ਲੰਡਨ – ਬ੍ਰਿਟੇਨ ਦੇ ਕਿੰਗਸਟਨ ਪੈਲੇਸ ਵਿੱਚ ਇੱਕ ਵਾਰ ਫਿਰ ਤੋਂ ਕਿਲਕਾਰੀਆਂ ਗੂੰਜੀਆਂ ਹਨ ।ਡਚੇਜ਼ ਆਫ਼ ਕੈਮਬ੍ਰਿਜ ਕੇਟ ਮਿਡਲਟਨ ਨੇ ਇਸ ਵਾਰ ਇੱਕ ਨੰਨੀ ਪਰੀ ਨੂੰ ਜਨਮ ਦਿੱਤਾ ਹੈ। ਸ਼ਾਹੀ ਪਰੀਵਾਰ ਨੇ ਰਸਮੀ ਤੌਰ ਤੇ ਬੱਚੀ ਦੇ ਜਨਮ ਦੀ ਘੋਸ਼ਣਾ ਕਰ ਦਿੱਤੀ ਹੈ।
ਰਾਇਲ ਪੈਲੇਸ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਟ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵੱਜ ਕੇ 34 ਮਿੰਟ ਤੇ ਇੱਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਹੈ। ਕੇਟ ਅਤੇ ਨੰਨੀ ਬੱਚੀ ਤੰਦਰੁਸਤ ਹਨ। ਰਾਜਕੁਮਾਰ ਵਿਲੀਅਮ ਵੀ ਉਸ ਸਮੇਂ ਸੇਂਟ ਮੈਰੀ ਹਸਪਤਾਲ ਵਿੱਚ ਮੌਜੂਦ ਸਨ। ਇਹ ਕੇਟ ਅਤੇ ਵਿਲੀਅਮ ਦੀ ਦੂਸਰੀ ਸੰਤਾਨ ਹੈ। ਇਸ ਤੋਂ ਪਹਿਲਾਂ 22 ਜੁਲਾਈ 2013 ਵਿੱਚ ਇਸ ਸ਼ਾਹੀ ਜੋੜੇ ਦੇ ਪਹਿਲੇ ਬੱਚੇ ਪ੍ਰਿੰਸ ਜਾਰਜ ਦਾ ਜਨਮ ਹੋਇਆ ਸੀ।ਮਹਾਂਰਾਣੀ ਅਲੈਜ਼ਬਿੱਥ ਸਮੇਤ ਸ਼ਾਹੀ ਪ੍ਰੀਵਾਰ ਦੇ ਸਾਰੇ ਮੈਂਬਰਾਂ ਨੂੰ ਇਸ ਨਵੀਂ ਮਹਿਮਾਨ ਦੇ ਆਉਣ ਦੀ ਖੁਸ਼ਖਬਰੀ ਦੇ ਦਿੱਤੀ ਗਈ ਹੈ।