ਲੁਧਿਆਣਾ, ਬਾਬਾ ਸੰਦੀਲਾ ਨੌਜਵਾਨ ਪ੍ਰਬੰਧਕ ਕਮੇਟੀ ਧਾਂਦਰਾ ਵੱਲੋਂ ਗ੍ਰਾਂਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਸੱਭਿਆਚਾਰਕ ਮੇਲਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਸਰਪੰਚ ਮਨਮੋਹਨ ਸਿੰਘ ਧਾਂਦਰਾ ਅਤੇ ਚੇਅਰਮੈਨ ਅਮਰੀਕ ਸਿੰਘ ਪੱਪੂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਸਟੇਜ ਦਾ ਉਦਘਾਟਨ ਸੰਗੀਤ ਸਮਰਾਟ ਚਰਨਜੀਤ ਆਹੂੁਜਾ ਨੇ ਕੀਤਾ । ਇਸ ਮੌਕੇ ਵਿਧਾਇਕ ਸ਼ਿਵਾਲਿਕ ਨੇ ਕਿਹਾ ਕਿ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਨੌਜਵਾਨ ਵਰਗ ਨਾਲ ਜੋੜੀ ਰੱਖਣ ਲਈ ਅਜਿਹੇ ਸੱਭਿਆਚਾਰਕ ਮੇਲਿਆਂ ਦੇ ਆਯੋਜਿਨ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਸਟੇਜ ਦੀ ਉਸਾਰੀ ਲਈ ਢਾਈ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਵੀ ਕੀਤਾ।
ਮੇਲੇ ਦੌਰਾਨ ਲੋਕ ਗਾਇਕ ਜਸਵੰਤ ਸੰਦੀਲਾ, ਇੰਦਰਜੀਤ ਨਿੱਕੂ, ਮਨਜੀਤ ਰੂਪੋਵਾਲੀਆ, ਰਣਜੀਤ ਮਣੀ, ਰਾਜ ਗੁਲਜਾਰ, ਮਨਿੰਦਰ ਮਹਿਕ, ਆਤਮਾ ਬੁੱਢੇਵਾਲੀਆ, ਅਮਨ ਰੋਜੀ, ਹਰਬੰਸ ਸਹੋਤਾ, ਰਾਣਾ ਚੰਡੀਗੜੀਆ, ਰਮਨ ਪੰਨੂੰ, ਹੈਪੀ ਜੱਸੋਵਾਲ, ਮੱਖਣ ਪ੍ਰੀਤ, ਬਲਬੀਰ ਮਾਨ, ਸੁਰਜੀਤ ਜੱਗਾ ਆਦਿ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਗਵਾਈ । ਹਾਸਰਸ ਜੋੜੀ ਭਜਨਾ ਅਮਲੀ ਅਤੇ ਸੁਮਨ ਸੰਤੀ ਨੇ ਆਪਣੇ ਵਿਅੰਗਮਈ ਟੋਟਕਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਨੋੌਜਵਾਨਾਂ ਨੂੰ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ ।
ਮੇਲੇ ਦੌਰਾਨ ਮੁੱਖ ਮਹਿਮਾਨ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਤੇ ਸੈਂਸਰ ਬੋਰਡ ਦੇ ਮੈਂਬਰ ਜੋਗਿੰਦਰ ਸਿੰਘ ਜੰਗੀ, ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੁਖਵਿੰਦਰਪਾਲ ਸਿੰਘ ਗਰੇਵਾਲ, ਡੀ.ਟੀ.ਓ ਮਾਨਸਾ ਗੁਰਚਰਨ ਸਿੰਘ ਸੰਧੂ, ਪਰਮਜੀਤ ਸਿੰਘ, ਸਾਬਕਾ ਸਰਪੰਚ ਤਰਲੋਚਨ ਸਿੰਘ ਗਰੇਵਾਲ ਲਲਤੋ ਕਲਾਂ, ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਏ ਐਮ ਜਸਪਾਲ ਸਿੰਘ, ਸਤਵੰਤ ਸਿੰਘ ਦੁੱਗਰੀ, ਪ੍ਰੋ ਜਗਜੀਤ ਸਿੰਘ ਸਰਾਭਾ ਆਦਿ ਸਖ਼ਸੀਅਤਾਂ ਨੇ ਹਾਜ਼ਰੀ ਭਰੀ। ਕਮੇਟੀ ਵੱਲੋਂ ਆਏ ਮਹਿਮਾਨਾਂ ਅਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਗਾਇਕ ਮੱਖਣ ਪ੍ਰੀਤ ਨੇ ਬਾਖੁੂਬੀ ਨਿਭਾਇਆ।ਇਸ ਮੋੌਕੇ ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਦੇਬੀ, ਸਰਪੰਚ ਗੁਰਮੁੱਖ ਸਿੰਘ, ਗੁਰਜੀਤ ਸਿੰਘ ਧਾਂਦਰਾ, ਜੋਗਿੰਦਰ ਜੰਗੀ, ਗੋਪਾਲ ਸ਼ਰਮਾ, ਬਲਦੇਵ ਰਾਜ ਪੰਨਾ, ਹਰਬੰਸ ਸਿੰਘ ਕੈਂਥ, ਕਿਸ਼ਾਨ ਤੇ ਖੇਤ ਮਜਦੂਰ ਸੈਲ (ਕਾਂਗਰਸ) ਦੇ ਜਿਲਾ ਉਪ ਚੇਅਰਮੈਨ ਹਰਦੀਪ ਸਿੰਘ ਬਿੱਟਾ, ਗੁਰਜੀਤ ਆੜਤੀਆ, ਤੇਜਵੰਤ ਸਿੰਘ ਧਾਂਦਰਾ, ਤਰਲੋਕ ਸਿੰਘ ਸੰਦੀਲਾ, ਪ੍ਰਧਾਨ ਹਰਜੀਤ ਸਿੰਘ, ਸਿਕੰਦਰ ਸਿੰਘ ਸ਼ਿੰਦਾ, ਬਾਬਾ ਰਣਜੀਤ ਸਿੰਘ, ਪਾਲ ਸਿੰਘ ਠੇਕੇਦਾਰ, ਸਰਪੰਚ ਕਮਲਜੀਤ ਸਿੰਘ ਦੂੁਆ, ਗੁਰਪ੍ਰੀਤ ਸਿੰਘ ਹੈਪੀ ਖੇੜੀ, ਚਮਕੌਰ ਸਿੰਘ ਖੇੜੀ ਆਦਿ ਹਾਜ਼ਰ ਸਨ।