ਮਾਸਕੋ – ਰੂਸ ਦਾ ਮਾਨਵਰਹਿਤ ਕਾਰਗੋ ਸਪੇਸਕਰਾਫਟ ਜੋ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਸਪਲਾਈ ਪਹੁੰਚਾਉਣ ਲਈ ਗਿਆ ਸੀ,ਉਹ ਆਪਣੇ ਕੰਮ ਵਿੱਚ ਅਸਫਲ ਹੋ ਗਿਆ ਹੈ। ਇਹ ਸਪੇਸ ਕਰਾਫਟ ਕੰਟਰੋਲ ਤੋਂ ਬਾਹਰ ਹੋ ਕੇ ਧਰਤੀ ਤੇ ਡਿੱਗ ਰਿਹਾ ਹੈ। ਵਿਗਿਆਨਿਕਾਂ ਦਾ ਸਪੇਸ ਕਰਾਫਟ ਤੋਂ ਸੰਪਰਕ ਟੁੱਟ ਗਿਆ ਹੈ। ਇਸ ਨੂੰ ਧਰਤੀ ਤੇ ਡਿੱਗਣ ਵਿੱਚ ਇੱਕ ਹਫ਼ਤੇ ਤੋਂ ਵੱਧ ਸਮਾਂ ਲਗ ਸਕਦਾ ਹੈ। ਯੌਰਪੀਅਨ ਸਪੇਸ ਏਜੰਸੀ ਦਟ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਅਗਰ ਰੂਸ ਇਸ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਅਗਲੇ ਦਸ ਦਿਨਾਂ ਵਿੱਚ ਇਹ ਧਰਤੀ ਤੇ ਡਿੱਗ ਸਕਦਾ ਹੈ।
ਵਰਨਣਯੋਗ ਹੈ ਕਿ ਰੂਸ ਨੇ ਐਮ-27 ਐਮ ਸਪੇਸ ਕਰਾਫਟ ਨੂੰ ਪੁਲਾੜ ਵਿੱਚ ਬਣੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿੱਚ ਮੌਜੂਦ 6 ਪੁਲਾੜ ਯਾਤਰੀਆਂ ਨੂੰ ਰਸਦ ਸਪਲਾਈ ਕਰਨ ਲਈ ਮੰਗਲਵਾਰ ਨੂੰ ਲਾਂਚ ਕੀਤਾ ਸੀ, ਪਰ ਕੁਝ ਦੇਰ ਬਾਅਦ ਹੀ ਉਸ ਦਾ ਸੰਪਰਕ ਟੁੱਟ ਗਿਆ। ਇਸ ਨੇ 30 ਅਪਰੈਲ ਵੀਰਵਾਰ ਨੂੰ ਆਈਐਸਐਸ ਪਹੁੰਚਣਾ ਸੀ। ਰੂਸੀ ਵਿਗਿਆਨਿਕ ਸਪੇਸ ਕਰਾਫਟ ਨਾਲ ਸੰਪਰਕ ਸਥਾਪਿਤ ਕਰਨ ਵਿੱਚ ਸਫਲ ਨਹੀਂ ਹੋ ਸਕੇ। ਮਾਹਿਰਾਂ ਦਾ ਕਹਿਣਾ ਹੈ ਕਿ ਅਗਰ ਸਪੇਸ ਕਰਾਫਟ ਧਰਤੀ ਤੇ ਡਿੱਗਦਾ ਹੈ ਤਾਂ ਧਰਤੀ ਦੇ ਵਾਤਾਵਰਣ ਵਿੱਚ ਆਉਣ ਤੇ ਉਸ ਵਿੱਚ ਅੱਗ ਲਗ ਸਕਦੀ ਹੈ।