ਨੂੰ ਮੁੜ ਜੀਵਿਤ ਕਰਨ ਲਈ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦਾ ਭਵਿੱਖ ਸਿਰਫ਼ ਤੇ ਸਿਰਫ਼ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿਚ ਸੁਰੱਖਿਆ ਹੈ। ਇਸ ਲਈ ਜੇਕਰ ਕਾਂਗਰਸ ਪਾਰਟੀ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣ ਜਿੱਤ੍ਯਣੀ ਚਾਹੁੰਦੀ ਹੈ ਤਾਂ ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਰਾਹੁਲ ਡੁਲਗਚ ਨੇ ਦੱਸਿਆ ਕਿ ਇਹ ਵਿਸ਼ਾਲ ਰੋਡ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 124ਵੇਂ ਜਨਮ ਦਿਹਾੜੇ ਸੰਬੰਧੀ ਕੱਢਿਆ ਗਿਆ ਤੇ ਇਸ ਦਾ ਮੰਤਵ ਲੋਕਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਖਿਲਾਫ਼ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਮੌਜੂਦਾ ਸਮਾਜਿਕ ਕੁਰੀਤੀਆ ਦਾ ਨਿਪਟਾਰਾ ਸਿਰਫ਼ ਤੇ ਸਿਰਫ਼ ਚੰਗੀ ਸਿੱਖਿਆ ਨਾਲ ਹੀ ਕੀਤਾ ਜਾ ਸਕਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਸਿੱਖਿਅਤ ਕਰੀਏ ਤਾਂ ਜੋ ਇਨ੍ਹਾਂ ਸਮਾਜਿਕ ਬੁਰਾਈਆਂ ਦਾ ਨਿਪਟਾਰਾ ਕੀਤਾ ਜਾ ਸਕੇ। ਇਸ ਮੌਕੇ ਸੰਦੀਪ ਗੁਸਾਂਈ (ਬਬਲੂ), ਜਗਜੀਤ ਸਿੰਘ ਕੰਨੂੰ, ਡਿਪਟੀ ਵੀਰ, ਰਾਹੁਲ ਪਜਨੀ, ਦੀਪਕ ਪਾਂਡੇ, ਲਾਲਾ ਹੈਬੋਵਾਲ, ਥਾਪਰ, ਅਮਿਤ ਜੋਸ਼ੀ, ਕੁਲਦੀਪ ਬਿਸਤ, ਬਿੱਲੂ ਗਿੱਲ ਆਦਿ ਹਾਜ਼ਰ ਸਨ।