ਲਵਲੀਨ ਕੌਰ
ਪੀ.ਏ.ਯੂ.,
ਫ਼ਸਲਾਂ ਨੂੰ ਲੱਗਣ ਵਾਲੇ ਕੀੜੇ-ਮਕੌੜਿਆਂ, ਨਦੀਨਾਂ ਅਤੇ ਬੀਮਾਰੀਆਂ ਦੀ ਰੋਕਥਾਮ ਲਈ ਜ਼ਹਿਰਾਂ ਦੀ ਵਰਤੋਂ ਖੇਤੀ ਪੈਦਾਵਾਰ ਵਧਾਉਣ ਵਿਚ ਇਕ ਅਹਿਮ ਭੂਮਿਕਾ ਨਿਭਾ ਰਹੀ ਹੈ ਪਰ ਇਹਨਾਂ ਦੀ ਵਰਤੋਂ ਮਾਹਿਰਾਂ ਦੀ ਸਲਾਹ ਤੋਂ ਬਗੈਰ ਅਤੇ ਬਿਨਾਂ ਸਿਫ਼ਾਰਸ਼ ਕੀਤੀਆਂ ਜ਼ਹਿਰਾਂ ਵਰਤਣ ਨਾਲ ਵਾਤਾਵਰਣ ਉੱਪਰ ਬਹੁਤ ਮਾੜਾ ਅਸਰ ਪਾ ਰਹੀ ਹੈ । ਆਮ ਲੋਕਾਂ ਵਿਚ ਇਹ ਧਾਰਨਾ ਹੈ ਕਿ ਕੀਟ-ਨਾਸ਼ਕ ਜ਼ਹਿਰਾਂ ਦੀ ਵਧ ਰਹੀ ਵਰਤੋਂ, ਜਿਹਨਾਂ ਵਿਚੋਂ ਵਾਤਾਵਰਣ ਵਿਚ ਜ਼ਿਆਦਾ ਦੇਰ ਰਹਿਣ ਵਾਲੀਆਂ ਜ਼ਹਿਰਾਂ, ਵਾਤਾਵਰਣ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦੀਆਂ ਹਨ ਜਿਵੇਂ ਕਿ ਕੀੜੇ-ਮਕੌੜਿਆਂ ਵਿਚ ਜ਼ਹਿਰਾਂ ਪ੍ਰਤੀ ਸਹਿਣਸ਼ੀਲਤਾ, ਲਾਭਦਾਇਕ ਕੀੜਿਆਂ ਦੇ ਮਰਨ ਨਾਲ ਨੁਕਸਾਨ ਪਹੁੰਚਾਣ ਵਾਲੇ ਕੀੜੀਆਂ ਦੀ ਸੰਖਿਆ ਵਿਚ ਵਾਧਾ, ਖਾਣ ਪੀਣ ਵਾਲੀਆਂ ਵਸਤਾਂ, ਪਸ਼ੂਆਂ ਦਾ ਚਾਰਾ, ਮਿੱਟੀ ਅਤੇ ਪਾਣੀ ਵਿਚ ਕੁਝ ਜ਼ਹਿਰਾਂ ਦਾ ਅਸਰ ਆਂਦਿ । ਇਥੋਂ ਤੱਕ ਕਿ ਜ਼ਹਿਰਾਂ ਦੇ ਕੁਝ ਅੰਸ਼ ਜਿਵੇਂ ਕਿ ਡੀ.ਡੀ.ਟੀ. ਅਤੇ ਐਚ.ਸੀ.ਐੱਚ ਮਨੁੱਖੀ ਖੂਨ, ਚਿਕਨਾਈ ਅਤੇ ਹਿਸਾਬ ਦੇ ਸੈਂਪਲਾਂ ਵਿਚ ਵੀ ਪਾਏ ਗਏ ਹਨ । ਇਨ੍ਹਾਂ ਦਾ ਮਨੁੱਖੀ ਸਰੀਰ ਉੱਪਰ ਬਹੁਤ ਹੀ ਮਾੜਾ ਪ੍ਰਭਾਵ ਪੈ ਰਿਹਾ ਹੈ ।
