ਨਵੀਂ ਦਿੱਲੀ – ਰਾਜਧਾਨੀ ਦਿੱਲੀ ਵਿੱਚ ਆਪ ਸਰਕਾਰ ਅਤੇ ਉਪ ਰਾਜਪਾਲ ਵਿੱਚਕਾਰ ਟਕਰਾਅ ਦੀ ਗੰਭੀਰ ਸਤਿਤੀ ਬਣੀ ਹੋਈ ਹੈ। ਸਾਬਕਾ ਮੁੱਖਮੰਤਰੀ ਸ਼ੀਲਾ ਦੀਕਸ਼ਤ ਅਨੁਸਾਰ ਇਸ ਟਕਰਾਅ ਨੂੰ ਟਾਲਿਆ ਜਾ ਸਕਦਾ ਹੈ ਅਤੇ ਇਸ ਦੀ ਕੋਈ ਲੋੜ ਨਹੀਂ ਹੈ। ਸ਼ੀਲਾ ਦੀਕਸ਼ਤ ਨੇ ਐਨਬੀਟੀਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਦਿੱਲੀ ਦੀ ਸਥਿਤੀ ਨੂੰ ਸਮਝਣ ਦੀ ਜਰੂਰਤ ਹੈ।
ਸਾਬਕਾ ਮੁੱਖਮੰਤਰੀ ਨੇ ਕਿਹਾ, ‘ਇੱਥੇ ਸਰਕਾਰ ਦਾ ਆਪਣਾ ਦਾਇਰਾ ਹੈ ਅਤੇ ਐਲ ਜੀ ਦਾ ਆਪਣਾ।ਪੁਲਿਸ ਅਤੇ ਲੈਂਡ ਦਿੱਲੀ ਸਰਕਾਰ ਦੇ ਕੋਲ ਨਹੀਂ ਹੈ, ਇਹ ਸਾਫ਼ ਗੱਲ ਹੈ।ਇਹ ਗੱਲ ਸਾਨੂੰ ਵੀ ਪਤਾ ਸੀ। ਇਸ ਲਈ ਸਾਡੇ ਨਾਲ ਕਦੇ ਵੀ ਟਕਰਾਅ ਦੀ ਸੀਥਿਤੀ ਪੈਦਾ ਨਹੀਂ ਹੋਈ। ਸਰਕਾਰ ਨੂੰ ਇਹ ਸਮਝਣ ਦੀ ਲੋੜ ਹੈ ਕਿ ਦਿੱਲੀ ਸੰਪੂਰਣ ਰਾਜ ਨਹੀਂ ਹੈ।’
ਉਨ੍ਹਾਂ ਨੇ ਕਿਹਾ ਕਿ ਸਾਡੇ ਦਰਮਿਆਨ ਵੀ ਕਈ ਵਾਰ ਮੱਤਭੇਦ ਜਰੂਰ ਪੈਦਾ ਹੋਏ ਸਨ ਪਰ ਅਸਾਂ ਮਿਲ ਬੈਠ ਕੇ ਆਪਸੀ ਮੱਤਭੇਦ ਦੂਰ ਕਰਦੇ ਰਹੇ ਹਾਂ। ਸ਼ੀਲਾ ਦੀਕਸ਼ਤ ਨੇ ਕਿਹਾ ‘ਤੁਸੀਂ ਟਕਰਾਅ ਕਰਕੇ ਜਨਤਾ ਨੂੰ ਇਹ ਦੱਸ ਰਹੇ ਹੋ ਕਿ ਸਾਡੇ ਕੋਲ ਅਧਿਕਾਰ ਨਹੀਂ ਹਨ। ਤੁਸੀਂ ਜਨਤਾ ਨੂੰ ਇਹ ਦਸੋ ਕਿ ਆਪਨੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਦਾ ਕੀ ਹੋਇਆ। ਬਿਜਲੀ ਦਾ ਕੀ ਹੋਇਆ, ਪਾਣੀ ਦਾ ਕੀ ਹੋਇਆ ਜਾਂ ਵਾਈ –ਫਾਈ ਦਾ ਕੀ ਹੋਇਆ। ਤੁਸੀਂ ਜਨਤਾ ਦੇ ਸਾਹਮਣੇ ਟਕਰਾਅ ਲੈ ਕੇ ਨਹੀਂ ਜਾ ਸਕਦੇ।’
ਸ਼ੀਲਾ ਦੀਕਸ਼ਤ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਨਗਰ ਨਿਗਮ ਦੇ ਕੋਲ ਸਦਾ ਹੀ ਪੈਸੇ ਦੀ ਘਾਟ ਰਹਿੰਦੀ ਹੈ। ਜਦੋਂ ਤੁਸੀਂ ਸਰਕਾਰ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਕਾਂਗਰਸ ਕੀ ਹੈ ਅਤੇ ਬੀਜੇਪੀ ਕੀ ਹੈ। ਤਦ ਤੁਹਾਨੂੰ ਸਰਕਾਰ ਚਲਾਉਣੀ ਹੁੰਦੀ ਹੈ। ਉਨ੍ਹਾਂ ਅਨੁਸਾ, ‘ਨਿਗਮ ਦਾ ਸੱਭ ਤੋਂ ਵੱਡਾ ਖਰਚ ਸੈਲਰੀ ਦਾ ਹੈ ਅਤੇ ਉਥੇ ਜੋ ਲੋਕ ਕੰਮ ਕਰਦੇ ਹਨ, ਉਨ੍ਹਾਂ ਨੂੰ ਸੈਲਰੀ ਮਿਲਣੀ ਚਾਹੀਦੀ ਹੈ। ਸੱਤਾ ਵਿੱਚ ਭਾਂਵੇ ਬੀਜੇਪੀ ਸੀ ਜਾਂ ਕਾਂਗਰਸ,ਪਰ ਅਸਾਂ ਕਦੇ ਵੀ ਅਜਿਹੇ ਹਾਲਾਤ ਨਹੀਂ ਬਣਨ ਦਿੱਤੇ ਕਿ ਕਰਮਚਾਰੀਆਂ ਨੂੰ ਸੈਲਰੀ ਨਾਂ ਮਿਲੇ। ਇਸ ਪੱਧਰ ਤੇ ਰਾਜਨੀਤੀ ਨਹੀਂ ਕੀਤੀ ਜਾ ਸਕਦੀ।’ ਉਨ੍ਹਾਂ ਨੇ ਕਿਹਾ ਕਿ ਮੈਂ ਏਨਾ ਜਰੂਰ ਕਹਾਂਗੀ ਕਿ ਜੋ ਕੁਝ ਹੋ ਰਿਹਾ ਹੈ ਉਹ ਦਿੱਲੀ ਦੇ ਹਿੱਤ ਵਿੱਚ ਨਹੀਂ ਹੈ।