ਤਲਵੰਡੀ ਸਾਬੋ : ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨਾਮਵਰ ਕੰਪਨੀ ਟਰਾਈਡੈਂਟ ਵੱਲੋਂ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਕੁਲਦੀਪ ਸਿੰਘ ਨੂੰ ਨੌਕਰੀ ਲਈ ਚੁਣਿਆ ਗਿਆ। ਨਿੱਜੀ ਇੰਟਰਵਿਊ ਤੋਂ ਬਾਅਦ ਸਰੀਰਕ ਮਨੋਵਿਗਿਆਨਕ ਪ੍ਰੀਖਿਆ ਦੌਰਾਨ ਕਾਰਪੋਰੇਟ ਸੈਕਟਰ ਦੀਆਂ ਕਸੌਟੀਆਂ ‘ਤੇ ਖਰੇ ਉੱਤਰੇ ਵਿਦਿਆਰਥੀ ਕੁਲਦੀਪ ਸਿੰਘ ਨੂੰ ਉਕਤ ਕੰਪਨੀ ਵੱਲੋਂ 6 ਲੱਖ ਸਾਲਾਨਾ ਦਾ ਸ਼ੁਰੂਆਤੀ ਪੈਕੇਜ ਦਿੱਤਾ ਜਾਵੇਗਾ। ਇਸ ਨੌਕਰੀ ਬਾਰੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਸ਼ੀਟਿੰਗ ਅਪ੍ਰੇਸ਼ਨ ਦੇ ਯੂਨਿਟ ਦੀ ਦੇਖ-ਰੇਖ ਕਰਨਗੇ। ਜਿਸ ਸਦਕਾ ਇਸ ਨਾਮਵਾਰ ਕੰਪਨੀ ਵਿਚ ਕੰਮ ਦਾ ਚੰਗਾ ਤਜਰਬਾ ਹਾਸਿਲ ਹੋਵੇਗਾ। ਕੰਪਨੀ ਦੇ ਮਨੁੱਖੀ ਵਸੀਲਿਆਂ ਦੇ ਮੈਨੇਜਰ ਵਿਦਿਆਰਥੀ ਦੀ ਕਾਰਗੁਜ਼ਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਭਵਿੱਖ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਹੋਰ ਨੌਕਰੀ ਚੋਣ ਪ੍ਰਕਿਰਿਆਵਾਂ ਕਰਵਾਉਣ ਦਾ ਭਰੋਸਾ ਵੀ ਦਿਵਾਇਆ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਚੁਣੇ ਹੋਏ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਪ੍ਰੋ. ਗਿੱਲ ਮਹਿਬੂਬ ਸਿੰਘ (ਡਾਇਰੈਕਟਰ ਕਾਰਪੋਰੇਟ ਅਫੇਅਰਜ਼) ਅਤੇ ਪ੍ਰੋ. ਅਰਸ਼ਦੀਪ ਸਿੰਘ (ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ) ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਜੋ ਕਿ ਵਿਦਿਆਰਥੀਆਂ ਨੂੰ ਕੰਮਕਾਜੀ ਗਿਆਨ ਦੇ ਧਨੀ ਬਣਾ ਰਹੇ ਹਨ ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ, ਸ੍ਰ. ਸੁਖਰਾਜ ਸਿੰਘ ਸਿੱਧੂ ਨੇ ਇਸ ਗਤੀਵਿਧੀ ਲਈ ਪ੍ਰਸ਼ੰਸ਼ਾ ਕਰਦਿਆਂ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਹੋਰ ਵੀ ਠੋਸ ਉਪਰਾਲੇ ਕਰਨ ਦਾ ਭਰੋਸਾ ਦਿਵਾਇਆ ਅਤੇ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਲਈ ਨਿਰੰਤਰ ਸਕਿੱਲ ਡਿਵੈਲਪਮੈਂਟ ਕੋਰਸ ਚੱਲਦੇ ਰਹਿਣ ਦਾ ਭਰੋਸਾ ਦਿਵਾਇਆ।
ਚੁਣੇ ਗਏ ਵਿਦਿਆਰਥੀ ਕੁਲਦੀਪ ਸਿੰਘ ਨੇ ਆਪਣੇ ਸੁਨੇਹੇ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਕਿਹਾ ਕਿ ਚੰਗੇ ਰੁਜ਼ਗਾਰ ਅਤੇ ਬਿਹਤਰ ਭਵਿੱਖ ਲਈ ਕੰਮਕਾਜੀ ਮਜਬੂਤ ਆਧਾਰ ਅਤੇ ਸੰਬੰਧਿਤ ਵਿਸ਼ੇ ‘ਤੇ ਪਕੜ ਬਹੁਤ ਜ਼ਰੂਰੀ ਹੈ । ਇਸ ਲਈ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਅਤੇ ਕੰਮਕਾਜੀ ਗਿਆਨ ਵਿਚ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲਿਆ 6 ਲੱਖ ਦਾ ਨੌਕਰੀ ਪੈਕੇਜ
This entry was posted in ਪੰਜਾਬ.