ਲੁਧਿਆਣਾ – ਬਾਬਾ ਰਾਮਦੇਵ ਵੱਲੋਂ ਹਰਿਆਣਾ ਦੇ ਨੌਜਵਾਨਾਂ ਨੂੰ ਤੰਦਰੁਸਤ ਤੇ ਪੰਜਾਬ ਦੇ ਨੌਜਵਾਨਾਂ ਨੂੰ 80 ਪ੍ਰਤੀਸ਼ਤ ਨਸ਼ੇਈ ਕਹਿਣਾ ਅਤੀ ਮੰਦਭਾਗੀ ਗੱਲ ਹੈ। ਇਕ ਸਾਧੂ ਦਾ ਭੇਸ ਪਾ ਕੇ ਰਾਮਦੇਵ ਹਰਿਆਣ੍ਯਾ ਸਟੇਟ ਤੋਂ ਬਾਹਰ ਨਹੀਂ ਨਿਕਲ ਸਕੇ। ਇਹ ਗੱਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਗਿਲ) ਦੇ ਕੌਮੀ ਪ੍ਰਧਾਨ ਬਾਬਾ ਸੁਖਵਿੰਦਰ ਗਿੱਲ ਨੇ ਨਿਊ ਜਨਤਾ ਨਗਰ ਵਿਖੇ ਮੀਟਿੰਗ ਨੂੰ ਸੰਬੌਧਨ ਕਰਦਿਆਂ ਕਹੀਂ। ਉਹਨਾਂ ਕਿਹਾ ਕਿ ਰਾਮਦੇਵ ਵੱਲੋਂ ਪੰਜਾਬੀਆਂ ਨੂੰ ਨਸ਼ੇਈ ਕਹਿਣਾ ਇਕ ਕੌਝੀ ਰਾਜਨੀਤੀ ਹੈ ਪਹਿਲਾਂ ਹੀ ਪੰਜਾਬ ਇਹਨਾਂ ਹਰਕਤਾਂ ਕਰਕੇ ਬਦਨਾਮ ਹੋਣ ਕਾਰਨ ਆਰਥਿਕ ਤੌਰ ਤੇ ਕਮਜ਼ੋਰ ਹੋ ਰਿਹਾ ਹੈ। ਬਾਬਾ ਰਾਮਦੇਵ ਨੇ ਦੇਸ਼ ਲਈ 80 ਪ੍ਰਤੀਸ਼ਤ ਸ਼ਹੀਦੀਆਂ ਦੇਣ ਵਾਲੇ ਪੰਜਾਬੀਆਂ ਦਾ ਹਵਾਲਾ ਨਹੀਂ ਦਿੱਤਾ, ਜੋ ਪੰਜਾਬੀਆਂ ਨੇ ਕਦੇ ਮੁਸਲਮਾਨ ਰਾਜ ਵੇਲੇ ਹਿੰਦੂਆਂ ਨੂੰ ਬਚਾਉਣ ਲਈ ਤੇ ਕਦੇ ਅੰਗਰੇਜ਼ ਰਾਜ ਵੇਲੇ ਦੇਸ਼ ਲਈ ਦਿੱਤੀਆਂ ਹਨ। ਉਹਨਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਵਾਰਿਸਾਂ ਨੂੰ ਅਮਲੀ ਕਹਿਣ ਸ਼ਰਮਨਾਕ ਗੱਲ ਹੈ। ਮਹਾਤਮਾ ਗਾਂਧੀ ਦੇ ਵਾਰਿਸਾਂ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਤੇ ਕੀਤੀ ਟਿੱਪਣੀ ਪੰਜਾਬੀਆਂ ਲਈ ਇਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ। ਉਹਨਾਂ ਕਿਹਾ ਕਿ ਚਰਖੇ ਕੱਤਕੇ ਕੱਪੜਾ ਬਣਦਾ ਹੈ, ਦੇਸ਼ ਨੂੰ ਆਜਾਦ ਕਰਵਾਉਣ ਲਈ ਫਾਂਸੀ ਤੇ ਚੜਨਾ ਪੈਂਦਾ ਹੈ। ਜੋ ਸਿਰਫ਼ ਜਜਬਾ ਪੰਜਾਬੀਆਂ ਵਿਚ ਹੀ ਹੈ। ਇਸ ਮੌਕੇ ਇੰਦਰਜੀਤ ਸਿੰਘ ਖਾਲਸਾ, ਸਰਬਜੀਤ ਸਿੰਘ ਸਾਬੀ, ਸੁਖਜੀਤ ਸਿੰਘ ਉਪਲ, ਇੰਦਰਜੀਤ ਸਿੰਘ, ਗੁਰਸ਼ਰਨ ਸਿੰਘ ਖਾਲਸਾ ਆਦਿ ਹਾਜ਼ਰ ਸਨ।