ਨਵੀਂ ਦਿੱਲੀ – ਭਾਰਤ ਵਿੱਚ ਕੁਪੋਸ਼ਿਤਾਂ ਦੀ ਸੰਖਿਆ ਚੀਨ ਨਾਲੋਂ ਕਿਤੇ ਵੱਧ ਹੈ। ਦੁਨੀਆਂਭਰ ਵਿੱਚ ਇਸ ਸਮੇਂ ਭੂੱਖੇ ਲੋਕਾਂ ਦੀ ਸੰਖਿਆ 7,950 ਲੱਖ ਹੈ, ਜਿਨ੍ਹਾਂ ਵਿੱਚੋਂ ਚੌਥਾ ਹਿੱਸਾ ਭਾਰਤ ਵਿੱਚ ਰਹਿੰਦੇ ਹਨ। ਫੂਡ ਐਂਡ ਐਗਰੀਕਲਚਰਲ ਆਰਗਨਾਇਜੇਸ਼ਨ ਦੀ ਇਸ ਹਫ਼ਤੇ ਆਈ ਰਿਪੋਰਟ ਤੋਂ ਇਹ ਅੰਕੜੇ ਸਾਹਮਣੇ ਆਏ ਹਨ।
F.A.O. ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ 1,946 ਲੱਖ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ, ਜੋ ਭਾਰਤ ਦੀ ਕੁਲ ਜਨਸੰਖਿਆ ਦਾ 15.2 ਫੀਸਦੀ ਹੈ। 1990-1992 ਵਿੱਚ ਭਾਰਤ ਵਿੱਚ ਕੁਪੋਸ਼ਿਤਾਂ ਦੀ ਸੰਖਿਆ ਲਗਭਗ 2,101 ਲੱਖ ਸੀ। ਚੀਨ ਵਿੱਚ ਕੁਪੋਸ਼ਿਤਾਂ ਦੀ ਸੰਖਿਆ 1,338 ਲੱਖ ਹੈ, ਜੋ 2014-16 ਦੀ ਚੀਨ ਦੀ ਕੁਲ ਜਨਸੰਖਿਆ ਦਾ 9.3 ਫੀਸਦੀ ਹੈ। 1990-92 ਵਿੱਚ ਚੀਨ ਵਿੱਚ ਕੁਪੋਸ਼ਿਤਾਂ ਦੀ ਸੰਖਿਆ 2,890 ਲੱਖ ਸੀ।
ਭਾਰਤ 1990-92 ਵਿੱਚ 2014-16 ਦੇ ਦਰਮਿਆਨ ਆਪਣੇ ਕੁਪੋਸ਼ਿਤਾਂ ਦੀ ਸੰਖਿਆ ਵਿੱਚ 36% ਦੀ ਕਮੀ ਲਿਆਉਣ ਵਿੱਚ ਸਫਲ ਰਿਹਾ ਹੈ। ਦੂਸਰੇ ਪਾਸੇ ਚੀਨ ਨੇ ਏਨੇ ਹੀ ਸਮੇਂ ਵਿੱਚ ਕੁਪੋਸ਼ਿਤਾਂ ਦੀ ਸੰਖਿਆ 60.9 ਫੀਸਦੀ ਤੱਕ ਘੱਟ ਕੀਤੀ ਹੈ। ਰਿਪੋਰਟ ਅਨੁਸਾਰ ਕੁਪੋਸ਼ਿਤਾਂ ਦੀ ਸੰਖਿਆ ਵਿੱਚ ਕਮੀ ਲਿਆਉਣ ਵਿੱਚ ਬੰਗਲਾ ਦੇਸ਼ ਅਤੇ ਨੇਪਾਲ ਨੇ ਭਾਰਤ ਨਾਲੋਂ ਬੇਹਤਰ ਪ੍ਰਦਰਸ਼ਨ ਕੀਤਾ ਹੈ। 1990-92 ਤੋਂ ਹੁਣ ਤੱਕ ਨੇਪਾਲ ਵਿੱਚ ਕੁਪੋਸ਼ਿਤਾਂ ਦੀ ਸੰਖਿਆ ਵਿੱਚ ਨੇਪਾਲ ਵਿੱਚ 65.6 ਅਤੇ ਬੰਗਲਾ ਦੇਸ਼ ਵਿੱਚ 49.9 ਫੀਸਦੀ ਦੀ ਕਮੀ ਆਈ ਹੈ। ਪਾਕਿਸਤਾਨ ਅਤੇ ਸ੍ਰੀਲੰਕਾ ਦਾ ਪ੍ਰਦਰਸ਼ਨ ਭਾਰਤ ਨਾਲੋਂ ਕਮਜੋਰ ਰਿਹਾ।