ਬਰਨਾਲਾ,(ਜਿੰਦਲ) –ਪਿੰਡ ਕਰਮਗੜ ਵਿੱਖੇ ਐਕਉਪ੍ਰੈਸ਼ਰ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਆਏ ਹੋਏ ਲੋਕਾਂ ਨੂੰ ਕੁਦਰਤੀ ਤਰੀਕਿਆਂ ਨਾਲ ਇਲਾਜ ਦੀ ਮਹੱਤਾ ਦੱਸਦੇ ਹੋਏ ਐਕਉਪ੍ਰੈਸ਼ਰ ਦੇ ਨਾਲ ਇਲਾਜ਼ ਕੀਤਾ ਗਿਆ। ਇਸ ਮੌਕੇ ਪਿੰਡ ਕਰਮਗੜ ਦੇ ਸੰਰਪਚ ਜਗਦੇਵ ਸਿੰਘ ਫੋਜੀ, ਗੁਰਦੁਆਰਾ ਪ੍ਰਧਾਨ ਵਸਾਖਾ ਸਿੰਘ, ਗਰੰਥੀ ਗੁਰਸੇਵਕ ਸਿੰਘ, ਨਿੰਰਜਨ ਸਿੰਘ, ਜਗਤਾਰ ਸਿੰਘ ਆਦਿ ਹਾਜਰ ਸਨ।
ਜਿੰਦਲ ਐਕਉਪੈਸ਼ਰ ਹੈਲਥ ਕੇਅਰ ਸੈਂਟਰ ਦੇ ਡਾੱਕਟਰ ਅਕੇਸ਼ ਕੁਮਾਰ ਐਮ ਡੀ (ਐਕਉ) ਨੇ ਉਥੇ ਆਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੀ ਜੀਵਨ ਸ਼ੈਲੀ ਦੇ ਬਦਲਾਅ ਦੇ ਚਲਦਿਆਂ ਦਵਾਈਆਂ ਰੋਜ ਦੀ ਜਿੰਦਗੀ ਦਾ ਹਿੱਸਾ ਹੋ ਗਈਆਂ ਹਨ ਪਰ ਲਗਾਤਾਰ ¦ਮੇ ਸਮੇਂ ਤੱਕ ਦਵਾਈਆਂ ਖਾਣ ਨਾਲ ਕਈ ਸਾਈਡ ਇਫੈਕਟ ਹੋ ਸਕਦੇ ਹਨ ਪਰ ਐਕਉਪ੍ਰੈਸ਼ਰ ਰਾਹੀਂ ਬਿਨ੍ਹਾਂ ਦਵਾਈਆਂ ਦੇ ਕੁਦਰਤੀ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ। ਐਕਉਪ੍ਰੈਸ਼ਰ ਇਲਾਜ਼ ਹੀ ਅਜਿਹਾ ਤਰੀਕਾ ਹੈ ਜਿਸ ਦੇ ਨਾਲ ਇਨਸਾਨ ਆਪਣੇ ਆਪ ਨੂੰ ਕੁਦਰਤੀ ਤੌਰ ਤੇ ਨਿਰੋਗ ਰੱਖ ਸਕਦਾ ਹੈ।ੇ ਐਕਉਪ੍ਰੈਸ਼ਰ ਇਲਾਜ ਸਦੀਆਂ ਪੁਰਾਣਾ ਤਕਰੀਬਨ 5000 ਸਾਲ ਪੁਰਾਣੀ ਕਲਾ ਹੈ ਜਿਸ ਵਿੱਚ ਸ਼ਰੀਰ ਦੇ ਕੁੱਝ ਖਾਸ ਉਰਜਾ ਕੇਂਦਰਾਂ ਤੇ ਹੱਥ ਨਾਲ ਜਾਂ ਖਾਸ ਯੰਤਰ ਨਾਲ ਦਬਾਅ ਦਿੱਤਾ ਜਾਂਦਾ ਹੈ ਜਿਸ ਨਾਲ ਨਾ ਸਿਰਫ ਖੂਨ ਦਾ ਸੰਚਾਰ ਠੀਕ ਹੁੰਦਾ ਹੈ ਸਗੋਂ ਸ਼ਰੀਰ ਵਿੱਚ ਜਮਾ ਹੋਏ ਵਿਸ਼ੈਲੇ ਤੱਤ ਜੋਕਿ ਬਿਮਾਰੀਆਂ ਦਾ ਮੂਲ ਕਾਰਣ ਬਣਦੇ ਹਨ ਉਹ ਵੀ ਘੱਟ ਜਾਂਦੇ ਹਨ। ਐਕਉਪ੍ਰੈਸ਼ਰ ਇਲਾਜ ਦੀ ਇਹ ਕਲਾ ਸ਼ਰੀਰ ਵਿੱਚ ਜੀਵਨਦਾਈ ਉਰਜਾ ਦੇ ਸਹੀ ਪ੍ਰਵਾਹ ਹੋਣ ਵਿੱਚ ਮਦਦ ਕਰਦੀ ਹੈ। ਜੇਕਰ ਸ਼ਰੀਰ ਦੇ ਕਿਸੇ ਹਿੱਸੇ ਵਿੱਚ ਦਰਦ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਅੰਗ ਦੇ ਉਰਜਾ ਦੇ ਪ੍ਰਵਾਹ ਵਿੱਚ ਕੋਈ ਰੁਕਾਵਟ ਆ ਰਹੀ ਹੈ ਤੇ ਫਿਰ ਉਸ ਅੰਗ ਨਾਲ ਸੰਬਧਿਤ ਉਰਜਾ ਕੇਂਦਰ ਤੇ ਦਬਾਅ ਦੇ ਕੇ ਇਲਾਜ ਕੀਤਾ ਜਾਂਦਾ ਹੈ। ਐਕਉਪ੍ਰੈਸ਼ਰ ਕੈਂਪ ਵਿੱਚ ਜੋੜਾਂ ਦੇ ਦਰਦ, ਡਿਪਰੈਸ਼ਨ, ਮਾਈਗਰੇਨ, ਸਾਈਨਸ, ਸਰਵਾਈਕਲ, ਪਿੱਠ ਦਰਦ, ਘੁਟਨਿਆਂ ਦੇ ਦਰਦ, ਅਨਿਦਰਾ ਤੇ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਬਿਨ੍ਹਾਂ ਦਵਾਈ ਦੇ ਕੁਦਰਤੀ ਤਰੀਕੇ ਨਾਲ ਕੀਤਾ ਗਿਆ।