ਵਿਸ਼ਵ ਵਿਚ ਪੁਰਾਤਨ ਸਮਿਆਂ ਤੋਂ ਹੀ ਦੌਲਤ ਦੀ ਕਾਣੀ ਵੰਡ ਰਹੀ ਹੈ। ਅਮੀਰਾਂ ਦੀ ਸੰਖਿਆ ਗਰੀਬਾਂ ਦੀ ਸੰਖਿਆਂ ਤੋਂ ਕਾਫੀ ਘੱਟ ਹੈ। ਵਿਸ਼ਵ ਵਿਚ ਇਕ ਪ੍ਰਤੀਸ਼ਤ ਲੋਕ 48 ਪ੍ਰਤੀਸ਼ਤ ਦੌਲਤ ਦੇ ਮਾਲਕ ਹਨ। ਕੇਵਲ 85 ਪਰਿਵਾਰਾਂ ਦੀ ਦੌਲਤ ਵਿਸ਼ਵ ਦੇ 50 ਪ੍ਰਤੀਸ਼ਤ ਗਰੀਬਾਂ ਦੀ ਦੌਲਤ ਦੇ ਬਰਾਬਰ ਹੈ। ਵਿਸ਼ਵ ਦੀ ਲਗਭਗ ਅੱਧੀ ਵਸੋਂ ਮੁਢਲੀਆਂ ਸਹੂਲਤਾਂ ਤੋਂ ਵਾਂਝੀ ਹੈ। ਵਿਸ਼ਵ ਵਿਚ ਗਰੀਬੀ ਕਾਰਨ ਹਰ ਰੋਜ਼ 50000 ਮੌਤਾਂ ਹੁੰਦੀਆਂ ਹਲ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰ ਵਿਅਕਤੀ ਅਮੀਰ ਹੋਣ ਦੀ ਭਾਵਨਾ ਰਖਦਾ ਹੈ। ਆਧੁਨਿਕ ਮਨੋਵਿਗਿਆਨੀਆਂ ਅਨੁਸਾਰ ਕਿਸਮਤ, ਸਖਤ ਮਿਹਨਤ, ਕਾਲਜ ਦੀਆਂ ਡਿਗਰੀਆਂ ਦੀ ਅਮੀਰ ਬਨਣ ਵਿਚ ਕੋਈ ਅਹਿਮ ਭੂਮਿਕਾ ਨਹੀਂ ਹੈ। ਅਮਰੀਕਾ ਦੇ ਪ੍ਰਸਿੱਧ ਮਨੋਵਿਗਿਆਨੀ ਡਾ ਕੈਰੋਲ ਡਵੈਕ ਨੇ ਦਹਾਕਿਆਂ ਦੀ ਖੋਜ ਰਾਹੀਂ ਸਿੱਧ ਕਰ ਦਿੱਤਾ ਹੈ ਕਿ ਅਮੀਰ ਬਨਣ ਲਈ ‘ਮਾਂਈਂਡ ਸੈਟ’ ਦੀ ਅਹਿਮ ਭੂਮਿਕਾ ਹੈ। ਮਾਂਈਂਡ ਸੈਟ ਤੋਂ ਭਾਵ ਹੈ ਕਿ ਵਿਅਕਤੀ ਕਿਸੇ ਸਮੱਸਿਆ ਸਮੇਂ ਕਿਵੇਂ ਸੋਚਦਾ ਹੈ ਅਤੇ ਕਿਵੇਂ ਵਿਹਾਰ ਕਰਦਾ ਹੈ।
ਮਾਂਈਡ ਸੈਟ ਦੋ ਪ੍ਰਕਾਰ ਦਾ ਹੁੰਦਾ ਹੈ
1. ਫਿਕਸਡ
2. ਗਰੋਥ ਮਾਂਈਡ ਸੈਟ
1. ਫਿਕਸਡ ਮਾਂਈਡ ਸੈਟ :
