ਨਵੀਂ ਦਿੱਲੀ- ਡੀਟੀਸੀ ਬੱਸ ਡਰਾਈਵਰ ਦੀ ਹਾਲ ਹੀ ਵਿੱਚ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਦਿੱਲੀ ਦੇ ਡੀਟੀਸੀ ਬੱਸਾਂ ਦੇ ਡਰਾਈਵਰ ਹੜਤਾਲ ਤੇ ਹਨ। ਦਿੱਲੀਵਾਸੀਆਂ ਨੂੰ ਇਸ ਬੱਸਾਂ ਦੀ ਇਸ ਹੜਤਾਲ ਕਾਰਣ ਦਫਤਰਾਂ ਵਿੱਚ ਅਤੇ ਆਪਣੇ ਹੋਰ ਕੰਮਾਂ-ਕਾਰਾਂ ਤੇ ਜਾਣ ਵਿੱਚ ਬਹੁਤ ਪਰੇਸ਼ਾਨੀ ਹੋ ਰਹੀ ਹੈ।
ਦਿੱਲੀ ਦੀਆਂ ਸੜਕਾਂ ਤੋਂ ਅੱਜ ਡੀਟੀਸੀ ਦੀਆਂ ਬੱਸਾਂ ਨਦਾਰਦ ਰਹੀਆਂ। ਡੀਟੀਸੀ ਦੀਆਂ ਜੋ ਬੱਸਾਂ ਸਵੇਰੇ ਡੀਪੋ ਤੋਂ ਨਿਕਲੀਆਂ ਸਨ, ਉਨ੍ਹਾਂ ਨੂੰ ਵੀ ਸੜਕਾਂ ਤੇ ਹੀ ਰੋਕ ਲਿਆ ਗਿਆ। ਦਿੱਲੀ ਦੇ ਸਾਰੇ ਡੀਪੋਆਂ ਤੇ ਇਸ ਹੜਤਾਲ ਦਾ ਅਸਰ ਵਿਖਾਈ ਦੇ ਰਿਹਾ ਹੈ। ਬੱਸਾਂ ਸੜਕਾਂ ਤੋਂ ਗਾਇਬ ਹਨ ਅਤੇ ਭਾਰੀ ਸੰਖਿਆ ਵਿੱਚ ਲੋਕ ਖੜੇ ਇੰਤਜ਼ਾਰ ਕਰ ਰਹੇ ਹਨ।
ਬੱਸ ਡਰਾਈਵਰਾਂ ਨੇ ਦਿੱਲੀ ਸਰਕਾਰ ਕੋਲੋਂ ਮਾਰੇ ਗਏ ਸਾਥੀ ਡਰਾਈਵਰ ਦੇ ਹੱਤਿਆਰਿਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਸ ਦੇ ਪਰੀਵਾਰ ਨੂੰ ਮੁਨਾਸਿਬ ਮੁਆਵਜ਼ਾ ਦੇਣ ਦੀ ਮੰਗ ਕਰਦੇ ਹੋਏ ਰੋਸ ਮਾਰਚ ਕੀਤਾ। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਹੋਣੀ ਚਾਹੀਦੀ। ਇਸ ਲਈ ਡਰਾਈਵਰ ਦੀ ਹੱਤਿਆ ਵਿੱਚ ਸ਼ਾਮਿਲ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।