ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸਮਾਜ ਉਸਾਰੀ ਦੇ ਕੰਮਾਂ ਦੇ ਲਈ ਇਕ ਜਥੇਬੰਦੀ ਸ਼ੋਸ਼ਲ ਵਰਕਰ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ । ਇਸ ਐਸੋਸੀਏਸ਼ਨ ਵੱਲੋਂ ਹਰ ਸਾਲ ਖੁਨ ਦਾਨ ਕੈਂਪ ਦਾ ਆਯੋਜਨ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾਂਦਾ ਹੈ । ਐਸੋਸੀਏਸ਼ਨ ਦੇ ਪ੍ਰਧਾਨ ਵਿਦਿਆਰਥੀ ਗੁਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਵਿਦਿਆਰਥੀਆਂ ਵੱਲੋਂ ਆਪਣੀ ਜੇਬ ਖਰਚੀ ਵਿੱਚੋਂ ਕੁਝ ਪੈਸੇ ਜਮ੍ਹਾਂ ਕਰਕੇ ਗਰੀਬ ਅਤੇ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਵਿੱਚ ਜ਼ਰੂਰੀ ਸਮਾਨ ਪ੍ਰਦਾਨ ਕੀਤਾ ਗਿਆ ਹੈ । ਲੜਕੀਆਂ ਦਾ ਇਹ ਵਿਆਹ ਨਕੋਦਰ ਦੇ ਹਮੈਤਪੁਰ ਪਿੰਡ ਵਿਖੇ ਆਯੋਜਿਤ ਕੀਤੇ ਗਏ । ਜਥੇਬੰਦੀ ਦੇ ਸਰਗਰਮ ਮੈਂਬਰ ਗੁਰਪ੍ਰੀਤ ਸਿੰਘ ਅਤੇ ਕੁਨਾਲ ਸਿੰਗਲਾ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਸ਼ੁਭ ਕਾਰਜ ਉਲੀਕੇ ਜਾਣਗੇ ਅਤੇ ਜਲਦ ਹੀ ਨੇਪਾਲ ਵਿੱਚ ਆਈ ਤ੍ਰਾਸਦੀ ਲਈ ਵੀ ਮਦਦ ਜਥੇਬੰਦੀ ਵੱਲੋਂ ਭੇਜੀ ਜਾਵੇਗੀ ।
ਸੋਸ਼ਲ ਵਰਕਰਜ਼ ਐਸੋਸੀਏਸ਼ਨ ਵੱਲੋਂ ਲੋੜਵੰਦ ਲੜਕੀਆਂ ਦੀ ਸ਼ਾਦੀ ਦਾ ਜ਼ਰੂਰੀ ਸਮਾਨ ਦੇ ਕੇ ਮਦਦ
This entry was posted in ਪੰਜਾਬ.