ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਵੱਲੋਂ ਵਿਕਾਸ ਅਤੇ ਵਾਅਦਿਆਂ ਦੇ ਦਾਅਵਿਆਂ ਨੂੰ ਝੂਠੇ ਕਰਾਰ ਦਿੰਦੇ ਹੋਏ ਕਿਹਾ ਕਿ ਸਾਡੀ ਸਰਕਾਰ ਦੀਆਂ ਕਈ ਯੋਜਨਾਵਾਂ ਦਾ ਨਾਂ ਬਦਲ ਕੇ ਮੋਦੀ ਸਰਕਾਰ ਆਪਣੇ ਨਾਂ ਤੇ ਉਸ ਦੀ ਮਾਰਕਿਟਿੰਗ ਕਰਕੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ। 2G ਘੱਪਲੇ ਵਿੱਚ ਵੀ ਡਾ: ਮਨਮੋਹਨ ਸਿੰਘ ਨੇ ਟਰਾਈ ਦੇ ਸਾਬਕਾ ਚੇਅਰਮੈਨ ਪ੍ਰਦੀਪ ਬੈਜਲ ਦੁਆਰਾ ਲਗਾਏ ਗਏ ਆਰੋਪਾਂ ਦਾ ਵੀ ਖੰਡਨ ਕੀਤਾ।
ਡਾ: ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਐਨਐਸਯੂਆਈ ਦੇ ਰਾਸ਼ਟਰੀ ਕਨਵੈਂਸ਼ਨ ਦੇ ਦੌਰਾਨ ਕਿਹਾ ਕਿ ਅਸੀਂ ਸਦਾ ਕਰੱਪਸ਼ਨ ਦੇ ਖਿਲਾਫ਼ ਲੜਦੇ ਰਹੇ ਹਾਂ। ਸਾਬਕਾ ਪ੍ਰਧਾਨਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪੀਐਮਓ ਦਾ ਗੱਲਤ ਇਸਤੇਮਾਲ ਨਹੀਂ ਹੋਣ ਦਿੱਤਾ ਅਤੇ ਨਾਂ ਹੀ ਆਪਣੇ ਅਹੁਦੇ ਦਾ ਦੁਰਉਪਯੋਗ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਆਪਣੀਆਂ ਅਸਫ਼ਤਾਵਾਂ ਨੂੰ ਛਿਪਾਉਣ ਦੀ ਖਾਤਿਰ ਮੇਰਾ ਅਕਸ ਖਰਾਬ ਕਰਨ ਦੀ ਕੋਸਿ਼ਸ਼ ਕਰ ਰਹੇ ਹਨ।
ਮੋਦੀ ਸਰਕਾਰ ਦੁਆਰਾ ਅਲਾਪੇ ਜਾ ਰਹੇ ਵਿਕਾਸ ਦੇ ਵਾਅਦਿਆਂ ਨੂੰ ਫਰਜ਼ੀ ਅਤੇ ਝੂਠਾ ਦੱਸਦੇ ਹੋਏ ਕਿਹਾ ਕਿ ਸਾਡੀਆਂ ਹੀ ਯੋਜਨਾਵਾਂ ਨੂੰ ਆਪਣੇ ਨਾਂ ਤੇ ਬਦਲ ਕੇ ਮਾਰਕਿਟਿੰਗ ਕਰਕੇ ਦੇਸ਼ ਦੇ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ।