ਨਵੀਂ ਦਿੱਲੀ – ਰਾਜਧਾਨੀ ਦਿੱਲੀ ਸਮੇਤ ਉਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਸ਼ਨਿਚਰਵਾਰ ਦੀ ਸਵੇਰ ਨੂੰ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜ ਕੇ 40 ਮਿੰਟ ਤੋਂ 11 ਵਜ ਕੇ 50 ਮਿੰਟ ਤੱਕ ਭੂਚਾਲ ਦੇ ਝੱਟਕੇ ਆਏ। ਦੂਸਰੀ ਵਾਰ ਫਿਰ ਤੋਂ 12 ਵਜ ਕੇ 17 ਮਿੰਟ ਤੋਂ 12 ਵਜ ਕੇ 21 ਮਿੰਟ ਤੱਕ ਝੱਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ਤੇ ਇਸ ਦੀ ਸਪੀਡ 7.5 ਮਾਪੀ ਗਈ ਹੈ।
ਅਮਰੀਕੀ ਮਾਹਿਰਾਂ ਅਨੁਸਾਰ ਭੂਚਾਲ ਦਾ ਮੁੱਖ ਕੇਂਦਰ ਨੇਪਾਲ ਵਿੱਚ ਕਾਠਮੰਡੂ ਤੋਂ 80 ਕਿਲੋਮੀਟਰ ਦੂਰ ਉਤਰ-ਪੱਛਮ ਵਿੱਚ ਲਾਮਜੁੰਗ ਵਿੱਚ ਹੈ। ਨੇਪਾਲ ਵਿੱਚ ਘਰਾਂ ਅਤੇ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।ਨੇਪਾਲ ਵਿੱਚ ਰਿਕਟਰ ਸਕੇਲ ਤੇ ਇਸ ਦੀ ਸਪੀਡ 8.4 ਸੀ। ਨੇਪਾਲ ਵਿੱਚ ਅਜਿਹਾ ਭੂਚਾਲ 81 ਸਾਲ ਬਾਅਦ ਅਇਆ ਹੈ।
ਦਿੱਲੀ ਵਿੱਚ ਲੋਕ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਆ ਗਏ। ਯੂਪੀ, ਉਤਰਾਖੰਡ, ਝਾਰਖੰਡ, ਪੱਛਮੀ ਬੰਗਾਲ,ਆਸਾਮ, ਬਿਹਾਰ, ਛਤੀਸਗੜ੍ਹ, ਮੱਧਪ੍ਰਦੇਸ਼, ਰਾਜਸਥਾਨ,ਹਰਿਆਣਾ ਅਤੇ ਉੜੀਸਾ ਵਿੱਚ ਮਹਿਸੂਸ ਕੀਤੇ ਗਏ। ਪਾਕਿਸਤਾਨ ਅਤੇ ਬੰਗਲਾ ਦੇਸ਼ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦਿੱਲੀ ਅਤੇ ਕੋਲਕਾਤਾ ਵਿੱਚ ਮੈਟਰੋ ਦੀ ਸੇਵਾ ਥੋੜੀ ਦੇਰ ਲਈ ਰੋਕ ਦਿੱਤੀ ਗਈ।