ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੇ ਦੇ ਸਕੂਲਾਂ ਕਾਲਜ਼ਾਂ ਵਿੱਚ ਧਾਰਮਿੱਕ ਚ੍ਹਿਨ ਨੂੰ ਕਿਸ ਨਜ਼ਰੀਏ ਨਾਲ ਵੇਖਿਆ ਜਾਦਾਂ ਹੈ।ਇਸ ਦੀ ਉਦਾਹਰਣ ਉਸ ਵਕਤ ਵੇਖਣ ਨੂੰ ਮਿਲੀ ਜਦੋਂ ਇਥੇ ਦੇ ਸ਼ਾਰਲਵੀਲ ਮੇਜ਼ੀਅਰਸ ਇਲਾਕੇ ਦੇ ਇੱਕ ਕਾਲਜ਼ ਵਿੱਚੋਂ 15 ਸਾਲਾਂ ਦੀ ਇੱਕ ਫਿਰਕੇ ਦੀ ਲੜਕੀ ਨੂੰ ਦੋ ਦਿਨ ਲਈ ਕੱਢ ਦਿੱਤਾ ਗਿਆ।ਜਿਸ ਦਾ ਕਸੂਰ ਸਿਰਫ ਇਹ ਕਿ ਉਸ ਨੇ ਪੈਰਾਂ ਤੱਕ ਲੰਬੀ ਕਾਲੀ ਸਕਰਟ ਪਹਿਨੀ ਹੋਈ ਸੀ।ਕਾਲਜ਼ ਦੇ ਮੁਖ ਸੰਚਾਲਕ ਮੁਤਾਬਕ ਇਹ ਸਕਰਟ ਕਿਸੇ ਧਰਮ ਦੇ ਪਹਿਰਾਵੇ ਦਾ ਚ੍ਹਿੰਨ ਪੇਸ਼ ਕਰ ਰਹੀ ਸੀ।ਪਰ ਲੜਕੀ ਦੇ ਦੱਸਣ ਮੁਤਾਬਕ ”ਮੈਂ ਇਹ ਸਕਰਟ ਆਮ ਮਸ਼ਹੂਰ ਦੁਕਾਨ ਤੋਂ ਖਰੀਦੀ ਹੈ।ਮੈਂ ਹਰ ਰੋਜ਼ ਘਰ ਤੋਂ ਸਿਰ ਉਪਰ ਪਟਕਾ ਬੰਨ ਕੇ ਕਾਲਜ਼ ਪੜਣ ਜਾਦੀ ਹਾਂ।ਪਰ ਕਾਲਜ਼ ਵਿੱਚ ਵੜਣ ਤੋਂ ਪਹਿਲਾਂ ਉਸ ਨੂੰ ਉਤਾਰ ਦਿੰਦੀ ਹਾਂ”।”ਇਹ ਸਕਰਟ ਤਾਂ ਬਿਲਕੁਲ ਸਾਦੀ ਹੈ”,ਇਸ ਦਾ ਧਰਮ ਨਾਲ ਕੋਈ ਸਰੋਕਾਰ ਨਹੀ, ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀ ਆ ਰਹੀ।ਇਥੇ ਇਹ ਵੀ ਵਰਨਣ ਯੋਗ ਹੈ ਕਿ ਫਰਾਂਸ ਵਿੱਚ ਸਾਲ 2014 ਤੋਂ ਨਵੇਂ ਬਣੇ ਕਨੂੰਨ ਮੁਤਾਬਕ ਸਰਕਾਰੀ ਸਕੂਲਾਂ,ਕਾਲਜ਼ਾਂ ਅਤੇ ਅਦਾਰਿਆਂ ਵਿੱਚ ਕਿਸੇ ਵੀ ਧਾਰਮਿੱਕ ਚ੍ਹਿੰਨ ਦੇ ਪ੍ਰਦਰਸ਼ਨ ਕਰਨ ਦੀ ਮਨ੍ਹਾਹੀ ਕੀਤੀ ਹੋਈ ਹੈ।ਜਿਸ ਵਜ੍ਹਾ ਕਰਕੇ ਫਰਾਂਸ ਵਿੱਚ ਰਹਿ ਰਹੇ ਸਿੱਖ ਬੱਚਿਆਂ ਨੂੰ ਸਕੂਲਾਂ ਕਾਲਜ਼ਾਂ ਵਿੱਚ ਦਸਤਾਰ ਪਹਿਨਣ ਲਈ ਕਾਫੀ ਮੁਸ਼ਕਲਾਂ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ,ਤੇ ਕਈ ਮਜਬੂਰੀ ਵੱਸ ਬਿਨ੍ਹਾਂ ਦਸਤਾਰ ਪਹਿਨ ਕੇ ਪੜ੍ਹਾਈ ਕਰ ਰਹੇ ਹਨ।
ਵਿਦਿਆਰਥਣ ਦੇ ਪਾਈ ਹੋਈ ਲੰਬੀ ਕਾਲੀ ਸਕਰਟ ਨੂੰ ਜਦੋਂ ਸਕੂਲ ਵਾਲੇ ਧਾਰਮਿੱਕ ਚ੍ਹਿੰਨ ਸਮਝਗੇ!
This entry was posted in ਅੰਤਰਰਾਸ਼ਟਰੀ.