ਖੇਤਾਂ ਵਿਚ ਜ਼ਹਿਰਾਂ ਵਰਤਣ ਸਮੇਂ, ਇਹਨਾਂ ਦਾ ਬਹੁਤ ਹਿੱਸਾ ਸਿੱਧਾ ਮਿੱਟੀ ਵਿਚ ਚਲਿਆ ਜਾਂਦਾ ਹੈ ਅਤੇ ਇਹ ਪਾਣੀ, ਹਵਾ ਦੇ ਕਣਾਂ ਨਾਲ ਜ਼ਹਿਰਾਂ ਰਹਿਤ ਥਾਵਾਂ ਤੇ ਚਲੀਆਂ ਜਾਂਦੀਆਂ ਹਨ ਤੇ ਲੰਬਾ ਸਮਾਂ ਅਸਰਦਾਰ ਰਹਿੰਦੀਆਂ ਹਨ । ਮਿੱਟੀ ਵਿਚ ਜ਼ਹਿਰਾਂ ਦਾ ਰਹਿਣ ਸਮਾਂ ਕਈ ਗੱਲਾਂ ਉਪਰ ਨਿਰਭਰ ਕਰਦਾ ਹੈ ਜਿਵੇਂ ਕਿ ਜ਼ਹਿਰ ਤੇ ਮਿੱਟੀ ਦੀ ਕਿਸਮ ਮੱਲ੍ਹੜ ਦੀ ਮਾਤਰਾ, ਚੀਕਨਾਪਨ, ਫ਼ਸਲ ਤੇ ਜ਼ਮੀਨ ਦਾ ਤਾਪਮਾਨ, ਸਿੱਲ, ਜ਼ਮੀਨ ਵਿਚਲੇ ਛੋਟੇ ਛੋਟੇ ਜੀਵਾਣੂ ਅਤੇ ਵਾਹੀ ਦੇ ਢੰਗ ਵਗੈਰਾ । ਪਾਣੀ ਪ੍ਰਦੂਸ਼ਤ ਹੋਣ ਦਾ ਕਾਰਣ ਬੀਮਾਰੀਆਂ ਫ਼ੈਲਾਉਣ ਵਾਲੇ ਜੀਵਾਣੂੰਆਂ ਤੇ ਪਾਣੀ ਵਿਚਲੇ ਨਦੀਨਾਂ ਦੀ ਰੋਕਥਾਮ ਲਈ ਜ਼ਹਿਰਾਂ ਦਾ ਛਿੜਕਾਅ, ਸਪਰੇਅ ਪੰਪ ਧੋਣ ਨਾਲ, ਵਾਧੂ ਬਚੀਆਂ ਜ਼ਹਿਰਾਂ ਤਲਾਬਾਂ, ਦਰਿਆਵਾਂ ਤੇ ਨਦੀਆਂ ਦੇ ਪਾਣੀਆਂ ਵਿਚ ਪਾਉਣ ਨਾਲ, ਆਮ ਵਰਤੋਂ ਦੌਰਾਨ ਗਲਤੀ ਨਾਲ ਜ਼ਹਿਰਾਂ ਡੁੱਲਣ ਕਾਰਣ, ਜ਼ਹਿਰਾਂ ਦੀ ਵਰਤੋਂ ਕੀਤੀਆਂ ਜ਼ਮੀਨਾਂ ਤੋਂ ਪਾਣੀ ਵਹਿਣ ਨਾਲ ਅਤੇ ਪ੍ਰਦੂਸ਼ਤ ਹਵਾ ਵਿਚਲੇ ਕਣਾਂ ਦੇ ਡਿੱਗਣ ਨਾਲ ਹੁੰਦਾ ਹੈ । ਹਵਾ ਵਿਚ ਜ਼ਹਿਰਾਂ ਦਾ ਅਸਰ ਮਿੱਟੀ ਦੀ ਤਹਿ ਤੋਂ ਵਾਸ਼ਪੀਕਰਣ ਨਾਲ, ਸਿੱਧਾ ਸਪਰੇਅ ਕਰਨ ਨਾਲ ਅਤੇ ਖੇਤੀਬਾੜੀ ਨਾਲ ਸਬੰਧਤ ਨਾ ਲੋੜਵੰਦ ਚੀਜ਼ਾਂ ਨੂੰ ਅੱਗ ਲਗਾਉਣ ਨਾਲ ਪੈਂਦਾ ਹੈ ।
