ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਓਪਨ ਏਅਰ ਥੀਏਟਰ ਵਿਖੇ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸਾਬਕਾ ਏ ਸਰਹੰਦ ਨਾਟਕ ਦਾ ਸਫ਼ਲ ਮੰਚਨ ਕੀਤਾ ਗਿਆ । ਇਸ ਨਾਟਕ ਨੂੰ ਦੇਖਣ ਦੇ ਲਈ ਬਹੁਤ ਭਾਰੀ ਗਿਣਤੀ ਦੇ ਵਿ¤ਚ ਅਧਿਆਪਕ, ਵਿਦਿਆਰਥੀ ਅਤੇ ਸ਼ਹਿਰ ਵਾਸੀ ਸ਼ਾਮਲ ਹੋਏ । ਇਸ ਮੌਕੇ ਯੂਨੀਵਰਸਿਟੀ ਦੇ ਸਾਬਕਾ ਐਡੀਟਰ ਪੰਜਾਬੀ ਸ. ਗੁਰਭਜਨ ਸਿੰਘ ਗਿ¤ਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਨਾਟਕ ਦੌਰਾਨ ਉਘੇ ਕੈਂਸਰ ਮਾਹਰ ਅਤੇ ਫਾਰਟੀਜ਼ ਹਸਪਤਾਲ ਦੀ ਇਕਾਈ ਦੇ ਇੰਚਾਰਜ ਡਾ. ਜਗਦੇਵ ਸਿੰਘ ਸੇਖੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਉਹਨਾਂ ਤੋਂ ਇਲਾਵਾ ਇਸ ਸਮੇਂ ਯੂਨੀਵਰਸਿਟੀ ਦੇ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਜਸਕਰਨ ਸਿੰਘ ਮਾਹਲ, ਬੇਸਿਕ ਕਾਲਜ ਦੇ ਡੀਨ ਮਿਸਿਜ ਡਾ. ਗੁਰਿੰਦਰ ਕੌਰ ਸਾਂਘਾ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਅਧਿਕਾਰੀ, ਲੇਖਕ ਅਤੇ ਬੁੱਧੀਜੀਵੀ ਵੀ ਹਾਜ਼ਰ ਸਨ ।
ਇਸ ਮੌਕੇ ਪ੍ਰੋਫੈਸਰ ਗੁਰਭਜਨ ਗਿੱਲ ਨੇ ਕਿਹਾ ਕਿ ਅਜਿਹੇ ਨਾਟਕਾਂ ਦਾ ਮੰਚਨ ਭਟਕ ਰਹੀ ਨੌਜਵਾਨ ਪੀੜੀ ਨੂੰ ਦਿਸ਼ਾ ਨਿਰਦੇਸ਼ ਦੇਣ ਵਰਗਾ ਹੈ । ਉਹਨਾਂ ਕਿਹਾ ਕਿ ਅਸੀਂ ਆਪਣੀਆਂ ਜੜ੍ਹਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਤੇ ਸਾਨੂੰ ਆਪਣੇ ਵਿਰਸੇ ਤੋਂ ਪ੍ਰੇਰਣਾ ਲੈਣ ਦੇ ਲਈ ਅਜਿਹੇ ਨਾਟਕਾਂ ਦਾ ਮੰਚਨ ਪਿੰਡ-ਪਿੰਡ, ਕਸਬੇ-ਕਸਬੇ ਕਰਨਾ ਚਾਹੀਦਾ ਹੈ । ਉਹਨਾਂ ਡਾ. ਕੇਸ਼ੋ ਰਾਮ ਸ਼ਰਮਾ ਮੈਮੋਰੀਅਲ ਸੋਸਾਇਟੀ ਦੀ ਭਰਪੂਰ ਸ਼ਲਾਘਾ ਕੀਤੀ ਜਿਨ੍ਹਾਂ ਨੇ ਅਜਿਹਾ ਉਪਰਾਲਾ ਕਰਨ ਦਾ ਬੀੜਾ ਚੁੱਕਿਆ ਹੈ । ਡਾ. ਸੇਖੋ ਨੇ ਸੰਬੋਧਨ ਕਰਦਿਆ ਕਿਹਾ ਕਿ ਜੇਕਰ ਅਸੀਂ ਆਪਣੇ ਵਿਰਸੇ ਤੋਂ ਸੇਧਾਂ ਨਿਰੰਤਰ ਪ੍ਰਾਪਤ ਕਰੀਏ ਤਾਂ ਇਹ ਸ਼ਖਸ਼ੀਅਤ ਉਸਾਰੀ ਲਈ ਅਹਿਮ ਰੋਲ ਅਦਾ ਕਰਦੀਆਂ ਹਨ । ਉਹਨਾਂ ਕਿਹਾ ਕਿ ਇਸ ਨਾਲ ਸਮਾਜਿਕ ਕੁਰੀਤੀਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ ।
ਨਾਟਕ ਦੇ ਵੱਖ ਵੱਖ ਕਿਰਦਾਰਾਂ ਵੱਲੋਂ ਇਸ ਲਾਸਾਨੀ ਜ਼ਜਬੇ ਅਤੇ ਕੁਰਬਾਨੀ ਨੂੰ ਬਾਖੂਬੀ ਪ੍ਰਦਰਸ਼ਿਤ ਕੀਤਾ ਗਿਆ । ਪਾਤਰਾਂ ਦੀ ਵਧੀਆ ਅਦਾਕਾਰੀ ਅਤੇ ਸੰਵਾਦ ਉਚਾਰਨ ਕਾਰਨ ਥੀਏਟਰ ਦੇ ਵਿੱਚ ਸੈਕੜਿਆਂ ਦੀ ਗਿਣਤੀ ਦੇ ਵਿੱਚ ਲੋਕੀ ਨਮ ਅੱਖਾਂ ਦੇ ਨਾਲ ਵੇਖੇ ਗਏ । ਛੋਟੇ ਸਾਹਿਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਬਿਨਾਂ ਦਿਖਾਇਆ ਇਹ ਸਾਕਾ ਬਾਖੂਬੀ ਤਰੀਕੇ ਦੇ ਨਾਲ ਬਿਆਨ ਕੀਤਾ ਗਿਆ । ਨਾਟਕ ਦੇ ਨਿਰਦੇਸ਼ਕ ਡਾ. ਅਨਿਲ ਸ਼ਰਮਾ ਨੇ ਜਾਣਕਾਰੀ ਵਧਾਉਦਿਆਂ ਦੱਸਿਆ ਕਿ ਇਸ ਨਾਟਕ ਦੇ ਲਈ ਪਿਛਲੇ ਛੇ ਮਹੀਨਿਆਂ ਤੋਂ ਟੀਮ ਦੇ ਮੈਂਬਰ ਤਿਆਰੀਆਂ ਕਰ ਰਹੇ ਸਨ । ਇਸ ਨਾਟਕ ਵਿੱਚ ਐਗਰੀਕਲਚਰਲ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੇ ਸਰਵੋਤਮ ਕਲਾਕਾਰਾਂ ਤੋਂ ਇਲਾਵਾ ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਹਿੱਸਾ ਬਣਾਇਆ ਗਿਆ । ਉਹਨਾਂ ਕਿਹਾ ਕਿ ਲੋਕਾਂ ਦਾ ਐਡੇ ਭਾਰੀ ਇਕੱਠ ਵਿੱਚ ਨਾਟਕ ਵੇਖਣ ਲਈ ਆਉਣਾ ਇਹ ਨਾਟਕ ਮੰਚਨ ਦੇ ਲਈ ਸੁਭ ਸੰਕੇਤ ਹੈ । ਐਗਰੀਕਲਚਰਲ ਕਾਲਜ ਦੇ ਵਿਦਿਆਰਥੀ ਰਮਨ ਕਾਂਤ ਸਿੰਗਲਾ ਨੇ ਦੱਸਿਆ ਕਿ ਇਸ ਨਾਟਕ ਵਿੱਚ ਭਾਗ ਲੈਣ ਨਾਲ ਉਹਨਾਂ ਦਾ ਮਨੋਬਲ ਵਧਿਆ ਹੈ ਅਤੇ ਉਹ ਇਕ ਪਵਿੱਤਰ ਅਤੇ ਸੱਚਾ ਸੁੱਚਾ ਸੁਨੇਹਾ ਲੋਕਾਂ ਤਕ ਪਹੁੰਚਾ ਕੇ ਫ਼ਖਰ ਮਹਿਸੂਸ ਕਰ ਰਹੇ ਹਨ । ਇਸ ਨਾਟਕ ਵਿੱਚ ਵਜ਼ੀਰ ਖਾਨ ਦਾ ਕਿਰਦਾਰ ਹਰਦੀਪ ਕੁਮਾਰ, ਸਿਪਾਹੀਆਂ ਦਾ ਕਿਰਦਾਰ ਇੰਦਰਜੀਤ ਸੈਣੀ ਅਤੇ ਮਨਦੀਪ ਸਿੰਘ, ਮਿਸਤਰੀਆਂ ਦਾ ਕਿਰਦਾਰ ਸਰਬਜੀਤ ਸਿੰਘ ਅਤੇ ਹਰਜੀਤ ਸਿੰਘ, ਟੋਡਰ ਮੱਲ ਦਾ ਕਿਰਦਾਰ ਨਰਜੀਤ ਸਿੰਘ, ਗੰਗੂ ਦੀ ਪਤਨੀ ਦਾ ਕਿਰਦਾਰ ਸ਼ਰਨਜੀਤ ਕੌਰ, ਮੁਨਾਦੀ ਵਾਲੇ ਦਾ ਕਿਰਦਾਰ ਰਮਨਦੀਪ ਧਾਲੀਵਾਲ ਅਤੇ ਸਿਮਰਨਜੀਤ ਸਿੰਘ ਬੱਦਨ, ਇਤਿਹਾਸ ਦਾ ਕਿਰਦਾਰ ਗੁਰਪ੍ਰੀਤ ਸਿੰਘ, ਜੈਣੀ ਬੇਗਮ ਦਾ ਕਿਰਦਾਰ ਗੁਰਲਾਜ਼ ਕੌਰ ਮਾਂਗਟ, ਨਾਜ਼ਿਮ ਮੋਰਿੰਡਾ ਦਾ ਕਿਰਦਾਰ ਕੰਵਲਜੀਤ ਨਵਾਬ ਮਲੇਰਕੋਟਲਾ ਦਾ ਕਿਰਦਾਰ ਡਾ. ਮਨਪ੍ਰੀਤ ਸਿੰਘ ਮਾਵੀ ਨੇ ਨਿਭਾਇਆ ਜਦਕਿ ਆਮ ਲੋਕਾਂ ਦੇ ਵਿੱਚ ਰਜਤ ਗੋਇਲ, ਗੁਰਪ੍ਰੀਤ ਸਿੰਘ, ਪਵਿੱਤਰ ਸਿੰਘ, ਜੋਬਨ ਸਿੰਘ, ਜਸਵੰਤ ਸਿੰਘ ਵਿਦਿਆਰਥੀਆਂ ਤੋਂ ਇਲਾਵਾ ਛੋਟੇ ਬੱਚੇ ਲਗਨ ਸ਼ਰਮਾ ਅਤੇ ਦਰਸ਼ਵੀਰ ਸਿੰਘ ਵੀ ਸ਼ਾਮਲ ਸਨ ।