ਨਵੀਂ ਦਿੱਲੀ : ਵਿਸ਼ੇ ‘ਤੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਵੱਲੋਂ ਡਾ. ਹਰਭਜਨ ਸਿੰਘ ਵੱਲੋਂ ਲੈਕਚਰ ਦਾ ਉਪਰਾਲਾ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਤੇ ਸੁਚਨਾ ਅਦਾਰੇ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫ੍ਰੈਂਸ ਹਾਲ ਵਿਖੇ ਕਰਵਾਏ ਗਏ ਇਸ ਪ੍ਰੋਗਰਾਮ ‘ਚ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਡਾ ਨੇ ਹਾਜਰੀ ਭਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਅਦਾਰੇ ਨੂੰ ਸ਼ੁਰੂ ਕਰਨ ਵਾਸਤੇ ਕੌਮਾਂਤਰੀ ਪੱਧਰ ‘ਤੇ ਕੀਤੀ ਜਾ ਰਹੀ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਅਮਰੀਕਾ ਦੇ ਪ੍ਰਸਿੱਧ ਹੋਟਲ ਕਾਰੋਬਾਰੀ ਸੰਤ ਸਿੰਘ ਛੱਤਵਾਲ ਵੱਲੋਂ ਅਦਾਰੇ ਦੇ ਭਾਵੀ ਪ੍ਰੋਜੈਕਟ ਵਾਸਤੇ ਦਿੱਤੇ ਗਏ ਵੱਡੇ ਮਾਇਕ ਸਹਿਯੋਗ ਦਾ ਵੀ ਚੱਡਾ ਨੇ ਵੇਰਵਾ ਦਿੱਤਾ।
ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਗੁਰੁੂ ਗ੍ਰੰਥ ਸਾਹਿਬ ਜੀ ਦਾ ਸਰਬ ਧਰਮਾ ‘ਚ ਸਭ ਤੋਂ ਉੱਚ ਸਥਾਨ ਹੋਣ ਦਾ ਵੀ ਤੱਥਾਂ ਨਾਲ ਦਾਅਵਾ ਕੀਤਾ। ਡਾ. ਹਰਭਜਨ ਸਿੰਘ ਨੇ ਕਿਹਾ ਕਿ ਚੰਗਾ ਸਿੱਖ ਤੇ ਚੰਗਾ ਮਨੁੱਖ ਕੋਈ ਇਨਸਾਨ ਗੁਰਬਾਣੀ ਦੀ ਰੋਸਨੀ ‘ਚ ਹੀ ਬਣ ਸਕਦਾ ਹੈ। ਯਹੂਦੀ ਧਰਮ ‘ਚ ਸ਼ਬਦ ਦੇ ਵਿਚਾਰ ਬਾਰੇ ਵਿਸ਼ਵਾਸ ਨੂੰ ਵੀ ਉਨ੍ਹਾਂ ਨੇ ਸ਼ਬਦ ਗੁਰੁੂ ਨਾਲ ਜੋੜਿਆ। ਸ੍ਰੀ ਗੁਰੂੁ ਗ੍ਰੰਥ ਸਾਹਿਬ ‘ਚ ਦਰਜ ਬਾਣੀ ਦੇ ਧੁਰ ਤੋਂ ਆਉਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਸ੍ਰੀ ਗੁਰੂੁ ਨਾਨਕਦੇਵ ਜੀ ਵੱਲੋਂ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਦੇ ਦਿੱਤੇ ਗਏ ਹੁਕਮ “ਕਿ ਬਾਣੀ ਆਈ ਹੈ” ਦਾ ਵੀ ਹਵਾਲਾ ਦਿੱਤਾ।
ਹਿੰਦੂ ਧਰਮ ‘ਚ ਮੰਦਿਰ ਨਾ ਜਾਉਣ ਵਾਲੇ ਇਨਸਾਨ ਨੂੰ ਨਾਸਤੱਕ ਦੱਸੇ ਜਾਉਣ ਨੂੰ ਗੈਰ ਤਰਕਵਾਦੀ ਦੱਸਦੇ ਹੋਏ ਉਨ੍ਹਾਂ ਨੇ ਸਵਾਲ ਕੀਤਾ ਕਿ ਜਿਸ ਇਨਸਾਨ ਦੇ ਮੰਨ ‘ਚ ਕਿਸੇ ਦੁਸਰੇ ਦੇ ਪ੍ਰਤੀ ਸਨਮਾਨ ਅਤੇ ਦੁਸਰਿਆਂ ਦੇ ਦੁੱਖ-ਸੁੱਖ ਦੌਰਾਨ ਆਪਣੇ ਮੰਨ ‘ਚ ਸੰਵੇਦਨਾ ਹੈ ਕਿ ਉਹ ਧਾਰਮਿਕ ਨਹੀਂ ਹੈ? ਸ਼ਬਦੀ ਪਰੰਪਰਾ ਨੂੰ ਵੀ ਉਨ੍ਹਾਂ ਪੁਰਾਤਨ ਰਵਾਇਤ ਨਾਲ ਜੋੜਦੇ ਹੋਏ ਸ਼ਬਦ ਗੁਰੂ ‘ਚ ਦਿੱਤੇ ਗਏ ਸੁਨੇਹੇ ਦੇ ਪਹਿਰਾ ਦੇਣ ਦੀ ਵੀ ਸੰਗਤਾਂ ਨੂੰ ਬੇਨਤੀ ਕੀਤੀ।
ਅਦਾਰੇ ਦੇ ਚੇਅਰਮੈਨ ਅਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਹਰ ਮਹੀਨੇ ਇਸੇ ਤਰ੍ਹਾਂ ਹੀ ਵੱਖ-ਵੱਖ ਵਿਸ਼ਿਆਂ ‘ਤੇ ਭਵਿੱਖ ‘ਚ ਵੀ ਲੈਕਚਰ ਕਰਵਾਉਣ ਦਾ ਦਾਅਵਾ ਕੀਤਾ। ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਕੁਲਮੋਹਨ ਸਿੰਘ ਨੇ ਆਏ ਹੋਏ ਸਾਰੇ ਪੱਤਵੰਤਿਆਂ ਨੂੰ ਜੀ-ਆਇਆ ਕਿਹਾ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਦਰਸ਼ਨ ਸਿੰਘ, ਉੱਘੇ ਲਿਖਾਰੀ ਪ੍ਰੋ. ਮਹਿੰਦਰ ਕੌਰ ਗਿੱਲ ਅਤੇ ਗੁਰਮਤਿ ਕਾਲਜ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਵੀ ਮੌਜੂਦ ਸਨ।