ਐਂਟਵਰਪ ਵਿਖੇ ਹੋ ਰਹੀ ਹਾਕੀ ਵਰਲਡ ਲੀਗ ਦੇ ਇਕ ਮੁਕਾਬਲੇ ਦੌਰਾਨ ਭਾਰਤੀ ਹਾਕੀ ਟੀਮ ਨੇ ਪੋਲੈਂਡ ਦੀ ਟੀਮ ਨੂੰ 3-0 ਗੋਲਾਂ ਨਾਲ ਹਰਾਕੇ ਦੂਜੀ ਜਿੱਤ ਆਪਣੇ ਨਾਮ ਕੀਤੀ।
ਮੰਗਲਵਾਰ ਨੂੰ ਹੋਏ ਇਕ ਮੈਚ ਦੌਰਾਨ ਭਾਰਤੀ ਟੀਮ ਹਾਫ਼ ਟਾਈਮ ਤੱਕ ਯੁਵਰਾਜ ਬਾਲਮੀਕੀ ਵਲੋਂ 23ਵੇਂ ਮਿੰਟ ਦੌਰਾਨ ਕੀਤੇ ਗਏ ਗੋਲ ਦੁਆਰਾ 1-0 ਨਾਲ ਅੱਗੇ ਸੀ।
ਇਸਤੋਂ ਬਾਅਦ ਦੂਜੇ ਹਾਫ਼ ਦੌਰਾਨ ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਵਲੋਂ 42ਵੇਂ ਮਿੰਟ ਅਤੇ ਦਵਿੰਦਰ ਵਾਲਮੀਕੀ ਵਲੋਂ 52ਵੇਂ ਮਿੰਟ ਵਿਚ ਗੋਲ ਕਰਕੇ ਭਾਰਤੀ ਟੀਮ ਦੇ ਸਕੋਰ ਨੂੰ 3-0 ਤੱਕ ਪਹੁੰਚਾ ਦਿੱਤਾ।
ਇਸਤੋਂ ਪਹਿਲਾਂ ਭਾਰਤ ਨੇ ਫਰਾਂਸ ਦੀ ਟੀਮ ਨੂੰ 3-2 ਨਾਲ ਹਰਾਇਆ ਸੀ। 26 ਜੂਨ ਨੂੰ ਭਾਰਤ ਦਾ ਮੁਕਾਬਲਾ ਪਾਕਿਸਤਾਨੀ ਟੀਮ ਨਾਲ ਅਤੇ 28 ਜੂਨ ਨੂੰ ਆਸਟ੍ਰੇਲੀਆ ਦੀ ਟੀਮ ਨਾਲ ਹੋਵੇਗਾ।