ਵਾਸ਼ਿੰਗਟਨ – ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ ਪੂਰੀ ਦੁਨੀਆਂ ਵਿੱਚ ਪਿੱਛਲੇ ਸਾਲ ਦੀ ਤੁਲਣਾ ਵਿੱਚ ਇਸ ਸਾਲ ਅੱਤਵਾਦੀ ਹਮਲਿਆਂ ਦੀ ਸੰਖਿਆ ਇੱਕ ਤਿਹਾਈ ਦਾ ਵਾਧਾ ਹੋਇਆ ਹੈ।
ਵਿਦੇਸ਼ ਵਿਭਾਗ ਨੇ ਅੱਤਵਾਦ ਤੇ ਪੇਸ਼ ਕੀਤੀ ਗਈ ਸਾਲਾਨਾ ਰਿਪੋਰਟ ਵਿੱਚ ਇਹ ਦੱਸਿਆ ਗਿਆ ਹੈ ਕਿ ਅੱਤਵਾਦੀ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਸੰਖਿਆ 33 ਹਜ਼ਾਰ ਹੈ, ਜੋ ਕਿ 80 ਫੀਸਦੀ ਤੋਂ ਵੱਧ ਹੈ। ਇਸ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦਾ ਕਾਰਣ ਇਰਾਕ ਵਿੱਚ ਇਸਲਾਮਿਕ ਸਟੇਟ ਅਤੇ ਨਾਈਜੀਰੀਆ ਵਿੱਚ ਬੋਕੋ ਹਰਾਮ ਵਰਗੇ ਸੰਗਠਨਾਂ ਦਾ ਵੱਧਣਾ ਹੈ। ਇਸ ਦੇ ਬਾਵਜੂਦ ਇਸ ਦੌਰਾਨ ਪਾਕਿਸਤਾਨ, ਫਿਲਪੀਂਸ, ਨੇਪਾਲ ਅਤੇ ਰੂਸ ਵਿੱਚ ਹਮਲਿਆਂ ਵਿੱਚ ਕਮੀ ਆਈ ਹੈ।
ਇਰਾਕ ਦੇ ਮੋਸੁਲ ਵਿੱਚ ਇਸਲਾਮਿਕ ਸਟੇਟ ਨੇ ਇੱਕ ਵਹਿਸ਼ੀ ਹਮਲੇ ਦੌਰਾਨ 670 ਸਿ਼ਆ ਕੈਦੀਆਂ ਨੂੰ ਮਾਰ ਦਿੱਤਾ ਸੀ। ਆਈਐਸਆਈਐਸ ਨੇ ਧਾਰਮਿਕ ਘੱਟ-ਗਿਣਤੀ, ਜਿਸ ਤਰ੍ਹਾਂ ਈਸਾਈਆਂ ਅਤੇ ਯਜੀਦੀਆਂ ਸਮੇਤ ਕਈ ਪੱਛਮੀ ਦੇਸ਼ਾਂ ਦੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਸੀ। ਰਿਪੋਰਟ ਅਨੁਸਾਰ ਆਈਐਸਆਈਐਸ ਦੇ ਤੇਜ਼ੀ ਨਾਲ ਹੋ ਰਹੇ ਵਾਧੇ ਅਤੇ ਇਸਦਾ ਇੱਕ ਵੱਖਰਾ ਚੇਹਰਾ ਸਾਹਮਣੇ ਆਉਣ ਨਾਲ ਅਲਕਾਇਦਾ ਦੇ ਨੇਤਾਵਾਂ ਨੂੰ ਝਟਕਾ ਲਗਿਆ ਹੈ।