ਵਾਸ਼ਿੰਗਟਨ – ਅਮਰੀਕੀ ਸੈਨਿਟ ਨੇ ਈਰਾਨ ਨਾਲ ਕੀਤੇ ਪਰਮਾਣੂੰ ਸਮਝੌਤੇ ਦੇ ਬਦਲੇ ਉਸ ਤੇ ਲਗੀਆਂ ਪਾਬੰਦੀਆਂ ਵਿੱਚ ਛੋਟ ਦੇਣ ਦੇ ਮਾਮਲੇ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਪੇਸ਼ ਕੀਤੇ ਗਏ ਇੱਕ ਪ੍ਰਸਤਾਵ ਨੂੰ ਨਾਂਮਨਜ਼ੂਰ ਕਰ ਦਿੱਤਾ ਹੈ।
ਰਾਸ਼ਟਰਪਤੀ ਓਬਾਮਾ ਆਪਣੇ ਪ੍ਰਸਤਾਵ ਦੁਆਰਾ ਇਹ ਪ੍ਰਮਾਣਿਤ ਕਰਨ ਲਈ ਤਿਆਰ ਸਨ ਕਿ ਈਰਾਨ ਅਮਰੀਕੀ ਨਾਗਰਿਕਾਂ ਦੇ ਵਿਰੁੱਧ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਨਹੀਂ ਹੈ। ਸੈਨਿਟ ਨੇ ਓਬਾਮਾ ਦੇ ਫਾਰਮੂਲੇ ਨੂੰ ਜਿਸ ਨੂੰ ਇੱਕ ਰੀਪਬਲੀਕਨ ਸੈਨੇਟਰ ਜਾਨ ਬਰਾਸੋ ਦੀ ਸੋਧ ਦੇ ਮਾਧਿਅਮ ਦੁਆਰਾ ਰੱਖਿਆ ਗਿਆ ਸੀ ਜੋ ਕਿ 45 ਦੇ ਵਿਰੁੱਧ 54 ਵੋਟਾਂ ਨਾਲ ਨਾਂਮਨਜ਼ੂਰ ਕਰ ਦਿੱਤਾ ਗਿਆ। ਜਾਨ ਬਰਾਸੋ ਨੇ ਬਿੱਲ ਵਿੱਚ ਅੱਤਵਾਦ ਨਾਲ ਸਬੰਧਿਤ ਧਾਰਾ ਜੋੜਨ ਦਾ ਪ੍ਰਸਤਾਵ ਰੱਖਿਆ ਸੀ।