ਟੋਕੀਓ – ਜਾਪਾਨ ਨੇ ਦੁਨੀਆਂ ਦੀ ਸੱਭ ਤੋਂ ਵੱਧ ਰਫ਼ਤਾਰ ਨਾਲ ਚੱਲਣ ਵਾਲੀ ਟਰੇਨ ਬਣਾ ਕੇ ਪਿੱਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਾਪਾਨ ਨੇ ਇੱਕ ਅਜਿਹੀ ਮੈਗਨੈਟਿਕ ਟਰੇਨ ਬਣਾਈ ਹੈ ਜੋ ਕਿ 590 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚਲੇਗੀ ਅਤੇ ਇਹ ਦੁਨੀਆਂ ਦੀ ਸੱਭ ਤੋਂ ਹਾਈਸਪੀਡ ਵਾਲੀ ਟਰੇਨ ਹੋਵੇਗੀ।
ਸੈਂਟਰਲ ਜਾਪਾਨ ਰੇਲਵੇ ਕੰਪਨੀ ਦਾ ਕਹਿਣਾ ਹੈ ਕਿ ਟੈਸਟ ਡਰਾਈਵ ਦੇ ਤੌਰ ਤੇ 7 ਮੈਗਨੈਟਿਕ ਬੁਲਿਟ ਟਰੇਨਾਂ ਨੂੰ ਯਾਮਾਨਾਸ਼ੀ ਦੇ ਰੇਲਵੇ ਟਰੈਕ ਤੇ ਦੌੜਾਇਆ ਗਿਆ। ਕੰਪਨੀ ਅਨੁਸਾਰ ਇਸ ਟਰੇਨ ਨੇ 2003 ਵਿੱਚ ਬਣੇ ਇੱਕ ਘੰਟੇ ਵਿੱਚ 581 ਕਿਲੋਮੀਟਰ ਸਪੀਡ ਦਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਸਥਾਪਿਤ ਕੀਤਾ। ਕੰਪਨੀ ਅਨੁਸਾਰ ਹਾਈਸਪੀਡ ਦੀ ਇਸ ਮੈਗਨੈਟਿਕ ਟਰੇਨ ਨੂੰ ਤਿਆਰ ਕਰਨ ਵਾਲੇ ਇਸ ਬੋਰਡ ਵਿੱਚ 29 ਟੈਕਨੀਸ਼ਨ ਜੁੜੇ ਹੋਏ ਹਨ। ਵੱਧ ਤੋਂ ਵੱਧ ਸਪੀਡ ਪ੍ਰਾਪਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਜਾਪਾਨ ਦੇ ਟੋਕੀਓ ਅਤੇ ਨਾਗੋਆ ਦੇ ਵਿੱਚਕਾਰ ਬਣਨ ਵਾਲੇ ਰੇਲ ਟਰੈਕ ਤੇ ਇਹ ਸਪੀਡ ਮਿਲੇਗੀ। ਕੰਪਨੀ ਨੂੰ ਉਮੀਦ ਹੈ ਕਿ 2027 ਤੱਕ ਇਹ ਸੇਵਾ ਮਿਲ ਸਕੇਗੀ। ਜਾਪਾਨ ਆਪਣੀ ਇਸ ਟੈਕਨਾਲੋਜੀ ਨੂੰ ਨਿਰਯਾਤ ਕਰਨ ਸਬੰਧੀ ਵੀ ਵਿਚਾਰ ਕਰ ਰਿਹਾ ਹੈ।