ਵਿਅਕਤੀ ਇਹ ਵਿਸ਼ਵਾਸ਼ ਕਰਦਾ ਹੈ ਕਿ ਕੁਦਰਤ ਵੱਲੋਂ ਮਾਨਸਿਕ ਸ਼ਰਤਾਂ, ਸਿਆਣਪ ਹੁਨਰ ਆਦਿ ਜਮਾਂਦਰੂ ਹੁੰਦੇ ਹਨ ਅਤੇ ਨਿਸ਼ਚਿਤ ਹੁੰਦੇ ਹਨ। ਇਨ੍ਹਾਂ ਗੁਣਾਂ ਨੂੰ ਵਧਾਇਆ ਨਹੀਂ ਜਾ ਸਕਦਾ। ਇਸ ਧਾਰਨਾ ਦੇ ਵਿਅਕਤੀ ਆਪਨੀ ਸਮਝ, ਹੁਨਰ ਉ¤ਤੇ ਮਾਣ ਕਰਦੇ ਹਨ। ਇਨ੍ਹਾਂ ਨੂੰ ਨਿਕਾਰੀ ਸੋਚ ਵਾਲੇ ਮੰਨਿਆ ਜਾਂਦਾ ਹੈ। ਇਹ ਆਪਣੀ ਸਮਰੱਥਾ ਦਾ ਪੂਰਾ ਲਾਭ ਨਹੀਂ ਉਠਾ ਸਕਦੇ। ਵਿਸ਼ਵ ਦੀ ਬਹੁਤ ਵੱਡੀ ਗਿਣਤੀ ਇਹ ਸੋਚ ਰਖਦੀ ਹੈ। ਫਲਸਰੂਪ ਗਰੀਬੀ ਦਾ ਸਾਹਮਣਾ ਕਰਦੇ ਹਨ।
2. ਗਰੋਥ ਮਾਂਈਡ ਸੈਟ :
ਇਸ ਸੋਚ ਦੇ ਧਾਰਨੀ ਇਹ ਵਿਸ਼ਵਾਸ਼ ਕਰਦੇ ਹਨ ਕਿ ਮੁੱਢਲੇ ਗੁਣ ਸਥਿਰ ਨਹੀਂ ਹੁੰਦੇ। ਜਮਾਂਦਰੂ ਗੁਣ ਤਾਂ ਕੇਵਲ ਸ਼ੁਰੂਆਤ ਹੁੰਦੇ ਹਨ। ਇਹ ਦ੍ਰਿੜਤਾ ਵਿਸ਼ਵਾਸ਼ ਦਹਰਾਈ ਅਤੇ ਯਤਨਾਂ ਆਦਿ ਨਾਲ ਵਧਾਏ ਜਾ ਸਕਦੇ ਹਨ। ਇਸ ਖੋਜ ਵਾਲੇ ਯਤਨ ਕਰਨ ਵਿਚ ਵਿਸ਼ਵਾਸ਼ ਕਰਦੇ ਹਨ, ਹਾਂ ਪੱਖੀ ਹੁੰਦੇ ਅਤੇ ਅਮੀਰੀ ਪੈਰ ਚੁੰਮਦੀ ਹੈ।
ਇਹ ਦੋ ਧਾਰਨਾਵਾਂ ਅਮੀਰੀ/ਗਰੀਬੀ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ
ਜਿਵੇਂ :-
1. ਅਮੀਰ ਵਿਅਕਤੀ ਗਰੀਬੀ ਨੂੰ ਦੁੱਖਾਂ ਦਾ ਘਰ ਸਮਝਦੇ ਹਨ। ਗਰੀਬੀ ਦੇ ਸੰਤਾਪ ਵਿਚੋਂ ਨਿਕਲਣ ਲਈ ਹਰ ਯਤਨ ਕਰਦੇ ਹਨ। ਦੌਲਤ ਨੂੰ ਸ਼ਕਤੀ ਅਤੇ ਸੁੱਖੀ ਜੀਵਨ ਦਾ ਅਾਧਾਰ ਮੰਨਦੇ ਹਨ।
