ਨਿਊਯਾਰਕ- ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਨੇਪਾਲ ਵਿੱਚ ਆਏ ਤਬਾਹਕੁੰਨ ਭੂਚਾਲ ਕਾਰਣ ਭਾਰੀ ਸੰਖਿਆ ਵਿੱਚ ਮਾਰੇ ਗਏ ਲੋਕਾਂ ਅਤੇ ਵੱਡੀ ਪੱਧਰ ਤੇ ਹੋਏ ਮਾਲੀ ਨੁਕਸਾਨ ਤੇ ਦੁੱਖ ਜਾਹਿਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਅਸੀਂ ਨੇਪਾਲ ਦੇ ਲੋਕਾਂ ਦੇ ਨਾਲ ਹਾਂ।
ਮੂਨ ਅਨੁਸਾਰ ਸੰਯੁਕਤ ਰਾਸ਼ਟਰ ਨੇਪਾਲ ਵਿੱਚ ਅੰਤਰਰਾਸ਼ਟਰੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਕੰਮ ਕਰ ਰਿਹਾ ਹੈ। ਰਾਹਤ ਕਾਰਜਾਂ ਵਿੱਚ ਹੋਰ ਵੀ ਤੇਜ਼ੀ ਲਿਆਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਭੂਚਾਲ ਕਾਰਣ ਨੇਪਾਲ ਵਿੱਚ ਮਰਨ ਵਾਲਿਆਂ ਅਤੇ ਜਖਮੀਆਂ ਦੀ ਸੰਖਿਆਂ ਵਿੱਚ ਲਗਾਤਾਰ ਵਾਧਾ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਇਸ ਆਫ਼ਤ ਨਾਲ ਨੇਪਾਲ ਦੀ ਸੰਸਕ੍ਰਿਤਕ ਵਿਰਾਸਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।