ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀ: ਸੈਕੰਡਰੀ ਸਕੂਲ, ਸ਼ਿਮਲਾਪੁਰੀ, ਨੇ 22-24 ਮਈ 2015 ਨੂੰ ਪੰਜਾਬ ਰਾਜ ਪੱਧਰ ਉੱਤੇ ਮਾਰਸ਼ਲ ਆਰਟਸ ਦੇ ਅੰਤਰਗਤ ਸਕੇਅ ਚੈਪੀਅਨਸ਼ਿਪ ਵਿੱਚ ਭਾਗ ਲਿਆ ਜੋ ਕਿ ਅਨੰਦਪੁਰ ਸਾਹਿਬ(ਰੂਪਨਗਰ) ਵਿਖੇ ਕਰਵਾਈ ਗਈ।ਇਸ ਵਿੱਚ ਸਕੂਲ ਦੇ 11 ਵਿਦਿਆਰਥੀਆਂ ਨੇ ਭਾਗ ਲਿਆ ਤੇ ਸ਼ਲਾਘਾਯੋਗ ਕਾਰਗੁਜਾਰੀ ਦਿਖਾਉਂਦੇ ਹੋਏ ਵਿਦਿਆਰਥੀਆਂ ਨੇ ਤਿੰਨ ਸੋਨੇ ਦੇ ਤਿੰਨ ਚਾਂਦੀ ਅਤੇ ਪੰਜ ਤਾਂਬੇ ਦੇ ਤਮਗੇ ਪ੍ਰਾਪਤ ਕੀਤੇ। ਇਸ ਚੈਪੀਅਨਸ਼ਿਪ ਵਿੱਚ ਛੇਵੀਂ ਕਲਾਸ ਦੇ ਅੰਮ੍ਰਿਤਪਾਲ ਸਿੰਘ, ਅੱਠਵੀਂ ਕਲਾਸ ਦੇ ਦਿਪਾਂਸ਼ੂ ਅਤੇ ਸੱਤਵੀਂ ਕਲਾਸ ਦੇ ਅਵਤਾਰ ਸਿੰਘ ਨੇ ਸੋਨੇ ਦਾ ਤਮਗਾ, ਗਿਆਰਵੀਂ ਕਲਾਸ ਦੇ ਜਗਜੀਤ ਸਿੰਘ, ਪੰਜਵੀਂ ਕਲਾਸ ਦੇ ਅਦਿੱਤਯ ਅਤੇ ਰਣਜੋਤ ਸਿੰਘ ਨੇ ਚਾਂਦੀ ਦਾ ਤਮਗਾ , ਪੰਜਵੀਂ ਕਲਾਸ ਦੇ ਗੁਰਸੇਵਕ ਸਿੰਘ ਅਤੇ ਪ੍ਰਭਜੋਤ ਸਿੰਘ, ਅੱਠਵੀਂ ਕਲਾਸ ਦੇ ਗੁਰਲੀਨ ਸਿੰਘ, ਛੇਵੀਂ ਕਲਾਸ ਦੇ ਗੁਰਪ੍ਰੀਤ ਸਿੰਘ ਅਤੇ ਅੱਠਵੀਂ ਕਲਾਸ ਦੇ ਪ੍ਰਭਦਿੱਤ ਸਿੰਘ ਨੇ ਕਾਂਸ਼ੀ ਦਾ ਤਮਗਾ ਪ੍ਰਾਪਤ ਕੀਤਾ।
ਇਸ ਮੌਕੇ ਉੱਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਚੀਮਾ ਸਾਹਿਬ ਨੇ ਇਨਾਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।
ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਵਿਦਿਆਰਥੀਆਂ ਦੇ ਲਗਾਤਾਰ ਰਿਆਜ਼ ਅਧਿਆਪਕਾਂ ਦੀ ਮਿਹਨਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਾਪਿਆਂ ਦੇ ਸਹਿਯੋਗ ਨੂੰ ਜਾਂਦਾ ਹੈ।ਇਸ ਮੌਕੇ ਤੇ ਪ੍ਰਿੰਸੀਪਲ ਸ. ਗੁਰਬਚਨ ਸਿੰਘ ਗਰੇਵਾਲ ਜੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ।
।