ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਅੱਜ ਕੀਤੀ ਗਈ ਕੀਤੀ ਪ੍ਰੈਸ ਕਾਨਫਰੰਸ ‘ਚ ਕਮੇਟੀ ਪ੍ਰਬੰਧਕਾਂ ‘ਤੇ ਲਗਾਏ ਗਏ ਦੋਸ਼ਾਂ ਨੂੰ ਕਮੇਟੀ ਨੇ ਮਨਘੜਤ, ਤੱਥਾਂ ਤੋਂ ਪਰ੍ਹੇ ਅਤੇ ਬਿਨਾਂ ਮੁੱਦਿਆਂ ਦੀ ਸੌੜੀ ਸਿਆਸਤ ਦਾ ਹਿੱਸਾ ਦੱਸਿਆ ਹੈ। ਸਰਨਾ ਨੂੰ ਅਖਬਾਰਾਂ ਲਈ ਗੌਸੀਪ ਕਾਲਮ ਲਿੱਖਣ ਦੀ ਸਲਾਹ ਦਿੰਦੇ ਹੋਏ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਕਮੇਟੀ ਦੇ ਅਹੁਦੇਦਾਰਾਂ ਵਿਚਕਾਰ ਕਿਸੇ ਮੁੱਦੇ ‘ਤੇ ਮਤਭੇਦ ਨੂੰ ਬਿਨਾ ਸਬੂਤਾਂ ਦੇ ਗੋਲਕ ਦੀ ਦੁਰਵਰਤੋਂ ਨਾਲ ਜੋੜਨ ਨੂੰ ਵੀ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਕਿ ਸਰਨਾ ਵਿਰੋਧੀ ਧਿਰ ਦੇ ਆਗੁੂ ਦੇ ਰੂਪ ‘ਚ ਸੰਗਤ ਹਿੱਤ ‘ਚ ਉਸਾਰੂ ਸਿਆਸਤ ਕਰਦੇ ਹੋਏ ਕਿਸੇ ਮੁੱਦੇ ‘ਤੇ ਕਮੇਟੀ ਵੱਲੋਂ ਕੀਤੇ ਗਏ ਕਿਸੇ ਕਾਰਜ ਨੂੰ ਸਬੂਤਾਂ ਦੇ ਨਾਲ ਗਲਤ ਸਾਬਿਤ ਕਰਦੇ, ਪਰ ਟੀ.ਵੀ. ਲੜੀਵਾਰਾਂ ਵਾਂਗ ਸਰਨਾ ਨੇ ਝੂਠੇ ਅਤੇ ਮੰਨਘੜਤ ਕਿੱਸਿਆਂ ਨਾਲ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ।
ਬੀਤੇ 27 ਮਹੀਨਿਆਂ ਤੋਂ ਕਮੇਟੀ ਵੱਲੋਂ ਧਾਰਮਿਕ, ਸਮਾਜਿਕ ਅਤੇ ਵਿਦਿਅਕ ਖੇਤਰ ‘ਚ ਕੀਤੇ ਗਏ ਬੇਮਿਸਾਲ ਕੰਮਾਂ ਦੇ ਸਾਹਮਣੇ ਆਪਣੇ ਆਪ ਨੂੰ ਨਾ ਖੜੇ ਕਰ ਸਕਨ ਦੇ ਕਾਰਨ ਸਰਨਾ ਵੱਲੋਂ ਇਨ੍ਹਾਂ ਮਨਘੜਤ ਗੱਲਾਂ ਦੇ ਸਹਾਰੇ ਆਪਣੀ ਸਿਆਸਤ ਦੀ ਦੂਕਾਨ ਚਲਾਉਣ ਦਾ ਵੀ ਕਮੇਟੀ ਨੇ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਮਨਘੜਤ ਕਿਸੇ ਸੁਣਾ ਕੇ ਟੀ.