ਨਵੀਂ ਦਿੱਲੀ- ਆਈਪੀਐਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਨੂੰ ਟਰੈਵਲ ਵੀਜ਼ਾ ਦਿਵਾਉਣ ਦੇ ਮਾਮਲੇ ਵਿੱਚ ਵਿਵਾਦਾਂ ਵਿੱਚ ਘਿਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇੱਕ ਹੋਰ ਵੱਡਾ ਝਟਕਾ ਲਗਿਆ ਹੈ। ਸੁਸ਼ਮਾ ਦੇ ਪਤੀ ਸਵਰਾਜ ਕੌਸ਼ਲ ਨੇ ਮੰਨਿਆ ਹੈ ਕਿ ਉਹ 22 ਸਾਲ ਤੱਕ ਲਲਿਤ ਮੋਦੀ ਦੇ ਵਕੀਲ ਰਹੇ ਹਨ।
ਇੱਕ ਅੰਗਰੇਜੀ ਦੇ ਮੁੱਖ ਨਿਊਜ਼ ਪੇਪਰ ਦੀ ਖ਼ਬਰ ਅਨੁਸਾਰ ਕੌਸ਼ਲ ਨੇ ਮੰਨਿਆ ਹੈ ਕਿ ਅਪਰੈਲ 2010 ਦੇ ਆਈਪੀਐਲ ਸੀਜਨ ਦੇ ਦੌਰਾਨ ਲਲਿਤ ਮੋਦੀ ਵੱਲੋਂ ਉਸ ਨੂੰ ਮੁੰਬਈ ਦੇ ਇੱਕ ਹੋਟਲ ਵਿੱਚ ਠਹਿਰਾਇਆ ਗਿਆ ਸੀ। ਕੌਸ਼ਲ ਨੇ ਦੱਸਿਆ ਕਿ ਮੈਂ ਲਲਿਤ ਮੋਦੀ ਦਾ ਵਕੀਲ ਸੀ ਅਤੇ ਉਸ ਨੂੰ ਕਾਨੂੰਨੀ ਸਲਾਹ ਦੇਣ ਲਈ ਉਥੇ ਗਿਆ ਸੀ। ਇਸ ਹੋਟਲ ਦਾ ਬਿੱਲ ਆਈਪੀਐਲ ਦੇ ਖਾਤੇ ਵਿੱਚ ਪਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਸਿਰਫ਼ ਲਲਿਤ ਮੋਦੀ ਨੂੰ ਸਲਾਹ ਦਿੰਦਾ ਸੀ, ਪਰ ਕ੍ਰਿਕਟ ਤੋਂ ਸਦਾ ਦੂਰ ਹੀ ਰਿਹਾ।
ਜਿਕਰਯੋਗ ਹੈ ਕਿ ਮਹਿਮਾਨਾਂ ਨੂੰ ਹੋਟਲਾਂ ਵਿੱਚ ਠਹਿਰਾਉਣ ਦੀ ਲਿਸਟ ਸਾਹਮਣੇ ਆਉਣ ਤੇ ਬੀਸੀਸੀਆਈ ਵਿੱਚ ਭੂਚਾਲ ਆ ਗਿਆ ਸੀ। ਵਿੱਤੀ ਘੱਪਲੇ ਦੇ ਆਰੋਪ ਵਿੱਚ ਲਲਿਤ ਮੋਦੀ ਨੂੰ ਆਈਪੀਐਲ ਸੀਜ਼ਨ ਖਤਮ ਹੋਣ ਦੇ ਬਾਅਦ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਸੁਸ਼ਮਾ ਦੀ ਬੇਟੀ ਵੀ ਲਲਿਤ ਮੋਦੀ ਦੀ ਲੀਗਲ ਟੀਮ ਵਿੱਚ ਸ਼ਾਮਿਲ ਰਹੀ ਹੈ।