2. ਅਮੀਰ ਵਿਅਕਤੀ ਵੱਡੇ ਸੁਪਨੇ ਵੇਖਦੇ ਹਨ ਅਤੇ ਮੰਜ਼ਿਲ ਤਹਿ ਕਰਦੇ ਹਨ। ਮੰਜ਼ਲ ਪੂਰੀ ਕਰਨ ਲਈ ਪੂਰੇ ਯਤਨ ਕਰਦੇ ਹਨ। ਉਨ੍ਹਾਂ ਦੀ ਧਾਰਨਾ ਹੁੰਦੀ ਹੈ ਕਿ ਹੌਂਸਲੇ ਨਾਲ ਲਿਬਰੇਜ ਬੀਜ ਪੱਥਰ ਪਾੜ ਕੇ ਵੀ ਉੱਗ ਆਉਂਦੇ ਹਨ। ਅੰਕੜਿਆਂ ਅਨੁਸਾਰ 79 ਪ੍ਰਤੀਸ਼ਤ ਅਮੀਰ ਵਿਅਕਤੀ ਮੰਜ਼ਿਲ ਤਹਿ ਕਰਦੇ ਹਨ, ਜਦੋਂ ਕਿ ਕੇਵਲ 6 ਪ੍ਰਤੀਸ਼ਤ ਗਰੀਬ ਵਿਅਕਤੀ ਮੰਜ਼ਿਲ ਤਹਿ ਕਰਦੇ ਹਨ। 80 ਪ੍ਰਤੀਸ਼ਤ ਅਮੀਰ ਮੰਜ਼ਿਲ ’ਤੇ ਪਹੁੰਚਣ ਲਈ ਪੂਰੇ ਯਤਨ ਕਰਦੇ ਹਨ, ਜਦੋਂ ਕਿ ਗਰੀਬ 8 ਪ੍ਰਤੀਸ਼ਤ।
3. ਅਮੀਰ ਵਿਅਕਤੀ ਚੁਣੌਤੀਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ ਅਤੇ ਆਪਣੇ ਆਪ ਨੂੰ ਚੁਣੌਤੀ ਤੋਂ ਵੱਡਾ ਸਮਝਦੇ ਹਨ, ਜਦੋਂ ਕਿ ਗਰੀਬ ਚੁਣੌਤੀਆਂ ਤੋਂ ਡਰਦਾ ਹੈ ਅਤੇ ਝੁਕਣ ਨੂੰ ਤਿਆਰ ਰਹਿੰਦਾ ਹੈ।
4. ਅਮੀਰ ਵਿਅਕਤੀ ਨੁਕਤਾਚੀਨੀ ਅਤੇ ਹਾਰ ਨੂੰ ਸੁਧਰਨ ਲਈ ਮੌਕਾ ਸਮਝਦੇ ਹਨ। ਹੋਰ ਯਤਨ ਅਤੇ ਵਿਉਂਤਬੰਦੀ ਕਰਦੇ ਹਨ। ਗਰੀਬ ਵਿਅਕਤੀ ਨੁਕਤਾਚੀਨੀ ਤੋਂ ਭਜਦੇ ਹਨ ਅਤੇ ਨਿਝੀ ਅਪਮਾਨ ਸਮਝਦੇ ਹਨ।
5. ਅਮੀਰ ਵਿਅਕਤੀ ਕਿਸੇ ਕ੍ਰਿਸ਼ਮੇ ਦਾ ਇੰਤਜ਼ਾਰ ਨਹੀਂ ਕਰਦੇ। ਅੰਕੜਿਆਂ ਅਨੁਸਾਰ 6 ਪ੍ਰਤੀਸ਼ਤ ਅਮੀਰ ਅਤੇ 67 ਪ੍ਰਤੀਸ਼ਤ ਗਰੀਬ ਲਾਟਰੀ ਪਾਉਂਦੇ ਹਨ। 2 ਪ੍ਰਤੀਸ਼ਤ ਅਮੀਰ ਅਤੇ 73 ਪ੍ਰਤੀਸ਼ਤ ਗਰੀਬ ਜੂਆ ਖੇਡਦੇ ਹਨ। 8 ਪ੍ਰਤੀਸ਼ਤ ਅਮੀਰ ਅਤੇ 82 ਪ੍ਰਤੀਸ਼ਤ ਗਰੀਬ 1 ਘੰਟੇ ਤੋਂ ਵੱਧ ਟੀ.ਵੀ ਦੇਖਦੇ ਹਨ।