ਖਾਣ ਪੀਣ ਵਾਲੀਆਂ ਚੀਜ਼ਾਂ ਜਿਵੇਂ ਕਿ ਫ਼ਲ, ਸਬਜ਼ੀਆਂ, ਦੁੱਧ, ਦੁੱਧ ਤੋਂ ਬਣੇ ਪਦਾਰਥ, ਮੀਟ ਮੱਛੀਆਂ ਆਦਿ ਵਿਚ ਜ਼ਹਿਰਾਂ ਦਾ ਅਸਰ ਜਾਂ ਤਾਂ ਕੀੜਿਆਂ ਦੀ ਰੋਕਥਾਮ ਤੋਂ ਪੌਦਿਆਂ ਉੱਪਰ ਵਰਤਣ ਵਾਲੀਆਂ ਦਵਾਈਆਂ ਨਾਲ, ਪ੍ਰਦੂਸ਼ਣ ਮਿੱਟੀ ਅਤੇ ਪਾਣੀ ਤੋਂ, ਦਵਾਈਆਂ ਨਾਲ ਸੋਧੇ ਹੋਏ ਬੀਜਾਂ ਤੋਂ, ਜੂੰਆਂ ਅਤੇ ਚਿੱਚੜਾਂ ਦੀ ਰੋਕਥਾਮ ਕਰਨ ਵੇਲੇ ਪਸ਼ੂਆਂ ਤੋਂ ਦੇਖਿਆ ਗਿਆ ਹੈ । ਇਹਨਾਂ ਚੀਜ਼ਾਂ ਦੇ ਖਾਣ ਨਾਲ ਮਨੁੱਖੀ ਜੀਵਨ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਅਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ । ਤੀਹ ਤੋਂ ਕੁਝ ਅੰਸ਼ ਜਿਵੇਂ ਕਿ ਡੀ.ਡੀ.ਟੀ. ਅਤੇ ਐਚ.ਸੀ.ਐੱਚ ਮਨੁੱਖੀ ਖੂਨ, ਚਿਕਨਾਈ ਅਤੇ ਹਿਸਾਬ ਦੇ ਸੈਂਪਲਾਂ ਵਿਚ ਵੀ ਪਾਏ ਗਏ ਹਨ । ਇਨ੍ਹਾਂ ਦਾ ਮਨੁੱਖੀ ਸਰੀਰ ਉੱਪਰ ਬਹੁਤ ਹੀ ਮਾੜਾ ਪ੍ਰਭਾਵ ਪੈ ਰਿਹਾ ਹੈ ।
ਖੇਤਾਂ ਵਿਚ ਜ਼ਹਿਰਾਂ ਵਰਤਣ ਸਮੇਂ, ਇਹਨਾਂ ਦਾ ਬਹੁਤ ਹਿੱਸਾ ਸਿੱਧਾ ਮਿੱਟੀ ਵਿਚ ਚਲਿਆ ਜਾਂਦਾ ਹੈ ਅਤੇ ਇਹ ਪਾਣੀ, ਹਵਾ ਦੇ ਕਣਾਂ ਨਾਲ ਜ਼ਹਿਰਾਂ ਰਹਿਤ ਥਾਵਾਂ ਤੇ ਚਲੀਆਂ ਜਾਂਦੀਆਂ ਹਨ ਤੇ ਲੰਬਾ ਸਮਾਂ ਅਸਰਦਾਰ ਰਹਿੰਦੀਆਂ ਹਨ । ਮਿੱਟੀ ਵਿਚ ਜ਼ਹਿਰਾਂ ਦਾ ਰਹਿਣ ਸਮਾਂ ਕਈ ਗੱਲਾਂ ਉਪਰ ਨਿਰਭਰ ਕਰਦਾ ਹੈ ਜਿਵੇਂ ਕਿ ਜ਼ਹਿਰ ਤੇ ਮਿੱਟੀ ਦੀ ਕਿਸਮ ਮੱਲ੍ਹੜ ਦੀ ਮਾਤਰਾ, ਚੀਕਨਾਪਨ, ਫ਼ਸਲ ਤੇ ਜ਼ਮੀਨ ਦਾ ਤਾਪਮਾਨ, ਸਿੱਲ, ਜ਼ਮੀਨ ਵਿਚਲੇ ਛੋਟੇ ਛੋਟੇ ਜੀਵਾਣੂ ਅਤੇ ਵਾਹੀ ਦੇ ਢੰਗ ਵਗੈਰਾ । ਪਾਣੀ ਪ੍ਰਦੂਸ਼ਤ ਹੋਣ ਦਾ ਕਾਰਣ ਬੀਮਾਰੀਆਂ ਫ਼ੈਲਾਉਣ ਵਾਲੇ ਜੀਵਾਣੂੰਆਂ ਤੇ ਪਾਣੀ ਵਿਚਲੇ ਨਦੀਨਾਂ ਦੀ ਰੋਕਥਾਮ ਲਈ ਜ਼ਹਿਰਾਂ ਦਾ ਛਿੜਕਾਅ, ਸਪਰੇਅ ਪੰਪ ਧੋਣ ਨਾਲ, ਵਾਧੂ ਬਚੀਆਂ ਜ਼ਹਿਰਾਂ ਤਲਾਬਾਂ, ਦਰਿਆਵਾਂ ਤੇ ਨਦੀਆਂ ਦੇ ਪਾਣੀਆਂ ਵਿਚ ਪਾਉਣ ਨਾਲ, ਆਮ ਵਰਤੋਂ ਦੌਰਾਨ ਗਲਤੀ ਨਾਲ ਜ਼ਹਿਰਾਂ ਡੁੱਲਣ ਕਾਰਣ, ਜ਼ਹਿਰਾਂ ਦੀ ਵਰਤੋਂ ਕੀਤੀਆਂ ਜ਼ਮੀਨਾਂ ਤੋਂ ਪਾਣੀ ਵਹਿਣ ਨਾਲ ਅਤੇ ਪ੍ਰਦੂਸ਼ਤ ਹਵਾ ਵਿਚਲੇ ਕਣਾਂ ਦੇ ਡਿੱਗਣ ਨਾਲ ਹੁੰਦਾ ਹੈ । ਹਵਾ ਵਿਚ ਜ਼ਹਿਰਾਂ ਦਾ ਅਸਰ ਮਿੱਟੀ ਦੀ ਤਹਿ ਤੋਂ ਵਾਸ਼ਪੀਕਰਣ ਨਾਲ, ਸਿੱਧਾ ਸਪਰੇਅ ਕਰਨ ਨਾਲ ਅਤੇ ਖੇਤੀਬਾੜੀ ਨਾਲ ਸਬੰਧਤ ਨਾ ਲੋੜਵੰਦ ਚੀਜ਼ਾਂ ਨੂੰ ਅੱਗ ਲਗਾਉਣ ਨਾਲ ਪੈਂਦਾ ਹੈ ।
ਖਾਣ ਪੀਣ ਵਾਲੀਆਂ ਚੀਜ਼ਾਂ ਜਿਵੇਂ ਕਿ ਫ਼ਲ, ਸਬਜ਼ੀਆਂ, ਦੁੱਧ, ਦੁੱਧ ਤੋਂ ਬਣੇ ਪਦਾਰਥ, ਮੀਟ ਮੱਛੀਆਂ ਆਦਿ ਵਿਚ ਜ਼ਹਿਰਾਂ ਦਾ ਅਸਰ ਜਾਂ ਤਾਂ ਕੀੜਿਆਂ ਦੀ ਰੋਕਥਾਮ ਤੋਂ ਪੌਦਿਆਂ ਉੱਪਰ ਵਰਤਣ ਵਾਲੀਆਂ ਦਵਾਈਆਂ ਨਾਲ, ਪ੍ਰਦੂਸ਼ਣ ਮਿੱਟੀ ਅਤੇ ਪਾਣੀ ਤੋਂ, ਦਵਾਈਆਂ ਨਾਲ ਸੋਧੇ ਹੋਏ ਬੀਜਾਂ ਤੋਂ, ਜੂੰਆਂ ਅਤੇ ਚਿੱਚੜਾਂ ਦੀ ਰੋਕਥਾਮ ਕਰਨ ਵੇਲੇ ਪਸ਼ੂਆਂ ਤੋਂ ਦੇਖਿਆ ਗਿਆ ਹੈ । ਇਹਨਾਂ ਚੀਜ਼ਾਂ ਦੇ ਖਾਣ ਨਾਲ ਮਨੁੱਖੀ ਜੀਵਨ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਅਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ । ਤੀਹ ਤੋਂ ਚਾਲੀ ਪ੍ਰਤੀਸ਼ਤ ਜ਼ਹਿਰਾਂ ਨਾਲ ਪ੍ਰਭਾਵਿਤ ਕੇਸ ਉਹ ਹਨ ਜਿਹੜੇ ਕਿ ਜ਼ਹਿਰਾਂ ਬਣਾਉਣ ਵਾਲੇ ਕਾਰਖ਼ਾਨਿਆਂ ਵਿੱਚ ਕੰਮ ਕਰਦੇ ਹਨ ।
ਵਾਤਾਵਰਣ ਉਪਰ ਮਾੜਾ ਪ੍ਰਭਾਵ ਜ਼ਿਆਦਾ ਕਰਕੇ ਦਵਾਈਆਂ ਦੀ ਠੀਕ ਵਰਤੋਂ ਦਾ ਨਾ ਹੋਣਾ ਹੈ । ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨ ਵੀਰਾਂ ਨੂੰ ਲੋੜ ਵੇਲੇ ਹੀ ਜ਼ਹਿਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਉਹਨਾਂ ਦਵਾਈਆਂ ਦੀ ਹੀ ਵਰਤੋਂ ਕਰਨ ਜਿਹੜੀਆਂ ਵਾਤਾਵਰਣ ਵਿਚ ਜ਼ਿਆਦਾ ਦੇਰ ਟਿਕੀਆਂ ਨਾ ਰਹਿਣ ਅਤੇ ਮਿੱਤਰ ਕੀੜਿਆਂ ਉਪਰ ਵੀ ਉਹਨਾਂ ਦਾ ਪ੍ਰਭਾਵ ਨਾ ਪਵੇ । ਲੋਕਾਂ ਨੂੰ ਜ਼ਹਿਰਾਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਅਤੇ ਇਹਨਾਂ ਦੀ ਸਹੀ ਵਰਤੋਂ ਸੰਬੰਧੀ ਮੀਡੀਆ ਇੱਕ ਬਹੁਤ ਵਧੀਆ ਰੋਲ ਅਦਾ ਕਰ ਸਕਦਾ ਹੈ ਤਾਂ ਕਿ ਲੋਕ ਪ੍ਰਦੂਸ਼ਿਤ ਵਾਤਾਵਰਣ ਤੋਂ ਬਿਨ੍ਹਾਂ ਚੰਗੀ ਸਿਹਤ ਦਾ ਆਨੰਦ ਮਾਣ ਸਕਣ।
ਖੇਤੀ ਸਾਹਿਤ ਜੇ ਘਰ ਘਰ ਹੋਵੇ ।
ਫਿਰ ਕਿਉਂ ਕਿਸਾਨ ਸਿਰ ਫੜ ਰੋਵੇ ।