ਨਵੀਂ ਦਿੱਲੀ :ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਰੰਗਾਈ ਦੀ ਸੇਵਾ ਦੀ ਆਰੰਭਤਾ ਅਰਦਾਸ ਉਪਰੰਤ ਕੀਤੀ ਗਈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮਲ੍ਹ ਸਿੰਘ ਨੇ ਅਰਦਾਸ ਕਰਨ ਉਪਰੰਤ ਮਸ਼ੀਨੀ ਗਨ ਰਾਹੀਂ ਤਖ਼ਤ ਸਾਹਿਬ ਦੇ ਨੇੜੇ ਦੀ ਦੀਵਾਰ ‘ਤੇ ਚਿੱਟਾ ਰੰਗ ਦੀਆਂ ਫੁਆਰਾ ਸੁੱਟ ਕੇ ਨਗਰ ਨੂੰ ਵਾਈਟ ਸਿਟੀ ਬਨਾਉਣ ਦੀ ਦਿਸ਼ਾ ‘ਚ ਕਾਰਜਾਂ ਦੀ ਸ਼ੁਰੂਆਤ ਕੀਤੀ। ਦਿੱਲੀ ਕਮੇਟੀ ਵੱਲੋਂ ਕੀਤੀ ਜਾ ਰਹੀ ਇਸ ਸੇਵਾ ਦਾ ਵੇਰਵਾ ਦਿੰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਨਗਰ ਦੀ ਬਾਹਰੀ ਦੀਵਾਰਾਂ ਦਾ ਲਗਭਗ 80 ਲੱਖ ਵਰਗ ਫੁਟ ਏਰੀਆ ਕਮੇਟੀ ਵੱਲੋਂ ਚਿੱਟੇ ਰੰਗ ‘ਚ ਰੰਗਿਆ ਜਾ ਰਿਹਾ ਹੈ। ਜਿਸ ਉਪਰ ਲਗਭਗ 115 ਲੱਖ ਲੀਟਰ ਪੈਂਟ ਲਗੱਣ ਦੀ ਉਮੀਦ ਹੈ। ਇਸ ਕਾਰਜ ਨੂੰ ਕਮੇਟੀ ਵੱਲੋਂ 13 ਭਾਗਾਂ ‘ਚ ਵੰਡਦੇ ਹੋਏ ਨਗਰ ਕਾਉਂਸਲ ਦੇ ਇੰਜੀਨੀਅਰਾ ਦੀ ਸਲਾਹ ‘ਤੇ ਮਸ਼ੀਨ ਦੇ ਨਾਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਬਾਹਰੀ ਦੀਵਾਰਾਂ ਨੂੰ ਜਿਥੇ ਚਿੱਟੇ ਰੰਗ ਦੇ ਸਮੌਸਮ ਨਾਲ ਉਥੇ ਹੀ ਦਰਵਾਜ਼ਿਆਂ ਨੂੰ ਇਨੈਮਲ ਪੈਂਟ ਨਾਲ ਰੰਗਿਆ ਜਾਵੇਗਾ।
ਇਸ ਸੇਵਾ ਲਈ ਦਿੱਲੀ ਦੇ ਪੱਤਵੰਤੇ ਸਿੱਖਾਂ ਅਤੇ ਸੰਤ ਸਮਾਜ ਵੱਲੋਂ ਭਰਵਾ ਸਹਿਯੋਗ ਮਿਲਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਜੀ.ਕੇ. ਨੇ ਇਸ ਰੰਗਾਈ ਸੇਵਾ ਨੂੰ ਨਗਰ ਦੇ ਵੀ ਕਰਾਰ ਦਿੱਤਾ। ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ 1999 ‘ਚ ਨਗਰ ਦੀ ਦਿੱਲੀ ਕਮੇਟੀ ਵੱਲੋਂ ਕੀਤੀ ਗਈ ਰੰਗਾਈ ਸੇਵਾ ‘ਚ ਇਸ ਵਾਰ ਤਕਨੀਕ ਦੇ ਇਸਤੇਮਾਲ ਅਤੇ ਭੁਗੌਲਿਕ ਤੌਰ ਤੇ ਨਗਰ ‘ਚ ਆਏ ਵੱਡੇ ਬਦਲਾਵਾਂ ਕਰਕੇ ਇਸ ਨੂੰ ਇਕ ਮਹੀਨੇ ‘ਚ ਪੂਰਾ ਕਰਨ ਨੂੰ ਵੀ ਚੂਨੌਤੀ ਭਰਪੁਰ ਕਾਰਜ ਵੀ ਦੱਸਿਆ। ਸਿਰਸਾ ਨੇ ਨਗਰ ਨੂੰ ਵਾਈਟ ਸਿਟੀ ਐਲਾਨਣ ਲਈ ਪੰਜਾਬ ਸਰਕਾਰ ਨੂੰ ਨਗਰ ਦੇ ਮਾਸਟਰ ਪਲਾਨ ‘ਚ ਬਦਲਾਵ ਲਿਆਉਣ ਦੀ ਵੀ ਸਿਫਾਰਿਸ਼ ਕੀਤੀ ਹੈ। ਇਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਪੰਜਾਬ ਦੇ ਕੈਬਿਨੇਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਦਿੱਲੀ ਕਮੇਟੀ ਦੇ ਮੈਂਬਰ ਰਵਿੰਦਰ ਸਿੰਘ ਖੁਰਾਨਾ, ਤਨਵੰਤ ਸਿੰਘ, ਕੁਲਵੰਤ ਸਿੰਘ ਬਾਠ, ਹਰਦੇਵ ਸਿੰਘ ਧਨੋਆ, ਗੁਰਦੇਵ ਸਿੰਘ ਭੋਲਾ, ਕੁਲਦੀਪ ਸਿੰਘ ਸਾਹਨੀ ਰਵੈਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਨਗਰ ਕਾਉਂਸਲ ਦੇ ਪ੍ਰਧਾਨ ਅਤੇ ਤਖ਼ਤ ਸਾਹਿਬ ਦੇ ਮੇਨੈਜਰ ਸੁਕਵਿੰਦਰ ਸਿੰਘ ਵੀ ਮੌਜੂਦ ਸਨ।