6. 72 ਪ੍ਰਤੀਸ਼ਤ ਅਮੀਰ ਵਿਅਕਤੀ ਆਪਣੀ ਯੋਗਤਾ ਨੂੰ ਸਮੇਂ ਦੇ ਹਾਣੀ ਰੱਖਣ ਲਈ ਪ੍ਰੇਰਨਾਸਰੋਤ ਕਿਤਾਬਾਂ ਪੜ੍ਹਦੇ ਹਨ, ਜਦੋਂ ਕੇਵਲ 2 ਪ੍ਰਤੀਸ਼ਤ ਗਰੀਬ ਕਿਤਾਬਾਂ ਪੜ੍ਹਦੇ ਹਨ। 86 ਪ੍ਰਤੀਸ਼ਤ ਅਮੀਰ ਵਿਅਕਤੀ ਨਵੇਂ ਵਿਅਕਤੀਆਂ ਨੂੰ ਮਿਲ ਕੇ ਖੁਸ਼ ਹੁੰਦੇ ਹਨ, ਜਦਕਿ ਕੇਵਲ 5 ਪ੍ਰਤੀਸ਼ਤ ਗਰੀਬ ਵਿਅਕਤੀ ਨਵੇਂ ਵਿਅਕਤੀਆਂ ਨਾਲ ਸੰਚਾਰ ਬਣਾਉਂਦੇ ਹਨ।
7. 72 ਪ੍ਰਤੀਸ਼ਤ ਅਮੀਰ ਵਿਅਕਤੀ ਹਾਂ-ਪੱਖੀ, ਸੂਝਵਾਨ, ਅਗਾਂਹ ਵਧੂ ਅਤੇ ਬੁਲੰਦ ਹੌਂਸਲੇ ਵਾਲੇ ਵਿਅਕਤੀਆਂ ਦੀ ਸੰਗਤ ਵਿਚ ਰਹਿੰਦੇ ਹਨ, ਜਦੋਂ ਕਿ 11 ਪ੍ਰਤੀਸ਼ਤ ਗਰੀਬ ਇਹੋ ਜਿਹੇ ਵਿਅਕਤੀਆਂ ਨਾਲ ਸੰਗਤ ਨਹੀਂ ਕਰਦੇ।
8. ਅਮੀਰ ਵਿਅਕਤੀ ਹੋਰਨਾਂ ਦੀ ਸਫਲਤਾ ਉੱਤੇ ਖੁਸ਼ ਹੁੰਦੇ ਹਨ ਅਤੇ ਸਫਲਤਾ ਤੋਂ ਪ੍ਰੇਰਨਾ ਲੈਂਦੇ ਹਨ।
9. ਅਮੀਰ ਵਿਅਕਤੀ ਨਜ਼ਦੀਕੀਆਂ ਨੂੰ ਜਨਮ ਦਿਨ ਅਤੇ ਹੋਰ ਢੁਕਵੇਂ ਮੌਕਿਆਂ ਉੱਤੇ ਵਧਾਈ ਦਿੰਦੇ ਹਨ।
10. 63 ਪ੍ਰਤੀਸ਼ਤ ਅਮੀਰ ਵਿਅਕਤੀ ਆਪਣੇ ਬੱਚਿਆਂ ਦੇ ਉਜਲ ਭਵਿੱਖ ਲਈ ਅੱਛੀਆਂ ਆਦਤਾਂ ਪਾਉਂਦੇ ਹਨ। ਹਫਤੇ ਵਿੱਚ ਘੱਟੋ-ਘੱਟ ਇਕ ਪ੍ਰੇਰਨਾ ਸਰੋਤ ਕਿਤਾਬਾਂ ਪੜਨ ਲਈ ਉਤਸ਼ਾਹ ਕਰਦੇ ਹਨ। ਅਮੀਰ ਵਿਅਕਤੀ ਬੱਚੇ ਦੀ ਕੋਸ਼ਿਸ਼ ਕਰਨ ਦੀ ਭਾਵਨਾ ਦਾ ਸਤਿਕਾਰ ਕਰਦੇ ਹਨ ਅਤੇ ਸਾਬਾਸ਼ ਦਿੰਦੇ ਹਨ।