ਲੁਧਿਆਣਾ : ਅਧਾਰ ਕਾਰਡਾਂ ਨੂੰ ਵੋਟਰ ਕਾਰਡਾਂ ਨਾਲ ਜੋੜਨ ਸਬੰਧੀ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਿਕ 10 ਮਈ ਦਿਨ ਐਤਵਾਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਪੰਜਾਬ ਦੇ ਸਾਰੇ ਪੋਲਿੰਗ ਬੂਥਾਂ ’ਤੇ ਸਬੰਧਤ ਬੂਥ ਲੈਵਲ ਅਫਸਰ ਬੈਠਣਗੇ। ਜਿਨ੍ਹਾਂ ਲੋਕਾਂ ਦੇ ਅਧਾਰ ਕਾਰਡ ਉਨ੍ਹਾਂ ਦੇ ਵੋਟਰ ਕਾਰਡਾਂ ਨਾਲ ਨਹੀਂ ਜੁੜੇ ਹਨ, ਉਹ ਅਪਣਾ ਅਧਾਰ ਕਾਰਡ ਲੈ ਕੇ ਸਬੰਧਤ ਪੋਲਿੰਗ ਬੂਥ ’ਤੇ ਪਹੁੰਚਣ। ਇਹ ਜਾਣਕਾਰੀ ਦੀ ਬੂਥ ਲੈਵਲ ਆਫਿਸਰਜ਼ ਐਸੋਸੀਏਸ਼ਨ (ਪੰਜਾਬ) ਦੇ ਜਨਰਲ ਸਕੱਤਰ ਅਮਰੀਕ ਸਿੰਘ ਘੁੰਗਰਾਣਾ ਨੇ ਦਿੱਤੀ।
ਇਸ ਮੌਕੇ ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੂਥ ਲੈਵਲ ਅਫਸਰਾਂ ਨੂੰ ਸਹਿਯੋਗ ਦੇਣ। ਇਸ ਨਾਲ ਉਨ੍ਹਾਂ ਦੇ ਅਧਾਰ ਕਾਰਡਾਂ ਨੂੰ ਵੋਟਰ ਕਾਰਡਾਂ ਨਾਲ ਜੋੜਨ ਸਮੇਤ ਵੋਟਰ ਕਾਰਡ ਦੀਆਂ ਗਲਤੀਆਂ ਨੂੰ ਵੀ ਦਰੁਸਤ ਕੀਤਾ ਜਾਵੇਗਾ।