ਟਰਾਂਟੋ – ਕੈਨੇਡਾ ਦੀਆਂ ਸਮੂਹ ਸਿੱਖ ਜਥੇਬੰਦੀਆਂ ਵਲੋਂ ਬਾਪੂ ਸੂਰਤ ਸਿੰਘ ਵਲੋਂ ਵਿੱਢੇ ਸੰਘਰਸ਼ ਦੀ ਪੂਰਣ ਹਮਾਇਤ ਕੀਤੀ ਜਾਂਦੀ ਹੈ। ਅਤੇ ਪਿੰਡ ਹਸਨਪੁਰ ਵਿਖੇ ਹੋਏ ਪੰਥਕ ਇਕੱਠ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਏ ਮੋਰਚੇ ਦਾ ਵੀ ਪੂਰਣ ਸਮਰਥਨ ਕੀਤਾ ਜਾਂਦਾ ਹੈ।
ਅੱਜ ਸਮੂਹ ਜਥੇਬੰਦੀਆਂ ਦੀ ਮੀਟਿੰਗ ਬਰੈਂਪਟਨ ਦੇ ਗੁਰਦੁਆਰਾ ਜੋਤਿ ਪ੍ਰਕਾਸ਼ ਵਿਖੇ ਹੋਈ ਜਿਥੇ ਦੀਰਘ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਇਸ ਮੋਰਚੇ ਵਿੱਚ ਪੰਜਾਬ ਦੀਆਂ ਪੰਥਕ ਧਿਰਾਂ ਦੇ ਹੱਥ ਮਜਬੂਤ ਕੀਤੇ ਜਾਣ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇ।
ਜਥੇਬੰਦੀਆਂ ਵਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਇਸ ਲਹਿਰ ਨੂੰ ਹੋਰ ਵਡਾਵਾ ਦੇਣ ਲਈ ਵੱਖ ਵੱਖ ਪ੍ਰੋਗ੍ਰਾਮ ਉਲੀਕੇ ਜਾਣੇ। 22 ਮਈ ਨੂੰ ਬਾਪੂ ਤਰਲੋਕ ਸਿੰਘ ਨੂੰ ਨਮਿਤ ਸ਼ਰਧਾਂਜ਼ਲੀ ਸਮਾਰੋਹ ਪ੍ਰਥਾਏ ਸਿੱਖ ਸਪਿਰਚੂਅਲ ਸੈਂਟਰ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡਪਾਠ ਆਰੰਭ ਹੋਣਗੇ। 24 ਮਈ ਦਿਨ ਐਤਵਾਰ ਨੂੰ ਸਵੇਰੇ 10 ਵਜ੍ਹੇ ਆਖੰਡਪਾਠ ਦਾ ਭੋਗ ਪਵੇਗਾ ਉਪਰੰਤ 1 ਵਜ੍ਹੇ ਤੱਕ ਪੰਥਕ ਕਾਨਫਰੰਸ ਹੋਵੇਗੀ।
ਮੀਟਿੰਗ ਵਿੱਚ ਹਾਜਿ਼ਰ ਸਮੂਹ ਮੈਂਬਰ ਜਿੰਨ੍ਹਾਂ ਵਿੱਚ ਅਮਰਜੀਤ ਸਿੰਘ ਮਾਨ, ਅਵਤਾਰ ਸਿੰਘ ਪੂਨੀਆ, ਸੁਖਮਿੰਦਰ ਸਿੰਘ ਹੰਸਰਾ, ਮਨਜੀਤ ਸਿੰਘ ਗਰੇਵਾਲ, ਪ੍ਰਿਤਪਾਲ ਸਿੰਘ ਚੱਠਾ, ਬਲਕਰਨ ਸਿੰਘ ਗਿੱਲ, ਭਗਤ ਸਿੰਘ ਬਰਾੜ, ਗੁਰਮੇਲ ਸਿੰਘ ਨਿਰਮਾਣ, ਗੁਰਦੇਵ ਸਿੰਘ, ਮਨੋਹਰ ਸਿੰਘ ਬੱਲ, ਜਸਬੀਰ ਸਿੰਘ, ਸਨਦੀਪ ਸਿੰਘ ਕਨੇਡੀਅਨ, ਲਖਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਗਿੱਲ, ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੌਮਾਂ ਦੇ ਨਿਸ਼ਾਨੇ ਨਿੱਤ ਨਿੱਤ ਨਹੀਂ ਮਿੱਥੇ ਜਾਂਦੇ। ਇਹ ਮੋਰਚਾ ਸਿੱਖ ਕੌਮ ਦੇ ਕੌਮੀ ਘਰ ਖਾਲਿਸਤਾਨ ਦੀ ਜੰਗ-ਏ-ਆਜ਼ਾਦੀ ਦੀ ਹੀ ਇੱਕ ਕੜੀ ਸਮਝਿਆ ਜਾਣਾ ਚਾਹੀਦਾ ਹੈ।
ਬਾਪੂ ਸੂਰਤ ਸਿੰਘ ਵਲੋਂ ਵਿੱਢੇ ਸੰਘਰਸ਼ ਅਤੇ ਪੰਥਕ ਜਥੇਬੰਦੀਆਂ ਵਲੋਂ ਲਗਾਏ ਮੋਰਚੇ ਦੀ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਵਲੋਂ ਪੂਰਣ ਹਮਾਇਤ
This entry was posted in ਅੰਤਰਰਾਸ਼ਟਰੀ.