ਆਮ ਆਦਮੀ ਪਾਰਟੀ ਲੁਧਿਆਣਾ ਨੇ ਪਾਰਟੀ ਦੇ ‘ਪੰਜਾਬ ਅਗੇਂਸਟ ਡਰੱਗਸ’ ਵਿੰਗ ਦੇ ਵਲੰਟੀਅਰਜ਼ ਨਾਲ ਮਿਲ ਕੇ ਲੁਧਿਆਣਾ ਰੇਂਜ ਦੇ ਡੀ.ਆਈ.ਜੀ. ਦੇ ਦਫਤਰ ਸਾਹਮਣੇ ਇੱਕ ਮੁਜ਼ਾਹਰਾ ਕੀਤਾ। ਆਮ ਆਦਮੀ ਪਾਰਟੀ ਨੇ ਇਹ ਮੰਗ ਕੀਤੀ ਕਿ ਕੋਂਕੇ ਖੋਸੇ ਦੇ ਆਪ ਵਲੰਟੀਅਰ ਜਸਵਿੰਦਰ ਸਿੰਘ ਖਾਲਸਾ ਤੇ ਹਮਲਾ ਕਰਨ ਵਾਲੇ ਡਰੱਗ ਮਾਫੀਆ ਨਾਲ ਸੰਬੰਧਿਤ ਅਕਾਲੀ ਦਲ ਦੇ ਬਦਮਾਸ਼ਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਤੇ ਅਗਵਾ ਕਰਨ ਅਤੇ ਇਰਾਦਾ-ਏ-ਕਤਲ ਦੀਆਂ ਧਰਾਵਾਂ ਵੀ ਐਫ.ਆਈ.ਆਰ ਵਿੱਚ ਸ਼ਾਮਿਲ ਕੀਤੀਆਂ ਜਾਣ। ਆਪ ਦੇ ਜਿਲ੍ਹਾ ਕਨਵੀਨਰ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਪੁਲਿਸ ਦੇ ਰਵੱਈਏ ਤੋਂ ਇਹ ਸਾਫ ਜ਼ਾਹਰ ਹੈ ਕਿ ਉਹ ਸ਼ਰੇਆਮ ਸਿਆਸੀ ਦਬਾਅ ਹੇਠ ਆ ਕੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦਾ ਸਾਥ ਦੇ ਰਹੀ ਹੈ। ਆਮ ਆਦਮੀ ਪਾਰਟੀ ਅਜਿਹੀ ਹਨੇਰ ਗਰਦੀ ਨਹੀਂ ਚਲਣ ਦੇਵੇਗੀ ਅਤੇ ਜੇ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਡੀ.ਆਈ.ਜੀ ਦੇ ਦਫਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਅਨਸ਼ਨ ਤੇ ਬੈਠਾਂਗੇ। ਪਾਰਟੀ ਦੇ ‘ਪੰਜਾਬ ਅਗੇਂਸਟ ਡਰੱਗਸ’ ਦੇ ਸਟੇਟ ਹੈੱਡ ਹਿਮਾਂਸ਼ੂ ਪਾਠਕ ਨੇ ਵੀ ਇਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ।
ਸਿਆਸੀ ਦਬਾਅ ਦੇ ਚੱਲਦੇ ਪੁਲਿਸ ਜਸਵਿੰਦਰ ਸਿੰਘ ਤੇ ਹਮਲਾ ਕਰਨ ਵਾਲਿਆਂ ਨੂੰ ਬਚਾ ਰਹੀ ਹੈ – ਆਪ
This entry was posted in ਪੰਜਾਬ.