ਵੀ. ਲੜੀਵਾਰ ਤਾਂ ਬਣਾਏ ਜਾ ਸਕਦੇ ਹਨ ਪਰ ਕੌਮ ਦੇ ਨਾਮ ਨੂੰ ਸਦੀਵੀ ਰੋਸ਼ਨ ਕਰਨ ਵਾਸਤੇ ਨਿਜੀ ਹਿੱਤਾਂ ਨੂੰ ਪਿੱਛੇ ਰੱਖਣ ਦੀ ਸੋਚ ‘ਤੇ ਪਹਿਰਾ ਦੇਣ ਵਾਸਤੇ ਸਰਨਾ ਨੂੰ ਅਜੇ ਆਪਣੇ ਅਹੁਦੇ ਦੇ ਮਿਆਰ ਦੀ ਰੱਖਿਆ ਲਈ ਬਹੁਤ ਕੁੱਝ ਸਿੱਖਣ ਦੀ ਲੋੜ ਹੈ।
ਕਮੇਟੀ ਪ੍ਰਧਾਨ ਅਤੇ ਜਰਨਲ ਸਕੱਤਰ ‘ਚ ਕਿਸੇ ਤਰ੍ਹਾਂ ਦਾ ਕੋਈ ਵੀ ਮਤਭੇਦ ਜਾਂ ਮੰਨਭੇਦ ਨਾ ਹੋਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਲੋਕਤਾਂਤਰਿਕ ਪਾਰਟੀ ਹੈ ਤੇ ਪਰਿਵਾਰ ਦੇ ਹਰ ਮੈਂਬਰ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ, ਪਰ ਪਰਿਵਾਰਿਕ ਮੈਂਬਰਾਂ ਦੇ ਆਪਣੇ ਕਿਸੇ ਮਸਲੇ ‘ਤੇ ਵਿਚਾਰਾਂ ਨੂੰ ਆਪਣੀ ਕੋਝੀ ਸਿਆਸਤ ਲਈ ਵਰਤਨਾ ਗਲਤ ਹੈ। ਸਰਨਾ ਵੱਲੋਂ ਕਮੇਟੀ ਦੇ ਮੁਲਾਜ਼ਮਾ ਨੂੰ ਗੁੰਡਾ-ਅੰਸਰ ਦੱਸੇ ਜਾਣ ‘ਤੇ ਤਿੱਖਾ ਇਤਰਾਜ਼ ਜਿਤਾਉਂਦੇ ਹੋਏ ਉਨ੍ਹਾਂ ਨੇ ਸਰਨਾ ਨੂੰ ਆਪਣੇ ਸਮੇਂ ਟਾਸਕ ਫੋਰਸ ਦੇ ਨਾਂ ‘ਤੇ ਰੱਖੀ ਗਈ ਗੁੰਡਾ ਫੋਰਸ ਦਾ ਵੀ ਚੇਤਾ ਕਰਵਾਇਆ।
ਕਮੇਟੀ ਦੇ ਦੋਨੋ ਜਰਨਲ ਮੈਨੇਜਰਾਂ ਨੂੰ ਆਪਣੇ ਪ੍ਰੈਸ ਨੋਟ ‘ਚ ਘਪਲਿਆਂ ਦਾ ਰਾਜਦਾਰ ਅਤੇ ਗੋੌਲਕ ਨੂੰ ਲੁੱਟਣ ਦਾ ਮਾਧਿਅਮ ਦੱਸੇ ਜਾੁਣ ਨੂੰ ਵੀ ਉਨ੍ਹਾਂ ਨੇ ਤੰਗ ਸੋਚ ਅਤੇ ਝੂਠ ਸਹਾਰੇ ਕੁਰਸੀ ਨੂੰ ਜੱਫਾ ਪਾਉਣ ਦੀ ਸਰਨਾ ਦੀ ਪੁਰਾਣੀ ਰਣਨੀਤੀ ਦਾ ਹਿੱਸਾ ਦੱਸਿਆ। ਉਨ੍ਹਾਂ ਨੇ ਕਮੇਟੀ ਖਿਲਾਫ ਅੱਜ ਲਗਾਏ ਗਏ ਕਿਸੇ ਵੀ ਦੋਸ਼ ਨੂੰ ਸਬੂਤਾਂ ਨਾਲ ਸਾਬਿਤ ਕਰਨ ਦੀ ਵੀ ਸਰਨਾ ਭਰਾਵਾਂ ਨੂੰ ਚੁਨੌਤੀ ਦਿੰਦੇ ਹੋਏ ਮਨਘੜਤ ਕਿਸਿਆਂ ਦੀ ਸਿਆਸਤ ਨੂੰ ਜਿੰਦਰੇ ‘ਚ ਬੰਦ ਕਰਨ ਦੀ ਵੀ ਬੇਨਤੀ ਕੀਤੀ ਹੈ।